For the best experience, open
https://m.punjabitribuneonline.com
on your mobile browser.
Advertisement

ਪੱਛਮੀ ਏਸ਼ੀਆ ’ਚ ਅਹਿਮ ਤਾਕਤ ਵਜੋਂ ਉੱਭਰਿਆ ਭਾਰਤ

08:51 AM Jul 02, 2023 IST
ਪੱਛਮੀ ਏਸ਼ੀਆ ’ਚ ਅਹਿਮ ਤਾਕਤ ਵਜੋਂ ਉੱਭਰਿਆ ਭਾਰਤ
Advertisement

ਨਵੀਂ ਦਿੱਲੀ, 1 ਜੁਲਾੲੀ
ਅਮਰੀਕੀ ਮੈਗਜ਼ੀਨ ‘ਫੌਰੇਨ ਪਾਲਿਸੀ’ ਨੇ ਆਪਣੇ ਹਾਲ ਹੀ ਵਿੱਚ ਛਪੇ ਲੇਖ ’ਚ ਪੱਛਮੀ ਏਸ਼ੀਆ ਵਿੱਚ ਭਾਰਤ ਦੇ ਇੱਕ ਅਹਿਮ ਤਾਕਤ ਵਜੋਂ ੳੁੱਭਰਨ ਦਾ ਹਵਾਲਾ ਦਿੱਤਾ ਹੈ। ਲੇਖ ਵਿੱਚ ਇਜ਼ਰਾੲੀਲ, ਸਾੳੂਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ (ਯੂਏੲੀ) ਸਮੇਤ ਖੇਤਰ ਦੇ ਪ੍ਰਮੁੱਖ ਦੇਸ਼ਾਂ ਦੇ ਨਵੀਂ ਦਿੱਲੀ ਨਾਲ ਡੂੰਘੇ ਅਤੇ ਮਜ਼ਬੂਤ ਹੋ ਰਹੇ ਰਿਸ਼ਤਿਆਂ ’ਤੇ ਚਾਨਣਾ ਪਾਇਆ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਦੇਸ਼ ਬਦਲਦੀ ਕੌਮਾਂਤਰੀ ਅਰਥ-ਵਿਵਸਥਾ ਵਿੱਚ ਭਾਰਤ ਦੇ ਵਿਕਾਸ ਦਾ ਲਾਹਾ ਲੈਣ ਦੇ ਇੱਛੁਕ ਦਿਖਾੲੀ ਦੇ ਰਹੇ ਹਨ। ਲੇਖਕ ਸਟੀਵਨ ਏ ਕੁੱਕ ਨੇ ਆਪਣੇ ਲੇਖ ਵਿੱਚ ਹਵਾਲਾ ਦਿੱਤਾ ਕਿ ਅਮਰੀਕਾ ਵੀ ਭਾਰਤ ਦੀ ਆਲਮੀ ਪੱਧਰ ’ਤੇ ੳੁੱਭਰਦੀ ਤਾਕਤ ਦਾ ਲਾਹਾ ਲੈ ਸਕਦਾ ਹੈ, ਹਾਲਾਂਕਿ ਇਸ ਦੀ ਸੰਭਾਵਨਾ ਘੱਟ ਹੈ। ਕੁੱਕ ਨੇ ਜ਼ੋਰ ਦਿੱਤਾ, ‘‘ਜੇਕਰ ਅਮਰੀਕਾ ਵਾਸ਼ਿੰਗਟਨ ਲੲੀ ਮੱਧ ਪੱਛਮੀ ਭਾੲੀਵਾਲਾਂ ਨਾਲ ਸਾਂਝੇਦਾਰੀ ਵਧਾੳੁਣ ਲੲੀ ਬਦਲ ਤਲਾਸ਼ਦਾ ਹੈ ਤਾਂ ਬਿਹਤਰ ਹੋਵੇਗਾ ਕਿ ਨਵੀਂ ਦਿੱਲੀ ੳੁਸ ਦੀ ਚੋਣ ਵਿੱਚ ਸ਼ਾਮਲ ਹੋਵੇ।’’ ੳੁਨ੍ਹਾਂ ਕਿਹਾ, ‘‘ਅਮਰੀਕਾ ਹੁਣ ਇਸ ਖੇਤਰ ਵਿੱਚ ਬਿਨਾਂ ਕਿਸੇ ਵਿਵਾਦ ਦੇ ਸ਼ਕਤੀਸ਼ਾਲੀ ਨਹੀਂ ਰਹੇਗਾ ਪਰ ਭਾਰਤ ਦੇ ਪੱਛਮੀ ਏਸ਼ੀਆ ਵਿੱਚ ਅਹਿਮ ਤਾਕਤ ਵਜੋਂ ੳੁੱਭਰਨ ’ਤੇ ਨਾ ਤਾਂ ਰੂਸ ਅਤੇ ਨਾ ਹੀ ਚੀਨ ੳੁਸ ਦੀ ਜਗ੍ਹਾ ਲੈ ਸਕਦੇ ਹਨ।’’ -ਪੀਟੀਆੲੀ

Advertisement

Advertisement
Advertisement
Tags :
Author Image

Advertisement