For the best experience, open
https://m.punjabitribuneonline.com
on your mobile browser.
Advertisement

ਭਾਰਤ ਨੇ ਪਾਕਿਸਤਾਨ ’ਚੋਂ ਲੰਘਦੇ 25 ਹਵਾਈ ਰੂਟ ਬੰਦ ਕੀਤੇ

09:22 PM May 07, 2025 IST
ਭਾਰਤ ਨੇ ਪਾਕਿਸਤਾਨ ’ਚੋਂ ਲੰਘਦੇ 25 ਹਵਾਈ ਰੂਟ ਬੰਦ ਕੀਤੇ
ਸੰਕੇਤਕ ਤਸਵੀਰ।
Advertisement

ਮੁੰਬਈ/ਨਵੀਂ ਦਿੱਲੀ, 7 ਮਈ
ਭਾਰਤ ਨੇ ਆਪਣੇ ਹਵਾਈ ਖੇਤਰ ’ਚੋਂ ਪਾਕਿਸਤਾਨ ਨੂੰ ਜਾਂਦੇ 25 ਹਵਾਈ ਰੂਟ ਬੰਦ ਕਰ ਦਿੱਤੇ ਹਨ। ਅਧਿਕਾਰੀਆਂ ਮੁਤਾਬਕ ਇਹ ਰੂਟ ਅਜਿਹੇ ਮੌਕੇ ਬੰਦ ਕੀਤੇ ਗਏ ਹਨ ਜਦੋਂ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਵਿਚ ਦਹਿਸ਼ਤੀ ਟਿਕਾਣਿਆਂ ’ਤੇ ਮਿਜ਼ਾਈਲ ਹਮਲੇ ਕੀਤੇ ਹਨ।

Advertisement

ਪਹਿਲਗਾਮ ਦਹਿਸ਼ਤੀ ਹਮਲੇ ਮਗਰੋੋਂ ਦੋਵਾਂ ਮੁਲਕਾਂ ਵਿਚ ਵਧਦੇ ਟਕਰਾਅ ਦਰਮਿਆਨ ਕਈ ਵਿਦੇਸ਼ੀ ਏਅਰਲਾਈਨਾਂ ਵੱਲੋਂ ਪਾਕਿਸਤਾਨ ਦਾ ਹਵਾਈ ਖੇਤਰ ਵਰਤਣ ਤੋਂ ਪਹਿਲਾਂ ਹੀ ਟਾਲਾ ਵੱਟਿਆ ਜਾ ਰਿਹਾ ਹੈ।

Advertisement
Advertisement

ਇਸ ਤੋਂ ਪਹਿਲਾਂ ਭਾਰਤ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੀ ਜਵਾਬੀ ਕਾਰਵਾਈ ਵਜੋਂ 30 ਅਪਰੈਲ ਨੂੰ ਆਪਣਾ ਹਵਾਈ ਖੇਤਰ ਪਾਕਿਸਤਾਨ ਏਅਰਲਾਈਨ ਲਈ ਬੰਦ ਕਰ ਦਿੱਤਾ ਸੀ। ਪਾਕਿਸਤਾਨ ਨੇ 24 ਅਪਰੈਲ ਨੂੰ ਹੀ ਆਪਣਾ ਹਵਾਈ ਲਾਂਘਾ ਭਾਰਤੀ ਏਅਰਲਾਈਨਾਂ ਲਈ ਬੰਦ ਕਰ ਦਿੱਤਾ ਸੀ।

ਤਿੰਨ ਅਧਿਕਾਰੀਆਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਅਗਲੇ ਹੁਕਮਾਂ ਤੱਕ ਪਾਕਿਸਤਾਨ ਹਵਾਈ ਖੇਤਰ ਵਿਚ ਦਾਖ਼ਲੇ ਵਾਲੇ 25 ਹਵਾਈ ਰੂਟ ਬੰਦ ਕਰ ਦਿੱਤੇ ਗਏ ਹਨ।

ਅਧਿਕਾਰੀਆਂ ਨੇ ਕਿਹਾ ਕਿ ਵਿਦੇਸ਼ੀ ਏਅਰਲਾਈਨਾਂ, ਜੋ ਪਹਿਲਾਂ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਪਾਕਿਸਤਾਨ ਦਾ ਹਵਾਈ ਲਾਂਘਾ ਵਰਤਦੀਆਂ ਸਨ, ਨੂੰ ਹੁਣ ਲੰਮੇ ਰੂਟ ਦਾ ਸਹਾਰਾ ਲੈਣਾ ਹੋਵੇਗਾ। ਇਕ ਅਧਿਕਾਰੀ ਨੇ ਕਿਹਾ ਕਿ ਵਿਦੇਸ਼ੀ ਏਅਰਲਾਈਨਾਂ ਨੂੰ ਬਦਲਵਾਂ ਹਵਾਈ ਰੂਟ ਵਰਤਣ ਦੀ ਸਲਾਹ ਦਿੱਤੀ ਗਈ ਹੈ। -ਪੀਟੀਆਈ

Advertisement
Author Image

Advertisement