ਭਾਰਤ ਨੇ ਛੋਲਿਆਂ, ਦਾਲਾਂ, ਬਦਾਮ, ਅਖਰੋਟ ਤੇ ਸੇਬਾਂ ਤੋਂ ਦਰਾਮਦ ਟੈਕਸ ਖ਼ਤਮ ਕਰਕੇ ਅਮਰੀਕੀ ਕਾਰੋਬਾਰੀਆਂ ਤੇ ਕਿਸਾਨਾਂ ਨੂੰ ਲਾਭ ਪਹੁੰਚਾਇਆ: ਕੈਥਰੀਨ ਤਾਈ
12:06 PM Apr 17, 2024 IST
Advertisement
ਵਾਸ਼ਿੰਗਟਨ, 17 ਅਪਰੈਲ
ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਨੇ ਅੱਜ ਕਿਹਾ ਕਿ ਕਈ ਅਮਰੀਕੀ ਉਤਪਾਦਾਂ 'ਤੇ ਟੈਕਸ ਹਟਾਉਣ ਦੇ ਭਾਰਤ ਦੇ ਫੈਸਲੇ ਨੇ ਚਿੱਟੇ ਛੋਲਿਆਂ, ਦਾਲ, ਬਦਾਮ, ਅਖਰੋਟ ਅਤੇ ਸੇਬ ਦੇ ਅਮਰੀਕੀ ਕਾਰੋਬਾਰੀਆਂ ਨੂੰ ਰਾਹਤ ਦਿੱਤੀ ਹੈ ਤੇ ਦੇਸ਼ ਦੇ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ। ਤਾਈ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਨੇ ਪਿਛਲੇ ਸਾਲ ਸਤੰਬਰ ਵਿੱਚ ਵਿਸ਼ਵ ਵਪਾਰ ਸੰਗਠਨ ਵਿਵਾਦ ਨੂੰ ਸੁਲਝਾਇਆ ਸੀ ਅਤੇ ਭਾਰਤ ਨੇ ਕਈ ਅਮਰੀਕੀ ਉਤਪਾਦਾਂ 'ਤੇ ਟੈਕਸ ਘਟਾਉਣ ਲਈ ਸਹਿਮਤੀ ਦਿੱਤੀ ਸੀ। ਇਸ ਦਾ ਮਤਲਬ ਹੈ ਅਮਰੀਕੀ ਛੋਲਿਆਂ, ਦਾਲ, ਬਦਾਮ, ਅਖਰੋਟ ਅਤੇ ਸੇਬ ਲਈ ਭਾਰਤ ਤੱਕ ਪਹੁੰਚ ਸੌਖੀ ਹੋ ਗਈ ਤੇ ਇਸ ਨਾਲ ਦੇਸ਼ ਭਰ ਦੇ ਕਿਸਾਨਾਂ ਨੂੰ ਲਾਭ ਹੋਵੇਗਾ।
Advertisement
Advertisement
Advertisement