ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁਪੋਸ਼ਣ ਨਾਲ ਨਜਿੱਠਣ ਲਈ ਭਾਰਤ ਨੂੰ ‘ਏ’ ਗਰੇਡ

10:43 AM Sep 18, 2024 IST

ਵਾਸ਼ਿੰਗਟਨ, 17 ਸਤੰਬਰ
ਮਾਈਕ੍ਰੋਸਾਫਟ ਦੇ ਸਹਿ-ਬਾਨੀ ਤੇ ਅਰਬਪਤੀ ਬਿੱਲ ਗੇਟਸ ਨੇ ਕਿਹਾ ਕਿ ਉਹ ਕੁਪੋਸ਼ਣ ਦੀ ਸਮੱਸਿਆ ਹੱਲ ਕਰਨ ਵੱਲ ਧਿਆਨ ਦੇਣ ਲਈ ਭਾਰਤ ਨੂੰ ‘ਏ’ ਗਰੇਡ ਦੇਣਗੇ। ਉਨ੍ਹਾਂ ਇੱਕ ਇੰਟਰਵਿਊ ਦੌਰਾਨ ਕਿਹਾ, ‘ਭਾਰਤ ਹਾਲਾਂਕਿ ਆਪਣੀ ਆਮਦਨ ਦੇ ਪੱਧਰ ’ਤੇ ਸਵੀਕਾਰ ਕਰਦਾ ਹੈ ਕਿ ਇਨ੍ਹਾਂ ’ਚੋਂ ਪੋਸ਼ਣ ਸਬੰਧੀ ਕੁਝ ਸੰਕੇਤ ਉਸ ਦੀਆਂ ਆਸਾਂ ਨਾਲੋਂ ਘੱਟ ਹਨ। ਮੈਨੂੰ ਲਗਦਾ ਹੈ ਕਿ ਅਜਿਹੀ ਸਪੱਸ਼ਟਤਾ ਤੇ ਉਸ ਵੱਲ ਧਿਆਨ ਦੇਣਾ ਬਹੁਤ ਹੀ ਪ੍ਰਭਾਵਸ਼ਾਲੀ ਹੈ।’ ਉਨ੍ਹਾਂ ਕਿਹਾ ਕਿ ਭਾਰਤ ਕਿਸੇ ਵੀ ਹੋਰ ਸਰਕਾਰ ਮੁਕਾਬਲੇ ਕੁਪੋਸ਼ਣ ਵੱਲ ਵੱਧ ਧਿਆਨ ਦੇ ਰਿਹਾ ਹੈ। ਇਹ ਜਨਤਕ ਭੋਜਣ ਪ੍ਰਣਾਲੀ ਅਤੇ ਮਿਡ-ਡੇਅ ਮੀਲ ਪ੍ਰਣਾਲੀ ਦੀ ਵਰਤੋਂ ਫੋਰਟੀਫਾਈਡ ਖੁਰਾਕ ਪਦਾਰਥਾਂ ਦੀ ਵਰਤੋਂ ਨੂੰ ਸੀਮਤ ਕਰਨ ਲਈ ਕਰ ਰਿਹਾ ਹੈ ਪਰ ਇਹ ਹਾਲੇ ਵੀ ਇੱਕ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ, ‘ਮੈਂ ਇਸ ਸਮੱਸਿਆ ਵੱਲ ਧਿਆਨ ਦੇਣ ਲਈ ਭਾਰਤ ਨੂੰ ‘ਏ’ ਗਰੇਡ ਦੇਵਾਂਗਾ।’ ਗੇਟਸ ਫਾਊਂਡੇਸ਼ਨ ਦੀ ਗੋਲਕੀਪਰਜ਼ ਰਿਪੋਰਟ 2024 ਦੇ ਲਾਂਚ ਮੌਕੇ ਸਵਾਲ ਦਾ ਜਵਾਬ ਦਿੰਦਿਆਂ ਗੇਟਜ਼ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਇਹ ਸ਼ਾਇਦ ਸਿੱਖਿਆ ਵਾਸਤੇ ਖੁਦ ਨੂੰ ‘ਬੀ’ ਗਰੇਡ ਦੇਵੇਗਾ ਪਰ ਇਸ ਵੱਲ ਗੰਭੀਰ ਇਰਾਦੇ ਨਾਲ ਤੇ ਹੋਰ ਵੀ ਬਿਹਤਰ ਕਰਨ ਦੀ ਕੋਸ਼ਿਸ਼ ਕਰੇਗਾ।’ -ਪੀਟੀਆਈ

Advertisement

Advertisement