ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਨੂੰ ਮਜ਼ਬੂਤ ਆਗੂ ਅਤੇ ਟਿਕਾਊ ਸਰਕਾਰ ਦੀ ਲੋੜ: ਜੈਸ਼ੰਕਰ

06:41 AM May 29, 2024 IST

ਸ਼ਿਮਲਾ, 28 ਮਈ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਦੁਨੀਆ ਹਾਲੇ ਤਣਾਅ ਦੇ ਦੌਰ ’ਚੋਂ ਲੰਘ ਰਹੀ ਹੈ ਅਤੇ ਚੱਲ ਰਹੇ ਸੰਘਰਸ਼ ਜਲਦੀ ਖਤਮ ਹੋਣ ਦੇ ਆਸਾਰ ਨਹੀਂ ਹਨ, ਜਿਸ ਕਰਕੇ ਅਜਿਹੇ ਹਾਲਾਤ ’ਚ ਭਾਰਤ ਨੂੰ ਇੱਕ ਟਿਕਾਊ ਸਰਕਾਰ ਅਤੇ ਇੱਕ ਮਜ਼ਬੂਤ ਤੇ ਤਾਕਤਵਰ ਆਗੂ ਦੀ ਲੋੜ ਹੈ, ਜਿਸ ਦਾ ‘‘ਪੂਰੇ ਵਿਸ਼ਵ ’ਚ ਸੰਪਰਕ ਅਤੇ ਸਨਮਾਨ ਹੋਵੇ।’’
ਜੈਸ਼ੰਕਰ ਨੇ ਕੁਝ ਪੱਤਰਕਾਰਾਂ ਨੂੰ ਕਿਹਾ ਕਿ ਰੂਸ-ਯੂਕਰੇਨ ਅਤੇ ਇਜ਼ਰਾਈਲ ਗਾਜ਼ਾ-ਇਰਾਨ ਵਿੱਚ ਸੰਘਰਸ਼ ਜਾਰੀ ਹੈ ਅਤੇ ਭਾਰਤੀ ਸਰਹੱਦਾਂ ’ਤੇ ਵੀ ਸਮੱਸਿਆਵਾਂ ਹਨ। ਉਨ੍ਹਾਂ ਆਖਿਆ ਕਿ ਇੱਕ ਸਪੱਸ਼ਟ ਸੁਨੇਹਾ ਜਾਣਾ ਚਾਹੀਦਾ ਹੈ ਕਿ ਭਾਰਤ ’ਚ ਇੱਕ ਮਜ਼ਬੂਤ ਲੀਡਰਸ਼ਿਪ ਹੈ। ਜੈਸ਼ੰਕਰ ਨੇ ਪੁੱਛਿਆ, ‘‘ਜੇਕਰ ਰੂਸ-ਯੂੁਕਰੇਨ ਜੰਗ ਦੌਰਾਨ ਤੁਹਾਡਾ ਪਰਿਵਾਰ ਯੂਕਰੇਨ ’ਚ ਹੁੰਦਾ ਤਾਂ ਤੁਸੀਂ ਦੇਸ਼ ’ਚ ਉੱਚ ਅਹੁਦੇ ’ਤੇ ਕਿਸ ਨੂੰ ਦੇਖਣਾ ਚਾਹੁੰਦੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਕਿਸੇ ਹੋਰ ਨੂੰ।’’ ਉਨ੍ਹਾਂ ਆਖਿਆ, ‘‘ਮੈਨੂੰ ਲਗਦਾ ਹੈ ਅਗਲੇ ਚਾਰ-ਪੰਜ ਸਾਲ ਮੁਸ਼ਕਲ ਹੋਣਗੇ ਅਤੇ ਵੋਟਰਾਂ ਨੂੰ ਸੋਚ-ਸਮਝ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਹਨ ਕਿਉਂਕਿ ਸਾਡੀਆਂ ਸਰਹੱਦਾਂ ’ਤੇ ਵੀ ਅਜਿਹੇ ਵਿਵਾਦ ਹੋ ਸਕਦੇ ਹਨ।’’ ਵਿਦੇਸ਼ ਮੰਤਰੀ ਨੇ ਆਖਿਆ ਕਿ ਚੀਨ ਉਸ ਸਰਹੱਦੀ ਜ਼ਮੀਨ ’ਤੇ ਸੜਕਾਂ, ਪੁਲ ਅਤੇ ਮਾਡਲ ਪਿੰਡ ਉਸਾਰ ਰਿਹਾ ਹੈ ਜਿਸ ’ਤੇ ਉਸ ਨੇ 1962 ’ਚ ਕਬਜ਼ਾ ਕੀਤਾ ਸੀ ਤੇ ਉਸ (ਚੀਨ) ਨੇ ਪਾਕਿਸਤਾਨ ਨਾਲ ਮਿਲ ਕੇ ਸਿਆਚਿਨ ਤੱਕ ਇੱਕ ਸੜਕ ਵੀ ਬਣਾ ਲਈ ਹੈ। ਜੈਸ਼ੰਕਰ ਮੁਤਾਬਕ ਭਾਰਤ-ਚੀਨ ਸਰਹੱਦ ਵਾਸਤੇ ਬਜਟ 3000 ਹਜ਼ਾਰ ਕਰੋੜ ਰੁਪਏ ਤੋਂ ਵਧਾ ਕੇ 15,000 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਵਿਦੇਸ਼ ਮੰਤਰੀ ਨੇ ਇੱਕ ਸਵਾਲ ਦੇ ਜਵਾਬ ’ਚ ਆਖਿਆ ਕਿ ਸਰਹੱਦੀ ਪਿੰਡਾਂ ’ਚ ਵਿਕਾਸ ਸਬੰਧੀ ਪ੍ਰੋਗਰਾਮ ਦਾ ਮਕਸਦ ਬੁਨਿਆਦੀ ਢਾਂਚਾ, ਪਾਣੀ ਤੇ ਡਿਜੀਟਲ ਕੁਨੈਕਸ਼ਨ ਵਰਗੀਆਂ ਸਹੂਲਤਾਂ ਦੇ ਕੇ ਸਰਹੱਦਾਂ ਤੋਂ ਲੋਕਾਂ ਦੀ ਹਿਜ਼ਰਤ ਰੋਕਣਾ ਅਤੇ ਰੋਜ਼ੀ-ਰੋਟੀ ਮੁਹੱਈਆ ਕਰਵਾਉਣਾ ਹੈ। -ਪੀਟੀਆਈ

Advertisement

Advertisement