ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਵੱਲੋਂ ਯੂਐੱਨ ਸ਼ਾਂਤੀ ਰੱਖਿਅਕਾਂ ਖ਼ਿਲਾਫ਼ ਅਪਰਾਧਾਂ ਦਾ ਡੇਟਾਬੇਸ ਲਾਂਚ

08:03 AM Mar 29, 2024 IST
ਸੰਯੁਕਤ ਰਾਸ਼ਟਰ ’ਚ ਭਾਰਤੀ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਮੀਿਟੰਗ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਏਐੱਨਆਈ

ਸੰਯੁਕਤ ਰਾਸ਼ਟਰ, 28 ਮਾਰਚ
ਭਾਰਤ ਨੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਖ਼ਿਲਾਫ਼ ਅਪਰਾਧਾਂ ਅਤੇ ਅਪਰਾਧੀਆਂ ਖ਼ਿਲਾਫ਼ ਜਵਾਬਦੇਹੀ ਦੀ ਕਾਰਵਾਈ ਵਿੱਚ ਪ੍ਰਗਤੀ ਦੀ ਨਿਗਰਾਨੀ ਲਈ ਇੱਕ ਨਵਾਂ ਡੇਟਾਬੇਸ ਲਾਂਚ ਕੀਤਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤੀ ਰਾਜਦੂਤ ਰੁਚਿਰਾ ਕੰਬੋਜ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਮਾਮਲੇ ਵਿੱਚ ਜਵਾਬਦੇਹੀ ਤੈਅ ਕਰਨ ਦੀ ਪੁਰਜ਼ੋਰ ਵਕਾਲਤ ਕਰ ਰਿਹਾ ਹੈ। ਇਸ ਡੇਟਾਬੇਸ ਦੀ ਸ਼ੁਰੂਆਤ ਦਾ ਐਲਾਨ ਭਾਰਤ ਦੀ ਅਗਵਾਈ ਵਾਲੇ ‘ਗਰੁੱਪ ਆਫ ਫਰੈਂਡਜ਼’ (ਜੀਓਐੱਫ) ਦੀ ਮੰਗਲਵਾਰ ਨੂੰ ਹੋਈ ਉੱਚੀ ਪੱਧਰੀ ਮੀਟਿੰਗ ਵਿੱਚ ਕੀਤਾ ਗਿਆ।
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਮੈਂਬਰ ਕੰਬੋਜ ਨੇ ‘ਐਕਸ’ ਉੱਤੇ ਸਾਂਝੀ ਕੀਤੀ ਪੋਸਟ ਵਿੱਚ ਕਿਹਾ, ‘‘ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਸ਼ਾਂਤੀ ਰੱਖਿਅਕਾਂ ਖ਼ਿਲਾਫ਼ ਅਪਰਾਧਾਂ ਅਤੇ ਅਪਰਾਧੀਆਂ ਖ਼ਿਲਾਫ਼ ਜਵਾਬਦੇਹੀ ਦੀ ਕਾਰਵਾਈ ਵਿੱਚ ਪ੍ਰਗਤੀ ਦੀ ਨਿਗਰਾਨੀ ਲਈ ਨਵੇਂ ਡੇਟਾਬੇਸ ਦੀ ਸ਼ੁਰੂਆਤ ਕੀਤੀ ਗਈ ਹੈ। ਭਾਰਤ ਜਵਾਬਦੇਹੀ ਦੀ ਵਕਾਲਤ ਲਈ ਸਭ ਤੋਂ ਅੱਗੇ ਹੈ ਅਤੇ ਇਸ ਮਕਸਦ ਨੂੰ ਸਮਰਪਿਤ ਗਰੁੱਪ ਆਫ ਫਰੈਂਡਜ਼ ਦੀ ਅਗਵਾਈ ਕਰ ਰਿਹਾ ਹੈ।’’ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਡੇਟਾਬੇਸ ਨੂੰ ਆਨਲਾਈਨ ਢੰਗ ਨਾਲ ਅੰਕੜੇ ਸੁਰੱਖਿਅਤ ਕਰਨ ਵਜੋਂ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ, ਜੋ ਸਕੱਤਰੇਤ, ਮਿਸ਼ਨਾਂ ਅਤੇ ਮੈਂਬਰ ਦੇਸ਼ਾਂ ਨੂੰ ਸ਼ਾਂਤੀ ਰੱਖਿਅਕਾਂ ਖ਼ਿਲਾਫ਼ ਗ਼ਲਤ ਕਾਰਵਾਈਆਂ ਦੇ ਮਾਮਲਿਆਂ ਦੀ ਨਿਗਰਾਨੀ ਅਤੇ ਇਨ੍ਹਾਂ ਦਾ ਹੱਲ ਕਰਨ ਦੇ ਸਮਰੱਥ ਬਣਾਉਂਦਾ ਹੈ। ਭਾਰਤ ਵੱਲੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਪ੍ਰਧਾਨਗੀ ਦੌਰਾਨ ਜੀਓਐੱਫ ਨੂੰ ਸ਼ਾਂਤੀ ਰੱਖਿਅਕਾਂ ਖ਼ਿਲਾਫ਼ ਅਪਰਾਧਾਂ ਲਈ ਜਵਾਬਦੇਹੀ ਨੂੰ ਵਧਾਉਣ ਵਾਸਤੇ 2022 ਵਿੱਚ ਬਣਾਇਆ ਗਿਆ ਸੀ। ਭਾਰਤ, ਬੰਗਲਾਦੇਸ਼, ਮਿਸਰ, ਫਰਾਂਸ, ਮੋਰੱਕੋ ਅਤੇ ਨੇਪਾਲ ਜੀਓਐੱਫ ਦੇ ਸਹਿ-ਪ੍ਰਧਾਨ ਹਨ ਜਿਸ ਦੇ 40 ਦੇਸ਼ ਮੈਂਬਰ ਹਨ। -ਪੀਟੀਆਈ

Advertisement

Advertisement
Advertisement