For the best experience, open
https://m.punjabitribuneonline.com
on your mobile browser.
Advertisement

ਜਲਵਾਯੂ ਸੰਕਟ ਲਈ ਜ਼ਿੰਮੇਵਾਰ ਨਹੀਂ ਭਾਰਤ: ਰਾਸ਼ਟਰਮੰਡਲ ਜਨਰਲ ਸਕੱਤਰ

02:21 PM Jul 31, 2024 IST
ਜਲਵਾਯੂ ਸੰਕਟ ਲਈ ਜ਼ਿੰਮੇਵਾਰ ਨਹੀਂ ਭਾਰਤ  ਰਾਸ਼ਟਰਮੰਡਲ ਜਨਰਲ ਸਕੱਤਰ
Advertisement

ਨਵੀਂ ਦਿੱਲੀ, 31 ਜੁਲਾਈ
ਰਾਸ਼ਟਰਮੰਡਲ ਜਨਰਲ ਸਕੱਤਰ ਪੈਟਰੀਸ਼ੀਆ ਸਕਾਟਲੈਂਡ ਨੇ ਕਿਹਾ ਕਿ ਭਾਰਤ ਜਲਵਾਯੂ ਸੰਕਟ ਲਈ ਇਤਿਹਾਸਕ ਤੌਰ ’ਤੇ ਜ਼ਿੰਮੇਵਾਰ ਨਹੀਂਂ ਹੈ, ਪਰ ਉਸ ਨੂੰ ਆਪਣੇ ਵਿਕਾਸ ਦੌਰਾਨ ਪੱਛਮੀ ਦੇਸ਼ਾਂ ਦੀਆਂ 19ਵੀਂ ਸਦੀ ਦੀਆਂ ਪ੍ਰਦੂਸ਼ਣ ਫੈਲਾਉਣ ਵਾਲੀਆਂ ਰਵਾਇਤਾਂ ਦੀ ਨਕਲ ਨਹੀਂ ਕਰਨੀ ਚਾਹੀਦੀ। ਸਕਾਟਲੈਂਡ ਨੇ ਇੰਟਰਵਿਊ ਵਿੱਚ ਕਿਹਾ ਕਿ ਭਾਰਤ ਕੋਲ 2.7 ਅਰਬ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਰਾਸ਼ਟਰਮੰਡਲ ਨਾਮ ਦੇ 56 ਦੇਸ਼ਾਂ ਦੇ ਸਮੂਹ ਵਿੱਚ ਮੁਹਾਰਤ ਅਤੇ ਤਕਨੀਕ ਨੂੰ ਸਾਂਝਾ ਕਰਕੇ ਇੱਕ ਨਿਆਂਕਾਰੀ ਊਰਜਾ ਪਰਿਵਰਤਨ ਦੀ ਅਗਵਾਈ ਕਰਨ ਦਾ ਮੌਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਇੱਕ ਨਵੇਂ, ਸਵੱਛ ਅਤੇ ਸੁਰੱਖਿਅਤ ਵਿਕਾਸ ਮਾਡਲ ਦੀ ਮਿਸਾਲ ਕਾਇਮ ਕਰ ਸਕਦਾ ਹੈ, ਜੋ ‘ਗਲੋਬਲ ਸਾਊਥ’ ਲਈ ਉਮੀਦ ਦੀ ਕਿਰਨ ਦਾ ਕੰਮ ਕਰ ਸਕਦਾ ਹੈ। ‘ਗਲੋਬਲ ਸਾਊਥ’ ਸ਼ਬਦ ਦੀ ਵਰਤੋਂ ਆਮ ਤੌਰ ’ਤੇ ਆਰਥਿਕ ਤੌਰ ’ਤੇ ਘੱਟ ਵਿਕਸਤ ਦੇਸ਼ਾਂ ਲਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸੰਕਟ ਲਈ ਜ਼ਿੰਮੇਵਾਰ ਨਾ ਹੋਣ ਦੇ ਬਾਵਜੂਦ ਭਾਰਤ ਭਿਆਨਕ ਗਰਮੀ, ਹੜ੍ਹ ਅਤੇ ਗੰਭੀਰ ਮਾਨਸੂਨ ਸਮੇਤ ਗੰਭੀਰ ਜਲਵਾਯੂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ। -ਪੀਟੀਆਈ

Advertisement
Advertisement
Author Image

Advertisement