ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਤੇ ਮਾਲਦੀਵ ਦੇ ਰਿਸ਼ਤੇ ਸਾਂਝੇ ਹਿੱਤਾਂ ’ਤੇ ਅਧਾਰਿਤ: ਜੈਸ਼ੰਕਰ

07:17 AM May 10, 2024 IST
ਭਾਰਤੀ ਿਵਦੇਸ਼ ਮੰਤਰੀ ਐੱਸ ਜੈਸ਼ੰਕਰ ਆਪਣੇ ਮਾਲਦੀਵ ਦੇ ਹਮਰੁਤਬਾ ਮੂਸਾ ਜ਼ਮੀਰ ਨਾਲ ਮਿਲਦੇ ਹੋਏ। -ਫੋਟੋ: ਰਾਇਟਰਜ਼

ਨਵੀਂ ਦਿੱਲੀ, 9 ਮਈ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਮਾਲਦੀਵ ਦੇ ਆਪਣੇ ਹਮਰੁਤਬਾ ਮੂਸਾ ਜ਼ਮੀਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ-ਮਾਲਦੀਵਜ਼ ਸਬੰਧਾਂ ਦੀ ਤਰੱਕੀ ‘ਸਾਂਝੇ ਹਿੱਤਾਂ’ ਤੇ ‘ਪਰਸਪਰ ਸੰਵੇਦਨਸ਼ੀਲਤਾ’ ਉੱਤੇ ਅਧਾਰਿਤ ਹੈ। ਜ਼ਮੀਰ ਪਲੇਠੀ ਉੱਚ ਪੱਧਰੀ ਫੇਰੀ ਲਈ ਨਵੀਂ ਦਿੱਲੀ ਵਿਚ ਹਨ। ਚੀਨ ਪੱਖੀ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਵੱਲੋਂ ਛੇ ਮਹੀਨੇ ਪਹਿਲਾਂ ਟਾਪੂਨੁਮਾ ਮੁਲਕ ਦੀ ਕਮਾਨ ਸੰਭਾਲਣ ਮਗਰੋਂ ਮਾਲੇ ਤੋਂ ਕਿਸੇ ਸੀਨੀਅਰ ਮੰਤਰੀ/ਆਗੂ ਦੀ ਇਹ ਪਹਿਲੀ ਭਾਰਤ ਫੇਰੀ ਹੈ।
ਜੈਸ਼ੰਕਰ ਨੇ ਜ਼ਮੀਰ ਨਾਲ ਬੈਠਕ ਦੌਰਾਨ ਆਪਣੀ ਸ਼ੁਰੂਆਤੀ ਟਿੱਪਣੀ ਵਿਚ ਕਿਹਾ, ‘‘ਗੂੜ੍ਹੇ ਤੇ ਨੇੜਲੇ ਗੁਆਂਢੀ ਹੋਣ ਕਰਕੇ ਸਾਡੇ ਰਿਸ਼ਤਿਆਂ ਦੀ ਤਰੱਕੀ ਪ੍ਰਤੱਖ ਤੌਰ ’ਤੇ ਸਾਂਝੇ ਹਿੱਤਾਂ ਤੇ ਪਰਸਪਰ ਸੰਵੇਦਨਸ਼ੀਲਤਾ ਉੱਤੇ ਅਧਾਰਿਤ ਹੈ।’’ ਉਨ੍ਹਾਂ ਕਿਹਾ, ‘‘ਜਿੱਥੋਂ ਤੱਕ ਭਾਰਤ ਦੀ ਗੱਲ ਹੈ ਤਾਂ ਸਾਡੀ ਗੁਆਂਂਢ ਪਹਿਲਾਂ ਨੀਤੀ ਤੇ ਸਾਗਰ (ਖਿੱਤੇ ਵਿਚ ਸਾਰਿਆਂ ਦੀ ਸੁਰੱਖਿਆ ਤੇ ਤਰੱਕੀ) ਵਿਜ਼ਨ ਤੋਂ ਇਹ ਗੱਲ ਸਾਫ਼ ਝਲਕਦੀ ਹੈ। ਮੈਂ ਉਮੀਦ ਕਰਦਾ ਹਾਂ ਕਿ ਸਾਡੀ ਇਹ ਬੈਠਕ ਸਾਨੂੰ ਵੱੱਖ ਵੱਖ ਖੇਤਰਾਂ ਵਿਚ ਰਿਸ਼ਤੇ ਮਜ਼ਬੂਤ ਕਰਨ ਦੇ ਯੋਗ ਬਣਾਏਗੀ।’’ ਕਾਬਿਲੇਗੌਰ ਹੈ ਕਿ ਰਾਸ਼ਟਰਪਤੀ ਮੁਇਜ਼ੂ ਵੱਲੋਂ ਟਾਪੂਨੁਮਾ ਮੁਲਕ ਦੇ ਤਿੰਨ ਫੌਜੀ ਬੇਸਾਂ ’ਤੇ ਮੌਜੂਦ ਭਾਰਤੀ ਸੁਰੱਖਿਆ ਬਲਾਂ ਨੂੰ ਵਾਪਸ ਸੱਦਣ ਲਈ ਲਗਾਤਾਰ ਦਬਾਅ ਪਾਉਣ ਕਰਕੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਕਸ਼ੀਦਗੀ ਵਧੀ ਹੈ। ਭਾਰਤ ਹੁਣ ਤੱਕ ਆਪਣੇ ਬਹੁਤੇ ਸੁਰੱਖਿਆ ਬਲਾਂ ਨੂੰ ਉਥੋਂ ਵਾਪਸ ਬੁਲਾ ਚੁੱਕਾ ਹੈ ਤੇ ਮੁਇਜ਼ੂ ਨੇ ਭਾਰਤ ਨੂੰ ਆਪਣੀਆਂ ਫੌਜਾਂ ਵਾਪਸ ਸੱਦਣ ਲਈ 10 ਮਈ ਤੱਕ ਦੀ ਸਮਾਂ-ਸੀਮਾ ਦਿੱਤੀ ਹੋਈ ਹੈ। -ਪੀਟੀਆਈ

Advertisement

ਜੈਸ਼ੰਕਰ ਵਲੋਂ ਯੂਕੇ ਦੇ ਕੌਮੀ ਸੁਰੱਖਿਆ ਸਲਾਹਕਾਰ ਨਾਲ ਮੁਲਾਕਾਤ

ਨਵੀਂ ਦਿੱਲੀ: ਵਿਦੇਸ਼ ਮੰਤਰੀ ਜੈਸ਼ੰਕਰ ਨੇ ਬਰਤਾਨੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਟਿਮ ਬੈਰੋ ਨਾਲ ਦੁਵੱਲੇ, ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ। ਬੈਰੋ ਅੱਜਕੱਲ੍ਹ ਭਾਰਤ ਦੇ ਦੌਰੇ ’ਤੇ ਹਨ। ਜੈਸ਼ੰਕਰ ਨੇ ਐੱਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਯੂਕੇ ਦੇ ਐੱਨਐੱਸਏ ਟਿਮ ਬੈਰੋ ਨੂੰ ਦਿੱਲੀ ਵਿਚ ਮਿਲ ਕੇ ਖ਼ੁਸ਼ੀ ਹੋਈ। ਉਨ੍ਹਾਂ ਨਾਲ ਅਹਿਮ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਚਰਚਾ ਕੀਤੀ। ਇਸ ਦੌਰਾਨ ਦੁਵੱਲੇ ਰਿਸ਼ਤਿਆਂ ਦੀ ਪ੍ਰਗਤੀ ’ਤੇ ਵੀ ਨਜ਼ਰਸਾਨੀ ਕੀਤੀ।’’ ਸੂਤਰਾਂ ਮੁਤਾਬਕ ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ਦੇ ਮੌਜੂਦਾ ਹਾਲਾਤ ’ਤੇ ਵੀ ਨਜ਼ਰਸਾਨੀ ਕੀਤੀ। -ਪੀਟੀਆਈ

Advertisement
Advertisement
Advertisement