ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਸਲਾਮੀ ਸਟੇਟ ਦੇ ਫੜੇ ਚਾਰ ਸ਼ੱਕੀਆਂ ਨਾਲ ਭਾਰਤ ਖੁਦ ਹੀ ਸਿੱਝੇਗਾ: ਸ੍ਰੀਲੰਕਾ

06:43 AM May 28, 2024 IST

ਕੋਲੰਬੋ, 27 ਮਈ
ਸ੍ਰੀਲੰਕਾ ਸਰਕਾਰ ਨੇ ਕਿਹਾ ਹੈ ਕਿ ਅਹਿਮਦਾਬਾਦ ਹਵਾਈ ਅੱਡੇ ’ਤੇ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤੇ ਗਏ ਚਾਰ ਸ੍ਰੀਲੰਕਾਈ ਵਿਅਕਤੀਆਂ ਨਾਲ ਭਾਰਤ ਖੁਦ ਹੀ ਸਿੱਝੇਗਾ। ਅਧਿਕਾਰੀਆਂ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਚਾਰੋਂ ਸ੍ਰੀਲੰਕਾ ’ਚ ਕਿਸੇ ਦਹਿਸ਼ਤੀ ਸਰਗਰਮੀ ’ਚ ਸ਼ਾਮਲ ਸਨ ਜਾਂ ਨਹੀਂ। ਗੁਜਰਾਤ ਅਤਿਵਾਦ ਵਿਰੋਧੀ ਦਸਤੇ ਨੇ 19 ਮਈ ਨੂੰ ਸ੍ਰੀਲੰਕਾ ਦੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਦੇ ਪਾਬੰਦੀਸ਼ੁਦਾ ਜਥੇਬੰਦੀ ਇਸਲਾਮੀ ਸਟੇਟ ਨਾਲ ਸਬੰਧ ਦੱਸੇ ਗਏ ਹਨ। ਜਾਣਕਾਰੀ ਮੁਤਾਬਕ ਉਹ ਪਾਕਿਸਤਾਨ ਆਧਾਰਿਤ ਆਕਿਆਂ ਦੇ ਨਿਰਦੇਸ਼ਾਂ ’ਤੇ ਭਾਰਤ ’ਚ ਅਤਿਵਾਦ ਫੈਲਾਉਣ ਦੇ ਮਕਸਦ ਨਾਲ ਆਏ ਸਨ। ਉਨ੍ਹਾਂ ਕੋਲੋਂ ਤਿੰਨ ਪਿਸਟਲ, ਗੋਲੀਆਂ ਅਤੇ ਇਕ ਮੋਬਾਈਲ ਫੋਨ ਬਰਾਮਦ ਹੋਏ ਹਨ। ਨਿਆਂ ਮੰਤਰੀ ਵਿਜੈਦਾਸਾ ਰਾਜਪਕਸ਼ੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਆਪਣੇ ਕਾਨੂੰਨ ਮੁਤਾਬਕ ਫੜੇ ਗਏ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰੇਗਾ। ਸ੍ਰੀਲੰਕਾਈ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਕਾਰਵਾਈ ਕਰਦਿਆਂ ਨਸ਼ਾ ਤਸਕਰ ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਭਾਰਤ ’ਚ ਫੜੇ ਗਏ ਚਾਰ ਸ਼ੱਕੀਆਂ ਦਾ ਸਾਥੀ ਹੈ। ਉਸ ਤੋਂ ਪੁਲੀਸ ਲਗਾਤਾਰ ਪੁੱਛ-ਪੜਤਾਲ ਕਰ ਰਹੀ ਹੈ। ਉਧਰ ਸ੍ਰੀਲੰਕਾ ਪੁਲੀਸ ਮੁਖੀ ਦੇਸ਼ਬੰਧੂ ਤੇਨਾਕਲੂਨ ਨੇ ਕਿਹਾ ਕਿ ਦੇਸ਼ ’ਚ ਕਿਸੇ ਸੰਭਾਵੀ ਹਮਲੇ ਤੋਂ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ। ਗੁਜਰਾਤ ਦੇ ਡੀਜੀਪੀ ਵਿਕਾਸ ਸਹਾਏ ਮੁਤਾਬਕ ਮੁਲਜ਼ਮ ਪਾਕਿਸਤਾਨੀ ਅਬੂ ਬਾਕਰ ਅਲ ਬਗ਼ਦਾਦੀ ਦੇ ਸੰਪਰਕ ’ਚ ਸਨ ਅਤੇ ਉਨ੍ਹਾਂ ਨੂੰ ਦਹਿਸ਼ਤੀ ਕਾਰਵਾਈਆਂ ਲਈ ਚਾਰ-ਚਾਰ ਲੱਖ ਰੁਪਏ ਦਿੱਤੇ ਗਏ ਸਨ। -ਪੀਟੀਆਈ

Advertisement

Advertisement