ਭਾਰਤ ਨੂੰ ਵਿਕਸਤ ਅਰਥਚਾਰਾ ਬਣਨ ਲਈ ਕ੍ਰਾਂਤੀਕਾਰੀ ਬਦਲਾਅ ਦੀ ਲੋੜ: ਇਸਰੋ ਮੁਖੀ
08:19 AM Oct 27, 2024 IST
Advertisement
ਨਵੀਂ ਦਿੱਲੀ, 26 ਅਕਤੂਬਰ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ ਸੋਮਨਾਥਨ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਭਾਰਤ ਨੂੰ ਵਿਕਸਤ ਅਰਥਰਚਾਰਾ ਬਣਨ ਲਈ ਕ੍ਰਾਂਤੀਕਾਰੀ ਬਦਲਾਅ ਵਿੱਚੋਂ ਲੰਘਣਾ ਪਵੇਗਾ। ਉਨ੍ਹਾਂ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਤਕਨੀਕੀ ਤਰੱਕੀ ਅਤੇ ਉਤਪਾਦ ਵਿਕਾਸ ਦੇ ਮਹੱਤਵ ’ਤੇ ਜ਼ੋਰ ਦਿੱਤਾ। ਇਸਰੋ ਮੁਖੀ ਨੇ ਪੁਲਾੜ ਖੇਤਰ ਵਿੱਚ ਨਵੀਨਤਾਕਾਰੀ ਕੰਮ ਲਈ ਅਰਬਪਤੀ ਕਾਰੋਬਾਰੀ ਐਲਨ ਮਸਕ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਸਕ ਦੀਆਂ ਪ੍ਰਾਪਤੀਆਂ ਨੇ ਇਸਰੋ ਸਣੇ ਵਿਸ਼ਵ ਪੱਧਰ ’ਤੇ ਯਤਨਾਂ ਨੂੰ ਪ੍ਰੇਰਿਤ ਕੀਤਾ ਹੈ। ਸੋਮਨਾਥਨ ਅੱਜ ਇੱਥੇ ਦਿੱਲੀ ਸਥਿਤ ਇੰਦਰਪ੍ਰਸਥ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ ਦੇ 13ਵੇਂ ਕਾਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਰਥਚਾਰੇ ’ਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੀ ਲੋੜ ਹੈ। -ਪੀਟੀਆਈ
Advertisement
Advertisement
Advertisement