ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਪ੍ਰਮੁੱਖ ਸਮੁੰਦਰੀ ਸ਼ਕਤੀ ਬਣ ਰਿਹੈ: ਮੋਦੀ

06:16 AM Jan 16, 2025 IST
ਮੁੰਬਈ ਵਿੱਚ ਜਲ ਸੈਨਾ ਦੇ ਡੌਕਯਾਰਡ ਵਿਖੇ ਤਿੰਨ ਜੰਗੀ ਬੇੜਿਆਂ ਨੂੰ ਜਲ ਸੈਨਾ ਵਿੱਚ ਸ਼ਾਮਲ ਕਰਨ ਸਬੰਧੀ ਸਮਾਰੋਹ ਦੌਰਾਨ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ

ਮੁੰਬਈ, 15 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਪ੍ਰਮੁੱਖ ਸਮੁੰਦਰੀ ਸ਼ਕਤੀ ਬਣ ਰਿਹਾ ਹੈ ਅਤੇ ਵਿਸ਼ਵ ਵਿੱਚ ਇਕ ਭਰੋਸੇਮੰਦ ਤੇ ਜ਼ਿੰਮੇਵਾਰ ਭਾਈਵਾਲ ਵਜੋਂ ਪਛਾਣਿਆ ਜਾਣ ਲੱਗਾ ਹੈ। ਇੱਥੇ ਅੱਜ ਜਲ ਸੈਨਾ ਦੇ ਤਿੰਨ ਜੰਗੀ ਬੇੜਿਆਂ ਨੂੰ ਸੈਨਾ ਵਿੱਚ ਸ਼ਾਮਲ ਕਰਨ ਮਗਰੋਂ ਮੋਦੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਇਕ ਖੁੱਲ੍ਹੇ, ਸੁਰੱਖਿਅਤ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖਿੱਤੇ ਦਾ ਸਮਰਥਨ ਕੀਤਾ ਹੈ। ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਆਈਐੱਨਐੱਸ ਸੂਰਤ, ਆਈਐੱਨਐੱਸ ਨੀਲਗਿਰੀ ਤੇ ਆਈਐੱਨਐੱਸ ਵਾਘਸ਼ੀਰ ਨੂੰ ਇੱਥੇ ਜਲ ਸੈਨਾ ਦੇ ਡੌਕਯਾਰਡ ’ਤੇ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ।
ਉਨ੍ਹਾਂ ਕਿਹਾ ਅੱਜ ਪਹਿਲੀ ਵਾਰ ਵਿਨਾਸ਼ਕਾਰੀ, ਫ੍ਰੀਗੇਟ ਅਤੇ ਪਣਡੁੱਬੀ ਨੂੰ ਇਕੱਠਿਆਂ ਜਲ ਸੈਨਾ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਤਿੰਨੋਂ ਹੀ ‘ਮੇਡ ਇਨ ਇੰਡੀਆ’ ਹਨ। ਉਨ੍ਹਾਂ ਕਿਹਾ ਕਿ ‘ਆਤਮਨਿਰਭਰ ਭਾਰਤ’ ਪਹਿਲਕਦਮੀ ਨੇ ਦੇਸ਼ ਨੂੰ ਮਜ਼ਬੂਤ ਤੇ ਆਤਮ-ਨਿਰਭਰ ਬਣਾਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਨੂੰ ਨਸ਼ੇ, ਹਥਿਆਰਾਂ ਤੇ ਅਤਿਵਾਦ ਤੋਂ ਸਮੁੰਦਰ ਦੀ ਰੱਖਿਆ ਕਰਨ ਵਿੱਚ ਇਕ ਆਲਮੀ ਭਾਈਵਾਲ ਬਣਨਾ ਚਾਹੀਦਾ ਹੈ ਅਤੇ ਇਸ ਨੂੰ ਸੁਰੱਖਿਅਤ ਤੇ ਖੁਸ਼ਹਾਲ ਬਣਾਉਣਾ ਚਾਹੀਦਾ ਹੈ। ਭਾਰਤ ਇਕ ਪ੍ਰਮੁੱਖ ਸਮੁੰਦਰੀ ਸ਼ਕਤੀ ਬਣ ਰਿਹਾ ਹੈ ਅਤੇ ਇਕ ਭਰੋਸੇਮੰਦ ਤੇ ਜ਼ਿੰਮੇਵਾਰ ਭਾਈਵਾਲ ਵਜੋਂ ਪਛਾਣਿਆ ਜਾਣ ਲੱਗਾ ਹੈ।’’ ਮੋਦੀ ਨੇ ਕਿਹਾ ਕਿ ਭਾਰਤ ਆਲਮੀ ਸੁਰੱਖਿਆ, ਅਰਥਚਾਰੇ ਤੇ ਭੂ-ਸਿਆਸੀ ਗਤੀਸ਼ੀਲਤਾ ਨੂੰ ਦਿਸ਼ਾ ਦੇਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਖੇਤਰੀ ਪਾਣੀਆਂ ਦੀ ਰੱਖਿਆ ਕਰਨਾ, ਨੇਵੀਗੇਸ਼ਨ ਦੀ ਆਜ਼ਾਦੀ ਤੇ ਵਪਾਰ ਸਪਲਾਈ ਲਾਈਨਾਂ ਅਤੇ ਸਮੁੰਦਰੀ ਮਾਰਗਾਂ ਨੂੰ ਸੁਰੱਖਿਅਤ ਕਰਨਾ ਜ਼ਰੂਰੀ ਹੈ।’’ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ 33 ਜਹਾਜ਼ ਤੇ ਸੱਤ ਪਣਡੁੱਬੀਆਂ ਜਲ ਸੈਨਾ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ਤੇ ਭਾਰਤ ਦਾ ਰੱਖਿਆ ਉਤਪਾਦਨ 1.25 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ ਅਤੇ 100 ਤੋਂ ਵੱਧ ਦੇਸ਼ਾਂ ਨੂੰ ਰੱਖਿਆ ਉਪਕਰਨ ਬਰਾਮਦ ਕੀਤੇ ਗਏ ਹਨ। -ਪੀਟੀਆਈ

Advertisement

Advertisement