For the best experience, open
https://m.punjabitribuneonline.com
on your mobile browser.
Advertisement

‘ਇੰਡੀਆ’ ਗੱਠਜੋੜ ਨੇ ਵਧੀਆ ਪ੍ਰਦਰਸ਼ਨ ਕੀਤਾ: ‘ਆਪ’

07:53 AM Jun 06, 2024 IST
‘ਇੰਡੀਆ’ ਗੱਠਜੋੜ ਨੇ ਵਧੀਆ ਪ੍ਰਦਰਸ਼ਨ ਕੀਤਾ  ‘ਆਪ’
ਪੱਤਰਕਾਰਾਂ ਨਾਲ ਗੱਲਬਾਤ ਹੋਏ ਸੰਦੀਪ ਪਾਠਕ, ਸੌਰਭ ਭਾਰਦਵਾਜ ਤੇ ਆਤਿਸ਼ੀ ਸਿੰਘ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਜੂਨ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ ਵੋਟਰਾਂ ਨੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਅਤੇ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਅਤੇ ਹੋਰ ਪਾਰਟੀਆਂ ਨੂੰ ਵੋਟ ਪਾਉਣ ਨੂੰ ਤਰਜੀਹ ਦਿੱਤੀ। ਉਹ ਇਸ ਵਾਰ ਵੀ ਉਸ ਪੈਟਰਨ ’ਤੇ ਅੜੇ ਰਹੇ ਜਦਕਿ ‘ਇੰਡੀਆ’ ਗੱਠਜੋੜ ਨੇ ਉਲਟ ਹਾਲਾਤ ਦੇ ਬਾਵਜੂਦ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।
ਅੱਜ ਇੱਥੇ ਪ੍ਰੈੱਸ ਕਾਨਫਰੰਸ ’ਚ ‘ਆਪ’ ਦੇ ਸੰਸਦ ਮੈਂਬਰ ਨੇ ਪਾਠਕ ਨੇ ਕਿਹਾ, ‘‘ਇੰਡੀਆ ਬਲਾਕ ਨੇ ਉਲਟ ਹਾਲਾਤ ਦੇ ਬਾਵਜੂਦ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇਸ ਵਾਰ ਦਿੱਲੀ ਵਿੱਚ ਜਿੱਤ ਦਾ ਅੰਤਰ ਬਹੁਤ ਘੱਟ ਸੀ ਭਾਵੇਂ ਕਿ ਸ਼ਹਿਰੀ ਵੋਟਰਾਂ ਨੇ ਆਮ ਚੋਣਾਂ ਵਿੱਚ ਭਾਜਪਾ ਨੂੰ ਚੁਣਨ ਨੂੰ ਤਰਜੀਹ ਦਿੱਤੀ ਜਿਵੇਂ ਕਿ ਵੋਟਰ 2014 ਤੋਂ ਅਜਿਹਾ ਕਰ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਸੀਟ ਜਿੱਤੀ ਸੀ ਅਤੇ ਸਾਡਾ ਵੋਟ ਸ਼ੇਅਰ 7 ਪ੍ਰਤੀਸ਼ਤ ਸੀ। ਪਰ ਇਸ ਵਾਰ ਅਸੀਂ ਤਿੰਨ ਸੀਟਾਂ ਜਿੱਤੀਆਂ ਹਨ ਅਤੇ ਦੋ ਹੋਰਾਂ ’ਤੇ ਕਰੀਬੀ ਟੱਕਰ ਦਿੱਤੀ ਹੈ। ਅਸੀਂ ਹੋਰ ਸੀਟਾਂ ਲਈ ਟੀਚਾ ਰੱਖਿਆ ਸੀ ਪਰ ਸਾਡਾ ਵੋਟ ਸ਼ੇਅਰ ਵਧਿਆ ਹੈ।’’ ਉਨ੍ਹਾਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਅਸੀਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਜੇਕਰ ਲੋਕ ਸਭਾ ਦੇ ਨਤੀਜਿਆਂ ਦੀ ਤੁਲਨਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਕਰੀਏ ਤਾਂ ਸਾਨੂੰ ਘੱਟ ਵੋਟਾਂ ਮਿਲੀਆਂ ਹਨ ਪਰ ਅਸੀਂ ਆਪਣੇ ਉਦੇਸ਼ ਵਿੱਚ ਕਾਮਯਾਬ ਹੋਏ ਹਾਂ। ਸੰਦੀਪ ਪਾਠਕ ਨੇ ਕਿਹਾ, ‘‘ਸਾਡਾ ਮਕਸਦ ਭਾਜਪਾ ਨੂੰ ਰੋਕਣਾ ਸੀ। ਅਸੀਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਭਾਜਪਾ ਨੂੰ ਰੋਕਿਆ। ਅਸੀਂ ਆਪਣਾ ਟੀਚਾ ਹਾਸਲ ਕਰ ਲਿਆ ਹੈ। ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਖ਼ਤ ਮਿਹਨਤ ਕਰਾਂਗੇ ਅਤੇ ਚੰਗੇ ਨਤੀਜੇ ਲਿਆਵਾਂਗੇ।’’ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਤੇ ਹਰਿਆਣਾ ਵਿੱਚ ਕਾਂਗਰਸ ਨਾਲ ਸਮਝੌਤਾ ਕਰਕੇ 8 ਹਲਕਿਆਂ ਵਿੱਚ ਚੋਣ ਲੜੀ ਸੀ ਪਰ ਨਤੀਜਾ ਸਿਫ਼ਰ ਆਇਆ ਹੈ ਹਾਲਾਂਕਿ ਪੰਜਾਬ ਵਿੱਚ ਆਪਣੇ ਬਲਬੂਤੇ ਤਿੰਨ ਸੀਟਾਂ ਜਿੱਤੀਆਂ ਹਨ।

Advertisement

Advertisement
Author Image

joginder kumar

View all posts

Advertisement
Advertisement
×