ਅਮਰੀਕਾ ’ਤੇ ਭਾਰਤ ਭਰੋਸਾ ਨਹੀਂ ਕਰਦਾ ਤੇ ਰੂਸ ਦੇ ਨੇੜੇ ਹੈ: ਨਿੱਕੀ ਹੇਲੀ
12:49 PM Feb 08, 2024 IST
ਵਾਸ਼ਿੰਗਟਨ, 8 ਫਰਵਰੀ
ਅਮਰੀਕਾ ਵਿਚ ਰਿਪਬਲਿਕਨ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਦੀ ਦੌੜ ਵਿਚ ਸ਼ਾਮਲ ਨਿੱਕੀ ਹੇਲੀ ਨੇ ਅੱਜ ਕਿਹਾ ਕਿ ਭਾਰਤ ਅਮਰੀਕਾ ਦਾ ਭਾਈਵਾਲ ਬਣਨਾ ਚਾਹੁੰਦਾ ਹੈ ਪਰ ਇਸ ਸਮੇਂ ਉਹ ਅਗਵਾਈ ਲਈ ਅਮਰੀਕੀਆਂ 'ਤੇ ਭਰੋਸਾ ਨਹੀਂ ਕਰਦਾ। ਭਾਰਤੀ-ਅਮਰੀਕੀ ਹੇਲੀ ਨੇ ਕਿਹਾ ਕਿ ਮੌਜੂਦਾ ਆਲਮੀ ਹਾਲਾਤ ਵਿੱਚ ਭਾਰਤ ਨੇ ਬਹੁਤ ਚਲਾਕੀ ਦਿਖਾਈ ਹੈ ਅਤੇ ਰੂਸ ਨਾਲ ਨਜ਼ਦੀਕੀ ਸਬੰਧ ਬਣਾਏ ਰੱਖੇ ਹਨ। ਹੇਲੀ ਨੇ 'ਫਾਕਸ ਬਿਜ਼ਨਸ ਨਿਊਜ਼' ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਮੌਜੂਦਾ ਸਮੇਂ 'ਚ ਭਾਰਤ ਅਮਰੀਕਾ ਨੂੰ ਕਮਜ਼ੋਰ ਸਮਝਦਾ ਹੈ।
Advertisement
Advertisement