ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇੰਡੀਆ ਓਪਨ ਸੁਪਰ 750 ਬੈੈਡਮਿੰਟਨ ਟੂਰਨਾਮੈਂਟ ਅੱਜ ਤੋਂ

07:56 AM Jan 16, 2024 IST

ਨਵੀਂ ਦਿੱਲੀ, 15 ਜਨਵਰੀ
ਭਾਰਤੀ ਖਿਡਾਰੀ ਘਰੇਲੂ ਸਥਿਤੀਆਂ ਦਾ ਲਾਹਾ ਲੈਂਦਿਆਂ ਭਲਕੇ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਣ ਦੀ ਕੋਸ਼ਿਸ਼ ਕਰਨਗੇ।
ਇਸ ਦੌਰਾਨ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ’ਤੇ ਹੋਣਗੀਆਂ। ਸਾਤਵਿਕ ਅਤੇ ਚਿਰਾਗ ਨੇ 2023 ਵਿੱਚ ਛੇ ਖ਼ਿਤਾਬ ਜਿੱਤੇ ਸੀ, ਜਦਕਿ ਹਾਲ ਹੀ ਵਿੱਚ ਉਹ ਮਲੇਸ਼ੀਆ ਸੁਪਰ 1000 ਟੂਰਨਾਮੈਂਟ ਵਿੱਚ ਦੂਜੇ ਸਥਾਨ ’ਤੇ ਰਹੇ ਸੀ। ਭਾਰਤੀ ਬੈਡਮਿੰਟਨ ਐਸੋਸੀਏਸ਼ਨ ਦਾ ਇਹ ਮਹੱਤਵਪੂਰਨ ਟੂਰਨਾਮੈਂਟ ਪਿਛਲੇ ਸਾਲ ਸੁਪਰ 750 ਵਰਗ ਵਿੱਚ ਰੱਖਿਆ ਗਿਆ ਸੀ ਪਰ ਉਦੋਂ ਭਾਰਤੀ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ ਅਤੇ ਕੋਈ ਵੀ ਦੂਜੇ ਰਾਊਂਡ ਤੋਂ ਅੱਗੇ ਨਹੀਂ ਵਧ ਸਕਿਆ ਸੀ। ਇਸ ਤੋਂ ਪਹਿਲਾਂ 2022 ਵਿੱਚ ਸਾਤਵਿਕ ਅਤੇ ਚਿਰਾਗ ਨੇ ਪੁਰਸ਼ ਡਬਲਜ਼ ਜਦਕਿ ਲਕਸ਼ੈ ਸੇਨ ਨੇ ਪੁਰਸ਼ ਸਿੰਗਲਜ਼ ਦਾ ਖ਼ਿਤਾਬ ਜਿੱਤਿਆ ਸੀ। ਸਾਤਵਿਕ ਅਤੇ ਚਿਰਾਗ ਦਾ ਮੁਕਾਬਲਾ ਦੁਨੀਆ ਦੇ 25ਵੇਂ ਨੰਬਰ ਦੇ ਫੈਂਗ ਜੇਨ ਲੀ ਅਤੇ ਫੈਂਗ ਚਿਹ ਲੀ ਨਾਲ ਹੋਵੇਗਾ। ਇਸੇ ਤਰ੍ਹਾਂ ਪੁਰਸ਼ ਸਿੰਗਲਜ਼ ਵਿੱਚ ਐੱਚਐੱਸ ਪ੍ਰਣੌਏ, ਲਕਸ਼ੈ ਸੇਨ ਅਤੇ ਕਿਦਾਂਬੀ ਸ੍ਰੀਕਾਂਤ ’ਤੇ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਪੀਵੀ ਸਿੰਧੂ ਗੋਡੇ ਦੀ ਸੱਟ ਕਾਰਨ ਇਹ ਟੂਰਨਾਮੈਂਟ ਨਹੀਂ ਖੇਡ ਰਹੀ ਹੈ।
ਪ੍ਰਣੌਏ ਅਤੇ ਲਕਸ਼ੈ ਚੀਨੀ ਤਾਇਪੇ ਦੇ ਚੋਊ ਟੀਐੱਨ ਚੇਨ ਅਤੇ ਪ੍ਰਿਯਾਂਸ਼ੂ ਰਜਾਵਤ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਸ੍ਰੀਕਾਂਤ ਦਾ ਸਾਹਮਣਾ ਹਾਂਗਕਾਂਗ ਦੇ ਲੀ ਚੇਊਕ ਯਿਊ ਨਾਲ ਹੋਵੇਗਾ।
ਮਹਿਲਾ ਡਬਲਜ਼ ਵਿੱਚ ਅਸ਼ਿਵਨੀ ਪੋਨੱਪਾ ਤੇ ਤਨੀਸ਼ਾ ਕਰੈਸਟੋ ਅਤੇ ਗਾਇਤਰੀ ਗੋਪੀਚੰਦੀ ਤੇ ਤਰੀਸਾ ਜੌਲੀ ਦੌੜ ਵਿੱਚ ਹਨ। -ਪੀਟੀਆਈ

Advertisement

Advertisement