For the best experience, open
https://m.punjabitribuneonline.com
on your mobile browser.
Advertisement

ਕਸ਼ਮੀਰ ਬਾਰੇ ਬਿਆਨਾਂ ਲਈ ਭਾਰਤ ਵੱਲੋਂ ਪਾਕਿਸਤਾਨ ਦੀ ਆਲੋਚਨਾ

06:48 AM Jun 27, 2024 IST
ਕਸ਼ਮੀਰ ਬਾਰੇ ਬਿਆਨਾਂ ਲਈ ਭਾਰਤ ਵੱਲੋਂ ਪਾਕਿਸਤਾਨ ਦੀ ਆਲੋਚਨਾ
Advertisement

ਸੰਯੁਕਤ ਰਾਸ਼ਟਰ, 26 ਜੂਨ
ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ ਆਮ ਸਭਾ ’ਚ ਕਸ਼ਮੀਰ ਦਾ ਜ਼ਿਕਰ ਕੀਤੇ ਜਾਣ ਮਗਰੋਂ ਭਾਰਤ ਨੇ ‘ਬੇਬੁਨਿਆਦ ਤੇ ਫਰਜ਼ੀ ਬਿਆਨਾਂ’ ਲਈ ਗੁਆਂਢੀ ਮੁਲਕ ਦੀ ਆਲੋਚਨਾ ਕੀਤੀ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਪ੍ਰਤੀਨਿਧ ਪ੍ਰਤੀਕ ਮਾਥੁਰ ਨੇ ਬੀਤੇ ਦਿਨ ਕਿਹਾ, ‘ਇਕ ਵਫ਼ਦ ਨੇ ਬੇਬੁਨਿਆਦ ਤੇ ਫਰਜ਼ੀ ਗੱਲਾਂ ਫੈਲਾਉਣ ਲਈ ਇਸ ਮੰਚ ਦੀ ਦੁਰਵਰਤੋਂ ਕੀਤੀ ਜੋ ਕੋਈ ਹੈਰਾਨੀ ਦੀ ਗੱਲ ਨਹੀਂ ਹੈ।’ ਉਨ੍ਹਾਂ ਕਿਹਾ, ‘ਮੈਂ ਸਿਰਫ਼ ਇਸ ਵੱਕਾਰੀ ਸੰਸਥਾ ਦਾ ਕੀਮਤੀ ਸਮਾਂ ਬਚਾਉਣ ਲਈ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਕੇ ਇਨ੍ਹਾਂ ਟਿੱਪਣੀਆਂ ਨੂੰ ਉਤਸ਼ਾਹਿਤ ਨਹੀਂ ਕਰਾਂਗਾ।’ ਮਾਥੁਰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਾਲਾਨਾ ਰਿਪੋਰਟ ’ਤੇ ਸੰਯੁਕਤ ਰਾਸ਼ਟਰ ਆਮ ਸਭਾ ਦੀ ਚਰਚਾ ਦੌਰਾਨ ਭਾਰਤ ਵੱਲੋਂ ਬਿਆਨ ਦੇ ਰਹੇ ਸਨ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ’ਚ ਪਾਕਿਸਤਾਨ ਦੇ ਰਾਜਦੂਤ ਮੁਨੀਰ ਅਕਰਮ ਨੇ ਚਰਚਾ ਦੌਰਾਨ ਆਮ ਸਭਾ ਦੇ ਮੰਚ ਤੋਂ ਆਪਣੇ ਸੰਬੋਧਨ ਦੌਰਾਨ ਕਸ਼ਮੀਰ ਦਾ ਜ਼ਿਕਰ ਕੀਤਾ। ਪਾਕਿਸਤਾਨ ਸੰਯੁਕਤ ਰਾਸ਼ਟਰ ਦੇ ਵੱਖ ਵੱਖ ਮੰਚਾਂ ਤੋਂ ਜੰਮੂ ਕਸ਼ਮੀਰ ਦਾ ਮਸਲਾ ਨਿਯਮਿਤ ਤੌਰ ’ਤੇ ਉਠਾਉਂਦਾ ਰਹਿੰਦਾ ਹੈ। ਭਾਰਤ ਨੇ ਪਹਿਲਾਂ ਵੀ ਕੌਮਾਂਤਰੀ ਮੰਚਾਂ ਤੋਂ ਕਸ਼ਮੀਰ ਦਾ ਮੁੱਦਾ ਉਠਾਉਣ ਲਈ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ ਹੈ। ਭਾਰਤ ਦਾ ਕਹਿਣਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਭਾਰਤ ਦਾ ਅਟੁੱਟ ਹਿੱਸਾ ਸਨ ਤੇ ਹਮੇਸ਼ਾ ਰਹਿਣਗੇ। -ਪੀਟੀਆਈ

Advertisement

ਸੁਰੱਖਿਆ ਕੌਂਸਲ ’ਚ ਸੁਧਾਰ ਨਾਲ ਹੀ ਆਲਮੀ ਸੰਘਰਸ਼ਾਂ ਦਾ ਨਿਬੇੜਾ ਸੰਭਵ: ਭਾਰਤ

ਸੰਯੁਕਤ ਰਾਸ਼ਟਰ: ਭਾਰਤ ਨੇ ਕਿਹਾ ਕਿ ਅਗਲੇ ਸਾਲ ਸੰਯੁਕਤ ਰਾਸ਼ਟਰ ਦੇ 80 ਸਾਲ ਪੂਰੇ ਹੋਣ ਦਾ ਸਮਾਂ ਆ ਗਿਆ। ਇਸ ਲਈ ਸੁਰੱਖਿਆ ਕੌਂਸਲ ’ਚ ਪੱਕੇ ਤੇ ਆਰਜ਼ੀ ਮੈਂਬਰਾਂ ਦਾ ਵਾਧਾ ਕਰਕੇ ਇਸ ਵਿੱਚ ਸੁਧਾਰ ਕੀਤੇ ਜਾਣ ਤਾਂ ਜੋ ਉਹ ਮੌਜੂਦਾ ਆਲਮੀ ਸੰਘਰਸ਼ਾਂ ਨਾਲ ਅਸਰਦਾਰ ਢੰਗ ਨਾਲ ਨਜਿੱਠ ਸਕੇ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੇ ਪ੍ਰਤੀਨਿਧ ਪ੍ਰਤੀਕ ਮਾਥੁਰ ਨੇ ਕਿਹਾ ਕਿ ਆਲਮੀ ਸ਼ਾਸਨ ਵਿੱਚ ਸੁਧਾਰਾਂ ’ਤੇ ਚਰਚਾ ਦੌਰਾਨ ਸੰਯੁਕਤ ਰਾਸ਼ਟਰ ’ਚ ਪ੍ਰਦਰਸ਼ਨ ਮੁਲਾਂਕਣ ’ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਹੀ ਸੁਰੱਖਿਆ ਕੌਂਸਲ ਨੂੰ ਵੀ ਆਪਣੀ ਭਰੋਸੇਯੋਗਤਾ ਸਾਬਤ ਕਰਨ ਅਤੇ ਆਪਣੇ ਪ੍ਰਦਰਸ਼ਨ ’ਚ ਸੁਧਾਰ ਕਰਨ ਦੀ ਲੋੜ ਹੈ। ਮਾਥੁਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਾਲਾਨਾ ਰਿਪੋਰਟ ’ਤੇ ਸੰਯੁਕਤ ਰਾਸ਼ਟਰ ਆਮ ਸਭਾ ’ਚ ਚਰਚਾ ਦੌਰਾਨ ਕਿਹਾ, ‘ਸੰਯੁਕਤ ਰਾਸ਼ਟਰ ਦੇ 80 ਸਾਲ ਪੂਰੇ ਹੋਣ ਤੋਂ ਇੱਕ ਸਾਲ ਪਹਿਲਾਂ ਅੱਜ 2024 ’ਚ ਉਹ ਸਮਾਂ ਆ ਗਿਆ ਹੈ ਕਿ ਕੌਂਸਲ ਪੂਰਨ ਮੈਂਬਰਸ਼ਿਪ ਵੱਲ ਕੰਮ ਕਰਨ ਲਈ ਆਪਣੇ ਚਾਰਟਰ ਦੀਆਂ ਜ਼ਿੰਮੇਵਾਰੀਆਂ ਅਨੁਸਾਰ ਸੁਧਾਰ ਕਰੇ।’ ਉਨ੍ਹਾਂ ਕਿਹਾ ਕਿ ਭਾਰਤ ਨੂੰ ਇਸ ਗੱਲ ਦਾ ਯਕੀਨ ਹੈ ਕਿ ਸੁਰੱਖਿਆ ਕੌਂਸਲ ਦੇ ਸਥਾਈ ਤੇ ਆਰਜ਼ੀ ਵਰਗਾਂ ’ਚ ਵਿਸਤਾਰ ਕਰਕੇ ਉਸ ਦਾ ਵੱਡੇ ਪੱਧਰ ’ਤੇ ਸੁਧਾਰ ਹੀ ਇੱਕੋ-ਇੱਕ ਰਾਹ ਹੈ। ਉਨ੍ਹਾਂ ਕਿਹਾ, ‘ਸਿਰਫ਼ ਇਸ ਨਾਲ ਕੌਂਸਲ ਦੁਨੀਆ ਭਰ ’ਚ ਮੌਜੂਦਾ ਸੰਘਰਸ਼ਾਂ ਨਾਲ ਅਸਰਦਾਰ ਢੰਗ ਨਾਲ ਨਜਿੱਠ ਸਕਦੀ ਹੈ।’ -ਪੀਟੀਆਈ

Advertisement
Author Image

joginder kumar

View all posts

Advertisement
Advertisement
×