ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਾਲ ਸਾਗਰ ’ਚ ਭਾਰਤ ਨੂੰ ਕਈ ਚੁਣੌਤੀਆਂ ਦਰਪੇਸ਼: ਜੈਸ਼ੰਕਰ

06:38 AM Dec 09, 2024 IST
ਮਨਾਮਾ ਵਿੱਚ ਬਹਿਰੀਨ ਦੇ ਆਪਣੇ ਹਮਰੁਤਬਾ ਏਆਰਏ ਜ਼ਯਾਨੀ ਨੂੰ ਮਿਲਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ। -ਫੋਟੋ: ਏਐੱਨਆਈ

ਮਨਾਮਾ, 8 ਦਸੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਇਜ਼ਰਾਈਲ ਅਤੇ ਇਰਾਨ ਵਿਚਾਲੇ ਸਬੰਧ ਜਾਂ ਇਨ੍ਹਾਂ ਦੀ ਅਣਹੋਂਦ ਚਿੰਤਾ ਦਾ ਵਿਸ਼ਾ ਰਹੇ ਹਨ ਅਤੇ ਭਾਰਤ ਦੀਆਂ ਕੁਝ ਕੂਟਨੀਤਕਾਂ ਦੀ ਕੋਸ਼ਿਸ਼ਾਂ ਇਸ ’ਤੇ ਕੇਂਦਰਤ ਰਹੀਆਂ ਹਨ।
ਬਹਿਰੀਨ ਵਿੱਚ ‘ਮਨਾਮਾ ਸੰਵਾਦ’ ਸੰਮੇਲਨ ’ਚ ਸੰਬੋਧਨ ਕਰਦਿਆਂ ਜੈਸ਼ਕਰ ਨੇ ਹੂਥੀ ਦਹਿਸ਼ਤਗਰਦਾਂ ਵੱਲੋਂ ਲਾਲ ਸਾਗਰ ’ਚ ਵਪਾਰਕ ਬੇੜੇ ’ਤੇ ਹਮਲੇ ਦਾ ਸਿੱਧਾ ਹਵਾਲਾ ਦਿੱਤੇ ਬਗ਼ੈਰ ਆਖਿਆ ਕਿ ਭਾਰਤ ਇਸ ਖੇਤਰ ’ਚ ਸੁਰੱਖਿਆ ਸਥਿਤੀ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਤ ਵਿੱਚ ਹੈ। ਉਨ੍ਹਾਂ ਨੇ ਲਾਲ ਸਾਗਰ ’ਚ ਸਥਿਤੀ ਦਾ ਹਵਾਲਾ ਦਿੰਦਿਆਂ ਆਖਿਆ, ‘‘ਰਣਨੀਤਕ ਖੇਤਰੀ ਸਹਿਯੋਗ ’ਚ ਸੁਰੱਖਿਆ ਇੱਕ ਅਹਿਮ ਵਿਸ਼ਾ ਹੈ। ਇਸ ਖੇਤਰ ’ਚ ਸਾਨੂੰ ਬਹੁਤ ਅਹਿਮ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਨੇ ਏਸ਼ੀਆ ’ਚ ਵਪਾਰ ’ਤੇ ਬਹੁਤ ਡੂੰਘਾ ਤੇ ਮਾਰੂ ਅਸਰ ਪਾਇਆ ਹੈ।’’ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਜੋ ਸ਼ਨਿੱਚਰਵਾਰ ਤੋਂ ਬਹਿਰੀਨ ਦੌਰੇ ’ਤੇ ਹਨ, ਨੇ ਵੱਖ-ਵੱਖ ਮੁੱਦਿਆਂ ਜਿਨ੍ਹਾਂ ’ਚ ਵਿਵਾਦ ਨੂੰ ਵਧਣ ਤੋਂ ਰੋਕਣ ਸਬੰਧੀ ਕਦਮ, ਮੁੱਖ ਸੰਪਰਕ ਪ੍ਰਾਜੈਕਟਾਂ ਦੀ ਅਹਿਮੀਅਤ ਅਤੇ ਖਿੱਤੇ ’ਚ ਸੁਰੱਖਿਆ ਸਥਿਤੀ ’ਚ ਸੁਧਾਰ ਸ਼ਾਮਲ ਹਨ, ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ, ‘‘ਹਾਲੀਆ ਸਮੇਂ ਦੌਰਾਨ ਸਾਡੇ ਸਾਰਿਆਂ ਲਈ ਇਜ਼ਰਾਈਲ ਅਤੇ ਇਰਾਨ ਵਿਚਾਲੇ ਸਬੰਧਾਂ ਜਾਂ ਇਨ੍ਹਾਂ ਦੀ ਅਣਹੋਂਦ ਖਾਸਕਰ ਕਰਕੇ ਚਿੰਤਾ ਦਾ ਵਿਸ਼ਾ ਰਹੇ ਹਨ, ਇਸ ਕਰਕੇ ਸਾਡੀਆਂ ਕੁਝ ਰਣਨੀਤਕ ਕੋੋਸ਼ਿਸ਼ਾਂ ਨੇ ਉਸ ਵਿਸ਼ੇਸ਼ ਪੱਖ ’ਤੇ ਧਿਆਨ ਕੇਂਦਰਤ ਕੀਤਾ ਹੈ।’’ ਪਿਛਲੇ ਕੁਝ ਮਹੀਨਿਆਂ ਤੋਂ ਈਰਾਨ ਅਤੇ ਇਜ਼ਰਾਈਲ ਵਿਚਾਲੇ ਵਧਦੇ ਤਣਾਅ ਨੂੰ ਲੈ ਕੇ ਆਲਮੀ ਪੱਧਰ ’ਤੇ ਚਿੰਤਾਵਾਂ ਵਧੀਆਂ ਹਨ। ਭਾਰਤ ਲਈ ਪੱਛਮੀ ਏਸ਼ੀਆ ਦੀ ਅਹਿਮੀਅਤ ਬਾਰੇ ਗੱਲ ਕਰਦਿਆਂ ਵਿਦੇਸ਼ ਮੰਤਰੀ ਨੇ ਭਾਰਤ ਦੇ ਟਿਕਾਊ ਆਰਥਿਕ ਵਾਧੇ ਨੂੰ ਵੀ ਉਭਾਰਿਆ। ਉਨ੍ਹਾਂ ਕਿਹਾ, ‘‘ਇਸ ਕਰਕੇ ਮੈਂ ਮੁੜ ਸਾਡੇ ਪੱਖ ਨੂੰ ਵਧਾ ਚੜ੍ਹਾ ਕੇ ਨਹੀਂ ਦੱਸ ਸਕਦਾ ਕਿਉਂਕਿ ਇਹ ਖਿੱਤਾ ਸਾਡੇ ਲਈ ਸਾਡੀਆਂ ਹੱਦਾਂ ਤੋਂ ਪਾਰਲੀ ਦੁਨੀਆਂ ਹੈ ਜਿਹੜੀ ਸਾਡੀ ਉਡੀਕ ਕਰ ਰਹੀ ਹੈ।’’ ਭਾਸ਼ਣ ਦੌਰਾਨ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਭਾਰਤ ਖਾੜੀ ਅਤੇ ਭੂ-ਮੱਧ ਸਾਗਰੀ ਭਾਈਵਾਲਾਂ ਨਾਲ ਆਪਣੇ ਦੁਵੱਲੇ ਸਬੰਧ ਵਧਾਉਣ ਦਾ ਇਰਾਦਾ ਰੱਖਦਾ ਹੈ। -ਪੀਟੀਆਈ

Advertisement

Advertisement