For the best experience, open
https://m.punjabitribuneonline.com
on your mobile browser.
Advertisement

ਭਾਰਤ ਏਸ਼ਿਆਈ ਹਾਕੀ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ’ਚ

07:40 AM Sep 12, 2024 IST
ਭਾਰਤ ਏਸ਼ਿਆਈ ਹਾਕੀ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ’ਚ
ਪਾਕਿਸਤਾਨ ਤੇ ਜਪਾਨ ਦੇ ਖਿਡਾਰੀ ਗੇਂਦ ਹਾਸਲ ਕਰਨ ਲਈ ਭਿੜਦੇ ਹੋਏ। -ਫੋਟੋ: ਏਐੱਂਨਆਈ
Advertisement

ਹੁਲੁਨਬੂਈਰ (ਚੀਨ), 11 ਸਤੰਬਰ
ਸਟਰਾਈਕਰ ਰਾਜ ਕੁਮਾਰ ਦੀ ਹੈਟ੍ਰਿਕ ਸਦਕਾ ਭਾਰਤੀ ਹਾਕੀ ਟੀਮ ਅੱਜ ਇੱਥੇ ਮਲੇਸ਼ੀਆ ਨੂੰ 8-1 ਗੋਲਾਂ ਦੇ ਫਰਕ ਨਾਲ ਹਰਾ ਕੇ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ’ਚ ਪਹੁੰਚ ਗਈ ਹੈ। ਭਾਰਤ ਵੱਲੋਂ ਰਾਜ ਕੁਮਾਰ ਨੇ ਤਿੰਨ ਗੋਲ (ਤੀਜੇ, 25ਵੇਂ ਤੇ 33 ਮਿੰਟ ’ਚ), ਜਦਕਿ ਅਰਜੀਤ ਸਿੰਘ ਦੋ ਗੋਲ (6ਵੇਂ ਤੇ 38ਵੇਂ ਮਿੰਟ ’ਚ) ਕੀਤੇ। ਇਨ੍ਹਾਂ ਤੋਂ ਇਲਾਵਾ ਜੁਗਰਾਜ ਸਿੰਘ, ਕਪਤਾਨ ਹਰਮਪ੍ਰੀਤ ਸਿੰਘ ਤੇ ਉੱਤਮ ਸਿੰੰਘ ਨੇ ਇੱਕ-ਇੱਕ ਗੋਲ ਕੀਤਾ। ਮੈਚ ਦੌਰਾਨ ਇਨ੍ਹਾਂ ਤਿੰਨਾਂ ਖਿਡਾਰੀਆਂ ’ਚ ਇਹ ਗੋਲ ਕ੍ਰਮਵਾਰ 7ਵੇਂ, 22ਵੇਂ ਤੇ 4ਵੇਂ ਮਿੰਟ ’ਚ ਕੀਤੇ। ਵਿਰੋਧੀ ਟੀਮ ਮਲੇਸ਼ੀਆ ਵੱਲੋਂ ਇਕਲੌਤਾ ਗੋਲ ਅਖੀਮਉਲ੍ਹਾ ਅਨੁਆਰ ਨੇ 34ਵੇਂ ਮਿੰਟ ’ਚ ਦਾਗਿਆ। ਇਸ ਤੋਂ ਪਹਿਲਾਂ ਅੱਜ ਇੱਕ ਹੋਰ ਮੈਚ ਵਿੱਚ ਪਾਕਿਸਤਾਨ ਨੇ ਜਪਾਨ ਦੀ ਹਾਕੀ ਟੀਮ ਨੂੰ 2-1 ਗੋਲਾਂ ਨਾਲ ਹਰਾ ਦਿੱਤਾ, ਜਿਸ ਨਾਲ ਉਸ ਦੀਆਂ ਸੈਮੀਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਹਾਲੇ ਕਾਇਮ ਹਨ। ਭਾਰਤ ਦਾ ਅਗਲਾ ਮੁਕਾਬਲਾ ਕੋਰੀਆ ਨਾਲ ਵੀਰਵਾਰ ਨੂੰ ਹੋਵੇਗਾ -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement