ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਕਿਸੇ ਇੱਕ ਕੌਮ ਲਈ ਨਹੀਂ: ਜੈਐੱਨਯੂ ਵੀਸੀ

06:51 AM Apr 24, 2024 IST

ਨਵੀਂ ਦਿੱਲੀ, 23 ਅਪਰੈਲ
ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੀ ਵਾਈਸ ਚਾਂਸਲਰ ਸ਼ਾਂਤੀਸ੍ਰੀ ਡੀ ਪੰਡਿਤ ਨੇ ਕਿਹਾ ਕਿ ਭਾਰਤ ’ਚ ਧਰਮ, ਭਾਸ਼ਾ ਤੇ ਡਰੈੱਸ ਕੋਡ ’ਚ ਇਕਸਾਰਤਾ ਕਾਰਗਰ ਨਹੀਂ ਹੈ ਕਿਉਂਕਿ ਇਹ ਦੇਸ਼ ਇਹ ਕਿਸੇ ਇੱਕ ਵਿਸ਼ੇਸ਼ ਭਾਈਚਾਰੇ ਲਈ ਨਹੀਂ ਹੈ।
ਇੱਥੇ ਪੀਟੀਆਈ ਹੈੱਡਕੁਆਰਟਰ ’ਤੇ ਏਜੰਸੀ ਦੇ ਸੰਪਾਦਕਾਂ ਨਾਲ ਗੱਲਬਾਤ ਕਰਦਿਆਂ ਪੰਡਿਤ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਨੂੰ ਨਿੱਜੀ ਪਸੰਦਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਜੋ ਵਿਦਿਆਰਥਣਾਂ ਹਿਜਾਬ ਪਹਿਨਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਇਸ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਮੈਂ ਧਰਮ, ਜਾਤੀ ਜਾਂ ਭਾਸ਼ਾ ’ਚ ਇਕਰੂਪਤਾ ’ਤੇ ਸਹਿਮਤ ਨਹੀਂ ਹਾਂ। ਇੱਕ ਭਾਸ਼ਾ ਨਹੀਂ ਥੋਪੀ ਜਾਣੀ ਚਾਹੀਦੀ। ਜੇਕਰ ਕੁਝ ਲੋਕ ਰਾਜਾਂ ’ਚ ਇਸ ਨੂੰ (ਅਧਿਕਾਰਤ ਭਾਸ਼ਾ ਨੂੰ) ਬਦਲ ਕੇ ਹਿੰਦੀ ਕਰਨਾ ਚਾਹੁੰਦੇ ਹਨ ਤਾਂ ਉਹ ਕਰ ਸਕਦੇ ਹਨ ਪਰ ਦੱਖਣ ’ਚ ਇਹ ਮੁਸ਼ਕਲ ਹੋਵੇਗਾ। ਪੂਰਬੀ ਭਾਰਤ ਵਿੱਚ ਤੇ ਇੱਥੋਂ ਤੱਕ ਕਿ ਮਹਾਰਾਸ਼ਟਰ ’ਚ ਮੈਨੂੰ ਨਹੀਂ ਲਗਦਾ ਕਿ ਹਿੰਦੀ ਸਵੀਕਾਰ ਕੀਤੀ ਜਾਵੇਗੀ।’ ਉਨ੍ਹਾਂ ਕਿਹਾ, ‘ਮੈਂ ਕਹਾਂਗੀ ਕਿ ਹਿੰਦੀ ਹੋ ਸਕਦੀ ਹੈ ਪਰ ਇੱਕ ਭਾਸ਼ਾ ਨਹੀਂ ਥੋਪੀ ਜਾਣੀ ਚਾਹੀਦੀ। ਨਹਿਰੂ (ਜਵਾਹਰਲਾਲ) ਤੇ ਇੰਦਰਾ ਗਾਂਧੀ ਦੋਵੇਂ ਤ੍ਰੈ-ਭਾਸ਼ੀ ਫਾਰਮੂਲੇ ਦੀ ਗੱਲ ਕਰਦੇ ਸੀ ਤਾਂ ਉਹ ਮੂਰਖ ਤਾਂ ਨਹੀਂ ਸਨ ਕਿਉਂਕਿ ਭਾਰਤ ’ਚ ਕਿਸੇ ਵੀ ਰੂਪ ’ਚ ਇਕਰੂਪਤਾ ਕੰਮ ਨਹੀਂ ਕਰਦੀ।’ ਉਹ ਹਿੰਦੀ ਨੂੰ ਰਾਸ਼ਟਰ ਭਾਸ਼ਾ ਬਣਾਉਣ ਅਤੇ ਸਿੱਖਿਆ ’ਚ ਮਾਧਿਅਮ ਦੀ ਮੁੱਖ ਭਾਸ਼ਾ ਬਣਾਉਣ ਦੀਆਂ ਮੰਗਾਂ ਦੇ ਸਬੰਧ ’ਚ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਸਿੱਖਿਆ ਸੰਸਥਾਵਾਂ ’ਚ ‘ਡਰੈੱਸ ਕੋਡ’ ਬਾਰੇ ਉਨ੍ਹਾਂ ਕਿਹਾ ਕਿ ਇਹ ਇੱਕ ਨਿੱਜੀ ਪਸੰਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਮੈਂ ਡਰੈੱਸ ਕੋਡ ਦੇ ਖ਼ਿਲਾਫ਼ ਨਹੀਂ ਹਾਂ। ਮੈਨੂੰ ਲਗਦਾ ਹੈ ਕਿ ਖੁੱਲ੍ਹ ਹੋਣੀ ਚਾਹੀਦੀ ਹੈ। ਜੇਕਰ ਕੋਈ ਹਿਜਾਬ ਤਾਂ ਇਹ ਉਨ੍ਹਾਂ ਦੀ ਪਸੰਦ ਹੈ ਅਤੇ ਜੇਕਰ ਕੋਈ ਇਸ ਨੂੰ ਨਹੀਂ ਪਹਿਨਣਾ ਚਾਹੁੰਦਾ ਤਾਂ ਉਸ ਨੂੰ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ।’ -ਪੀਟੀਆਈ

Advertisement

Advertisement
Advertisement