ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਨੇ ਵੀਅਤਨਾਮ ਨੂੰ ਤੋਹਫੇ ਵਿੱਚ ਦਿੱਤਾ ਜੰਗੀ ਬੇੜਾ

09:35 PM Jul 22, 2023 IST
ਭਾਰਤ ਵੱਲੋਂ ਵੀਅਤਨਾਮ ਨੂੰ ਸੌਂਪਿਆ ਜੰਗੀ ਬੇੜਾ ਆਈਐੱਨਐੱਸ ਕਿਰਪਾਨ।

ਨਵੀਂ ਦਿੱਲੀ, 22 ਜੁਲਾਈ
ਭਾਰਤ ਨੇ ਦੱਖਣੀ ਚੀਨੀ ਸਾਗਰ ਵਿੱਚ ਚੀਨ ਦੇ ਵਧਦੇ ਹਮਲਾਵਰ ਰੁਖ਼ ਦੀਆਂ ਆਮ ਚਿੰਤਾਵਾਂ ਦਰਮਿਆਨ ਮਜ਼ਬੂਤ ਦੁਵੱਲੀ ਰਣਨੀਤਕ ਤੇ ਰੱਖਿਆ ਭਾਈਵਾਲੀ ਨੂੰ ਦਰਸਾਉਂਦਿਆਂ ਅੱਜ ਵੀਅਤਨਾਮ ਨੂੰ ਜੰਗੀ ਬੇੜਾ ਆਈਐੱਨਐੱਸ ਕਿਰਪਾਨ ਤੋਹਫ਼ੇ ਵਜੋਂ ਦੇ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਭਾਰਤ ਨੇ ਕਿਸੇ ਮਿੱਤਰ ਦੇਸ਼ ਨੂੰ ਮਿਜ਼ਾਈਲਾਂ ਨਾਲ ਲੈਸ ਜੰਗੀ ਬੇੜਾ ਸੌਂਪਿਆ ਹੋਵੇ। ਜਲ ਸੈਨਾ ਦੇ ਮੁਖੀ ਐਡਮਿਰਲ ਆਰ. ਹਰੀ ਕੁਮਾਰ ਇਸ ਸਮੇਂ ਵੀਅਤਨਾਮ ਦੇ ਅਧਿਕਾਰਤ ਦੌਰੇ ’ਤੇ ਹਨ। ਉਨ੍ਹਾਂ ਨੇ ਵੀਅਤਨਾਮ ਦੀ ਕੈਮ ਰਾਨ੍ਹ ਖਾੜੀ ਵਿੱਚ ਕਰਵਾਏ ਇੱਕ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਵੀਅਤਨਾਮ ਪੀਪਲਜ਼ ਨੇਵੀ (ਵੀਪੀਐੱਨ) ਨੂੰ ਜੰਗੀ ਬੇੜਾ ਸੌਂਪਿਆ। -ਪੀਟੀਆਈ

Advertisement

Advertisement