For the best experience, open
https://m.punjabitribuneonline.com
on your mobile browser.
Advertisement

ਹਿੰਦ ਮਹਾਸਾਗਰ ਖੇਤਰ ’ਚ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਦੀ ਰਾਖੀ ਯਕੀਨੀ ਬਣਾ ਰਿਹੈ ਭਾਰਤ: ਰਾਜਨਾਥ

07:21 AM Mar 06, 2024 IST
ਹਿੰਦ ਮਹਾਸਾਗਰ ਖੇਤਰ ’ਚ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਦੀ ਰਾਖੀ ਯਕੀਨੀ ਬਣਾ ਰਿਹੈ ਭਾਰਤ  ਰਾਜਨਾਥ
Advertisement

ਨਵੀਂ ਦਿੱਲੀ/ਪਣਜੀ, 5 ਮਾਰਚ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਦੀ ਵਧਦੀ ਫੌਜੀ ਧੌਂਸ ਦਾ ਅਸਿੱਧੇ ’ਤੌਰ ’ਤੇ ਜ਼ਿਕਰ ਕਰਦਿਆਂ ਅੱਜ ਕਿਹਾ ਕਿ ਭਾਰਤੀ ਜਲ ਸੈਨਾ ਵੱਲੋਂ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਵੱਡੀ ਅਰਥਵਿਵਸਥਾ ਅਤੇ ਫੌਜੀ ਤਾਕਤ ਵਾਲਾ ਕੋਈ ਵੀ ਦੇਸ਼ ਹਿੰਦ ਮਹਾਸਾਗਰ ਖੇਤਰ ਵਿੱਚ ਹੋਰ ਦੇਸ਼ਾਂ ’ਤੇ ਖੁਦਮੁਖਤਿਆਰੀ ਸਥਾਪਤ ਕਰਨ ਜਾਂ ਉਨ੍ਹਾਂ ਦੀ ਪ੍ਰਭੂਸੱਤਾ ਨੂੰ ਖਤਰੇ ਵਿੱਚ ਪਾਉਣ ਦੇ ਸਮਰੱਥ ਨਾ ਬਣ ਸਕੇ। ਰਾਜਨਾਥ ਸਿੰਘ ਗੋਆ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਇਹ ਵੀ ਯਕੀਨੀ ਬਣਾ ਰਿਹਾ ਹੈ ਕਿ ਹਿੰਦ ਮਹਾਸਾਗਰ ਦੇ ਸਾਰੇ ਗੁਆਂਢੀ ਦੇਸ਼ਾਂ ਦੀ ਉਨ੍ਹਾਂ ਦੀ ਖੁਦਮੁਖ਼ਤਿਆਰੀ ਅਤੇ ਪ੍ਰਭੂਸੱਤਾ ਦੀ ਰੱਖਿਆ ਕਰਨ ਵਿੱਚ ਮਦਦ ਕੀਤੀ ਜਾਵੇ। ਰੱਖਿਆ ਮੰਤਰੀ ਨੇ ਗੋਆ ਵਿੱਚ ਨੇਵਲ ਵਾਰ ਕਾਲਜ ਦੀ ਇਮਾਰਤ ਦਾ ਉਦਘਾਟਨ ਕੀਤਾ ਅਤੇ ਕਰਨਾਟਕ ਦੇ ਕਾਰਵਾਰ ਨੇਵਲ ਬੇਸ ਵਿੱਚ ਕਈ ਬੁਨਿਆਦੀ ਪ੍ਰਾਜੈਕਟ ਵਰਚੁਅਲੀ ਸਮਰਪਿਤ ਕੀਤੇ। ਉਨ੍ਹਾਂ ਕਿਹਾ ਕਿ ਜਲ ਸੈਨਾ ਦੀ ਫੌਰੀ ਕਾਰਵਾਈ ਦੀ ਸਮਰਥਾ ਕਾਰਨ ਭਾਰਤ ਹਿੰਦ ਮਹਾਸਾਗਰ ਖੇਤਰ ਵਿੱਚ ਸਮੁੰਦਰੀ ਦੇਸ਼ਾਂ ਨੂੰ ਸਹਾਇਤਾ ਮੁਹੱਈਆ ਕਰਵਾ ਕੇ ਆਪਣੀਆਂ ਪੂਰੀਆਂ ਜ਼ਿੰਮੇਵਾਰੀਆਂ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ, ‘‘ਅਸੀਂ ਯਕੀਨੀ ਬਣਾਇਆ ਹੈ ਕਿ ਕੋਈ ਵੀ (ਹਿੰਦ ਮਹਾਸਾਗਰ) ਖੇਤਰ ਵਿੱਚ ਚੌਧਰ ਨਾ ਕਰ ਸਕੇ।’’ ਉਨ੍ਹਾਂ ਕਿਹਾ ਕਿ ਜਲ ਸੈਨਾ ਯਕੀਨੀ ਬਣਾ ਰਹੀ ਹੈ ਕਿ ਕੋਈ ਵੀ ਦੇਸ਼ ਆਪਣੇ ਪੈਸੇ ਅਤੇ ਫੌਜੀ ਤਾਕਤ ਦੇ ਦਮ ’ਤੇ ਮਿੱਤਰ ਦੇਸ਼ਾਂ ਦੀ ਪ੍ਰਭੂਸੱਤਾ ਨੂੰ ਖਤਰੇ ਵਿੱਚ ਪਾਉਣ ਦੇ ਸਮਰੱਥ ਨਾ ਹੋ ਸਕੇ। -ਪੀਟੀਆਈ

Advertisement

ਲਾਲ ਸਾਗਰ ’ਚ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਹੂਤੀ: ਐਡਮਿਰਲ ਹਰੀ ਕੁਮਾਰ

ਪਣਜੀ: ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨੇ ਅੱਜ ਕਿਹਾ ਕਿ ਹੂਤੀ ਬਾਗ਼ੀ ਲਾਲ ਸਾਗਰ ਵਿੱਚ ਡਰੋਨਾਂ ਤੇ ਮਿਜ਼ਾਈਲਾਂ ਰਾਹੀਂ ਇਜ਼ਰਾਈਲ, ਅਮਰੀਕਾ ਜਾਂ ਬਰਤਾਨੀਆ ਨਾਲ ਸਬੰਧਤ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਸਥਿਤੀ ‘ਬਹੁਤ ਖ਼ਰਾਬ’ ਹੈ। ਲਾਲ ਸਾਗਰ ਵਿੱਚ ਗਤੀਵਿਧੀਆਂ ਨੂੰ ‘ਇਜ਼ਰਾਈਲ-ਹਮਾਸ ਲੜਾਈ ਦਾ ਹਿੱਸਾ’ ਕਰਾਰ ਦਿੰਦਿਆਂ ਐਡਮਿਰਲ ਨੇ ਕਿਹਾ ਕਿ ਭਾਰਤੀ ਜਲ ਸੈਨਾ ਖਾਸ ਤੌਰ ’ਤੇ ਤਿਰੰਗੇ ਵਾਲੇ ਜਹਾਜ਼ਾਂ ਦੇ ਨਾਲ-ਨਾਲ ਮਦਦ ਚਾਹੁਣ ਵਾਲੇ ਹੋਰ ਜਹਾਜ਼ਾਂ ਨੂੰ ਵੀ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾ ਰਹੀ ਹੈ। ਜਲ ਸੈਨਾ ਮੁਖੀ ਨੇ ਪਣਜੀ ਨੇੜੇ ਨਵਲ ਵਾਰ ਕਾਲਜ ਦੀ ਨਵੀਂ ਪ੍ਰਸ਼ਾਸਕੀ ਇਮਾਰਤ ਦੇ ਉਦਘਾਟਨ ਮੌਕੇ ਕਿਹਾ, ‘‘ਭਾਰਤੀ ਜਲ ਸੈਨਾ ਲਾਲ ਸਾਗਰ ਅਤੇ ਹਿੰਦ ਮਹਾਸਾਗਰ ਖੇਤਰ ਦਰਮਿਆਨ ਆਉਣ-ਜਾਣ ਵਾਲੇ ਸਾਰੇ ਵਪਾਰਕ ਜਹਾਜ਼ਾਂ ਦੀ ਮਦਦ ਕਰ ਰਹੀ ਹੈ।’’ -ਪੀਟੀਆਈ

Advertisement
Author Image

joginder kumar

View all posts

Advertisement
Advertisement
×