For the best experience, open
https://m.punjabitribuneonline.com
on your mobile browser.
Advertisement

ਸੰਘ ਵਿਚਾਰਧਾਰਾ ਦੀ ਬਸਤੀ ਬਣਾਉਣ ਲਈ ਭਾਰਤ ਨੂੰ ਆਜ਼ਾਦੀ ਨਹੀਂ ਮਿਲੀ: ਰਾਹੁਲ

06:42 AM Apr 16, 2024 IST
ਸੰਘ ਵਿਚਾਰਧਾਰਾ ਦੀ ਬਸਤੀ ਬਣਾਉਣ ਲਈ ਭਾਰਤ ਨੂੰ ਆਜ਼ਾਦੀ ਨਹੀਂ ਮਿਲੀ  ਰਾਹੁਲ
ਰਾਹੁਲ ਗਾਂਧੀ ਵਾਇਨਾਡ ’ਚ ਰੋਡ ਸ਼ੋਅ ਦੌਰਾਨ ਲੋਕਾਂ ਦਾ ਪਿਆਰ ਕਬੂਲਦੇ ਹੋਏ। -ਫੋਟੋ: ਪੀਟੀਆਈ
Advertisement

ਵਾਇਨਾਡ (ਕੇਰਲਾ), 15 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸੱਤਾਧਾਰੀ ਭਾਜਪਾ ਤੇ ਆਰਐੱਸਐੱਸ ’ਤੇ ਹਮਲਿਆਂ ਨਾਲ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਆਪਣੇ ਦੂਜੇ ਗੇੜ ਦਾ ਆਗਾਜ਼ ਕੀਤਾ। ਗਾਂਧੀ ਨੇ ਕਿਹਾ ਕਿ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਸੰਘ ਪਰਿਵਾਰ ਦੀ ਵਿਚਾਰਧਾਰਾ ਦੀ ਬਸਤੀ ਬਣਾਉਣ ਲਈ ਨਹੀਂ ਮਿਲੀ ਸੀ। ਉਨ੍ਹਾਂ ਕਿਹਾ ਕਿ ਭਾਜਪਾ ਤੇ ਪ੍ਰਧਾਨ ਮੰਤਰੀ ਮੋਦੀ ਸਿਰਫ਼ ਇਕ ਦੇਸ਼, ਇਕ ਭਾਸ਼ਾ ਤੇ ਇਕ ਆਗੂ ਨੂੰ ਮੰਨਦੇ ਹਨ ਤੇ ਇਹ ਸਾਡੇ ਦੇਸ਼ ਨੂੰ ਲੈ ਕੇ ਵੱਡਾ ਭਰਮ ਹੈੈ। ਇਥੇ ਪਾਰਟੀ ਵਰਕਰਾਂ ਤੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਵਾਇਨਾਡ ਤੋਂ ਸੰਸਦ ਮੈਂਬਰ ਨੇ ਭਰੋਸਾ ਜਤਾਇਆ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਸੂਬੇ ਤੇ ਦੇਸ਼ ਦੀ ਸੱਤਾ ਵਿਚ ਵਾਪਸੀ ਕਰੇਗੀ। ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਫੁੱਲਾਂ ਦੇ ਗੁਲਦਸਤੇ ਵਾਂਗ ਹੈ ਤੇ ਹਰੇਕ ਦਾ ਸਤਿਕਾਰ ਕਰਨਾ ਬਣਦਾ ਹੈ ਕਿਉਂਕਿ ਇਸ ਨਾਲ ਪੂਰੇ ਗੁਲਦਸਤੇ ਦੀ ਸੁੰਦਰਤਾ ਵਧਦੀ ਹੈ। ਉਨ੍ਹਾਂ ਕਿਹਾ, ‘‘ਭਾਰਤ ਵਿਚ ਸਿਰਫ਼ ਆਗੂ ਹੋਣਾ ਚਾਹੀਦਾ ਹੈ, ਇਹ ਵਿਚਾਰ ਹਰੇਕ ਨੌਜਵਾਨ ਭਾਰਤੀ ਦਾ ਅਪਮਾਨ ਹੈ।’’ ਭਾਸ਼ਾ ਦੀ ਮਿਸਾਲ ਦੇ ਹਵਾਲੇ ਨਾਲ ਗਾਂਧੀ ਨੇ ਕਿਹਾ ਕਿ ਇਹ ਕੋਈ ਅਜਿਹੀ ਚੀਜ਼ ਨਹੀਂ ਜਿਸ ਨੂੰ ਉਪਰੋਂ ਥੋਪ ਦਿੱਤਾ ਜਾਵੇ, ਇਹ ਇਕ ਵਿਅਕਤੀ ਦੇ ਦਿਲ ਅੰਦਰੋਂ ਨਿਕਲਦੀ ਹੈ।’’ ਇਕ ਖੁੱਲ੍ਹੇ ਵਾਹਨ ਵਿਚੋਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਮਿਸਾਲ ਵਜੋਂ ਕੇਰਲਾ ਦੇ ਕਿਸੇ ਵਿਅਕਤੀ ਨੂੰ ਇਹ ਕਹਿਣਾ ਕਿ ਤੁਹਾਡੀ ਭਾਸ਼ਾ ਹਿੰਦੀ ਨਾਲੋਂ ਛੋਟੀ(ਤੁੱਛ) ਹੈ, ਕੇਰਲਾ ਦੇ ਲੋਕਾਂ ਦਾ ਨਿਰਾਦਰ ਹੈ।’’ ਉਨ੍ਹਾਂ ਕਿਹਾ ਕਿ ਇਹ ਇੰਜ ਹੈ ਜਿਵੇਂ ਫੁੱਲਾਂ ਦੇ ਗੁਲਦਸਤੇ ਨੂੰ ਦੇਖਦੇ ਹੋਏ ਲਾਲ ਗੁਲਾਬ ਨੂੰ ਇਹ ਕਹਿਣਾ ਹੇੈ ਕਿ ਲਾਲ ਹੋਣ ਕਰਕੇ ਸਾਨੂੰ ਤੂੰ ਪਸੰਦ ਨਹੀਂ ਅਤੇ ਅਸੀਂ ਚਾਹੁੰਦੇ ਹਾਂ ਕਿ ਤੂੰ ਸਫੇਦ ਹੋਵੇਂ।’’ ਉਨ੍ਹਾਂ ਕਿਹਾ ਕਿ ਮਲਿਆਲਮ ਇਕ ਭਾਸ਼ਾ ਨਹੀਂ ਬਲਕਿ ਤਹਿਜ਼ੀਬ ਨਾਲ ਜੁੜਨ ਦਾ ਇਕ ਜ਼ਰੀਆ ਹੈ। ਗਾਂਧੀ ਨੇ ਭਾਜਪਾ ਦੇ ਕਥਿਤ ‘ਇਕ ਆਗੂ’ ਵਿਚਾਰ ’ਤੇ ਵੀ ਉਜ਼ਰ ਜਤਾਇਆ ਤੇ ਸਵਾਲ ਕੀਤਾ ਕਿ ਭਾਰਤ ਇਕ ਤੋਂ ਵੱਧ ਆਗੂ ਕਿਉਂ ਨਹੀਂ ਹੋ ਸਕਦੇ। ਉਨ੍ਹਾਂ ਕਿਹਾ, ‘‘ਇਕ ਨੌਜਵਾਨ ਲੜਕਾ ਜਾਂ ਲੜਕੀ ਆਗੂ ਕਿਉਂ ਨਹੀਂ ਬਣ ਸਕਦੀ? ਸਾਡਾ ਇਕ ਭਰਾ ਜੋ ਆਟੋਰਿਕਸ਼ਾ ਚਲਾਉਂਦਾ ਹੈ ਆਗੂ ਕਿਉਂ ਨਹੀਂ ਬਣ ਸਕਦਾ? ਸਾਡੇ ਪੁਲੀਸ ਮੁਲਾਜ਼ਮ ਆਗੂ ਕਿਉਂ ਨਹੀਂ ਬਣ ਸਕਦੇ? ਸਿਰਫ਼ ਇਕੋ ਆਗੂ ਕਿਉਂ? ਸਾਡੇ ਕੋਲ ਇਕ ਤੋਂ ਵੱਧ ਆਗੂ ਕਿਉਂ ਨਹੀਂ ਹੋ ਸਕਦੇ।’’ ਗਾਂਧੀ ਨੇ ਦਾਅਵਾ ਕੀਤਾ ਕਿ ਕਾਂਗਰਸ ਤੇ ਭਾਜਪਾ ਦੀ ਸੋਚ ਵਿਚ ਇਹੀ ਸਭ ਤੋਂ ਵੱਡਾ ਫ਼ਰਕ ਹੈ।
ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਗਾਂਧੀ ਦੀ ਆਪਣੀ ਸੰਸਦੀ ਹਲਕੇ ਵਾਇਨਾਡ ਦੀ ਇਹ ਦੂਜੀ ਫੇਰੀ ਹੈ। ਗਾਂਧੀ ਨੇ ਅੱਜ ਆਪਣੇ ਸੰਸਦੀ ਹਲਕੇ ਵਿਚ ਰੋਡ ਸ਼ੋਅ ਵੀ ਕੀਤਾ ਜਿਸ ਵਿਚ ਸੈਂਕੜੇ ਵਰਕਰ ਸ਼ਾਮਲ ਹੋਏ। ਗਾਂਧੀ ਨੇ 2019 ਲੋਕ ਸਭਾ ਚੋਣਾਂ ਵਿਚ ਵਾਇਨਾਡ ਸੰਸਦੀ ਸੀਟ 4.31 ਲੱਖ ਵੋਟਾਂ ਦੇ ਰਿਕਾਰਡ ਫ਼ਰਕ ਨਾਲ ਜਿੱਤੀ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×