ਭਾਰਤ ਵਪਾਰਕ ਸਮੁੰਦਰੀ ਜਹਾਜ਼ਾਂ ’ਤੇ ਡਕੈਤੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹੈ: ਰਾਜਨਾਥ ਸਿੰਘ
04:25 PM Dec 26, 2023 IST
Advertisement
ਮੁੰਬਈ, 26 ਦਸੰਬਰ
ਭਾਰਤ ਸਰਕਾਰ ਨੇ ‘ਐਮਵੀ ਕੇਮ ਪਲੂਟੋ’ ’ਤੇ ਡਰੋਨ ਹਮਲੇ ਅਤੇ ਲਾਲ ਸਾਗਰ ’ਚ ‘ਐਮਵੀ ਸਾਈਬਾਬਾ’ ’ਤੇ ਹਮਲੇ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਅਜਿਹੀਆਂ ਘਟਨਾਵਾਂ ਨਾਲ ਨਿਪਟਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਨੇ ਵਪਾਰਕ ਜਹਾਜ਼ਾਂ ’ਤੇ ਸਮੁੰਦਰੀ ਡਕੈਤੀ ਅਤੇ ਡਰੋਨ ਹਮਲਿਆਂ ਨਾਲ ਨਿਪਟਣ ਲਈ ਪੀ81 ਏਅਰਕ੍ਰਾਫਟ, ਡਰੋਨਜ਼ ਅਤੇ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ।
Advertisement
Advertisement
Advertisement