For the best experience, open
https://m.punjabitribuneonline.com
on your mobile browser.
Advertisement

India-England 2nd cricket test: ਪਹਿਲੇ ਦਿਨ ਕਪਤਾਨ ਸ਼ੁਭਮਨ ਗਿੱਲ ਦਾ ਸੈਂਕੜਾ; ਭਾਰਤ ਨੇ ਪੰਜ ਵਿਕਟਾਂ ’ਤੇ 310 ਦੌੜਾਂ ਬਣਾਈਆਂ

11:33 PM Jul 02, 2025 IST
india england 2nd cricket test  ਪਹਿਲੇ ਦਿਨ ਕਪਤਾਨ ਸ਼ੁਭਮਨ ਗਿੱਲ ਦਾ ਸੈਂਕੜਾ  ਭਾਰਤ ਨੇ ਪੰਜ ਵਿਕਟਾਂ ’ਤੇ 310 ਦੌੜਾਂ ਬਣਾਈਆਂ
India's captain Shubman Gill, right, celebrates after scoring a century on day one of the second cricket test match between England and India at Edgbaston in Birmingham. AP/PTI
Advertisement

ਬਰਮਿੰਘਮ, 2 ਜੁਲਾਈ

Advertisement

ਭਾਰਤ ਨੇ ਅੱਜ ਇੱਥੇ  ਇੰਗਲੈਂਡ ਖ਼ਿਲਾਫ਼ ਦੂਜੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਕਪਤਾਨ ਸ਼ੁਭਮਨ ਗਿੱਲ ਦੇ ਸੈਂਕੜੇ ਤੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਨੀਮ ਸੈਂਕੜੇ ਸਦਕਾ ਪੰਜ ਵਿਕਟਾਂ ’ਤੇ 310 ਦੌੜਾਂ ਬਣਾ ਲਈਆਂ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਸ਼ੁਭਮਨ ਗਿੱਲ 114 ਦੌੜਾਂ ਤੇ ਰਵਿੰਦਰ ਜਡੇਜਾ 41 ਦੌੜਾਂ ਬਣਾ ਕੇ ਨਾਬਾਦ ਸਨ।   ਸ਼ੁਭਮਨ ਗਿੱਲ ਦਾ ਇਸ ਲੜੀ ਵਿੱਚ ਇਹ ਦੂਜਾ ਸੈਂਕੜਾ ਹੈ। ਹੈਡਿੰਗਲੇ ’ਚ ਉਸ ਨੇ ਪਹਿਲੀ ਪਾਰੀ ’ਚ 147 ਦੌੜਾਂ ਬਣਾਈਆਂ ਸਨ।  

Advertisement
Advertisement

India's captain Shubman Gill

ਇਸ ਤੋਂ ਪਹਿਲਾਂ ਇੰਗਲੈਂਡ ਵੱਲੋਂ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਭਾਰਤ ਦੀ ਸ਼ੁਰੂਆਤ ਵਧੀਆ ਨਾ ਰਹੀ ਤੇ ਸਲਾਮੀ ਬੱਲੇਬਾਜ਼ ਕੇ.ਐੱਲ. ਰਾਹੁਲ 26 ਗੇਂਦਾਂ ਦਾ ਸਾਹਮਣਾ ਕਰਨ ਮਗਰੋਂ ਸਿਰਫ 2 ਦੌੜਾਂ ਬਣਾ ਕੇ ਕ੍ਰਿਸ ਵੋਕਸ ਹੱਥੋਂ ਆਊਟ ਹੋ ਗਿਆ। ਇਸ ਮਗਰੋਂ ਜੈਸਵਾਲ ਤੇ ਕਰੁਣ ਨਾਇਰ ਨੇ ਸੰਭਲ ਕੇ ਖੇਡਦਿਆਂ ਦੂਜੀ ਵਿਕਟ ਲਈ 80 ਦੌੜਾਂ ਜੋੜੀਆਂ ਪਰ ਨਾਇਰ 31 ਦੌੜਾਂ ਦੇ ਨਿੱਜੀ ਸਕੋਰ ’ਤੇ ਬ੍ਰਾਈਡਨ ਕਾਰਸ ਦੀ ਗੇਂਦ ’ਤੇ ਹੈਰੀ ਬਰੁੱਕ ਨੂੰ ਕੈਚ ਦੇ ਬੈਠਾ। ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਕਪਤਾਨ ਗਿੱਲ ਨੇ ਸਲਾਮੀ ਬੱਲੇਬਾਜ਼ ਜੈਸਵਾਲ ਦਾ ਦਿੱਤਾ ਤੇ ਦੋਵਾਂ ਨੇ ਟੀਮ ਦਾ ਸਕੋਰ 161 ਦੌੜਾਂ ਪਹੁੰਚਾਇਆ।

India's Yashasvi Jaiswal in action Action. Images via Reuters

ਜੈਸਵਾਲ 13 ਚੌਕਿਆਂ ਦੀ ਮਦਦ ਨਾਲ 87 ਦੌੜਾਂ ਬਣਾ ਕੇ ਆਊਟ ਹੋਇਆ। ਉਪ ਕਪਤਾਨ ਰਿਸ਼ਭ ਪੰਤ 25 ਦੌੜਾਂ ਬਣਾ ਕੇ ਪੈਵੇਲੀਅਨ ਪਰਤਿਆ ਜਦਕਿ ਨਿਤੀਸ਼ ਰੈੱਡੀ ਇੱਕ ਦੌੜ ਹੀ ਬਣਾ ਸਕਿਆ। ਸ਼ੁਭਮਨ ਗਿੱਲ ਨੇ 216 ਗੇਂਦਾਂ ਦਾ ਸਾਹਮਣਾ ਕਰਦਿਆਂ 12 ਚੌਕਿਆਂ ਦੀ ਮਦਦ ਨਾਲ 114 ਦੌੜਾਂ ਬਣਾਈਆਂ। ਉਸ ਨੇ 199 ਗੇਂਦਾਂ ’ਤੇ ਸੈਂਕੜਾ ਪੂਰਾ ਕੀਤਾ। ਛੇਵੀਂ ਵਿਕਟ ’ਤੇ ਰਵਿੰਦਰਾ ਜਡੇਜਾ ਨੇ ਸ਼ੁਭਮਨ ਗਿੱਲ ਦਾ ਚੰਗਾ ਸਾਥ ਦਿੱਤਾ। ਦੋਵਾਂ ਨੇ 99 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ। ਜੈਸਵਾਲ ਮਗਰੋਂ ਰਵਿੰਦਰ ਜਡੇਜਾ ਨੇ ਕਪਤਾਨ ਦਾ ਦਿੰਦਿਆਂ ਟੀਮ ਨੂੰ ਟੀਮ ਨੂੰ 300 ਦੌੜਾਂ ਦਾ ਅੰਕੜਾ ਪਾਰ ਕਰਨ ’ਚ ਮਦਦ ਕੀਤੀ। 

ਇੰਗਲੈਂਡ ਵੱਲੋਂ ਕ੍ਰਿਸ ਵੋਕਸ ਨੇ ਦੋ ਵਿਕਟਾਂ ਲਈਆਂ ਜਦਕਿ ਬੈਨ ਸਟੋਕਸ ਤੇ ਸ਼ੋਏਬ ਬਸ਼ੀਰ ਨੇ ਇੱਕ ਵਿਕਟ ਹਾਸਲ ਕੀਤੀ।  -ਪੀਟੀਆਈ

Advertisement
Author Image

Advertisement