ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ-ਚੀਨ ਰਲ ਕੇ ਸਰਹੱਦੀ ਮਸਲਾ ਹੱਲ ਕਰਨ: ਵਾਂਗ ਯੀ

07:10 AM Jul 16, 2023 IST

ਪੇਈਚਿੰਗ, 15 ਜੁਲਾਈ
ਜਕਾਰਤਾ ਵਿੱਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਹੋਈ ਮੀਟਿੰਗ ਦੌਰਾਨ ਚੀਨ ਦੇ ਸਿਖਰਲੇ ਡਿਪਰੋਮੈਟ ਵਾਂਗ ਯੀ ਨੇ ਕਿਹਾ ਕਿ ਦੋਵਾਂ ਮੁਲਕਾਂ ਨੂੰ ਸਰਹੱਦੀ ਮਸਲੇ ਦੇ ਹੱਲ ਲਈ ਕੋਈ ਆਪਸੀ ਸਹਿਮਤੀ ਵਾਲਾ ਰਾਹ ਲੱਭਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ਵਿੱਚ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਭਾਰਤ ਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਤਣਾਅ ਜਾਰੀ ਹੈ।
ਜੈਸ਼ੰਕਰ ਨੇ ਇਸ ਨੂੰ ਆਪਣੇ ਲੰਬੇ ਸਿਆਸੀ ਕਰੀਅਰ ਦੀ ਸਭ ਤੋਂ ਗੰਭੀਰ ਚੁਣੌਤੀ ਕਰਾਰ ਦਿੱਤਾ ਹੈ। ਜੈਸ਼ੰਕਰ ਨੇ ਚੀਨ ਨੂੰ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਕਾਇਮ ਨਹੀਂ ਹੁੰਦੀ, ਦੋਵਾਂ ਮੁਲਕਾਂ ਵਿਚਾਲੇ ਰਿਸ਼ਤੇ ਨਹੀਂ ਸੁਧਰ ਸਕਦੇ। ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਸ਼ੁੱਕਰਵਾਰ ਨੂੰ ਦੱਖਣੀ, ਪੂਰਬੀ ਤੇ ਏਸ਼ਿਆਈ ਮੁਲਕਾਂ ਦੇ ਸੰਘ (ਏਐਸਈਏਐਨ) ਦੇ ਖੇਤਰੀ ਫੋਰਮ ਦੀ ਮੰਤਰੀ ਪੱਧਰ ਦੀ ਮੀਟਿੰਗ ਦੌਰਾਨ ਵਾਂਗ ਤੇ ਜੈਸ਼ੰਕਰ ਵਿਚਾਲੇ ਮੀਟਿੰਗ ਹੋਈ। ਚੀਨ ਦੇ ਮੌਜੂਦਾ ਵਿਦੇਸ਼ ਮੰਤਰੀ ਛਨਿ ਗੈਂਗ ਦੀ ਸਿਹਤ ਠੀਕ ਨਾ ਹੋਣ ਕਾਰਨ ਚੀਨ ਦੇ ਸਾਬਕਾ ਵਿਦੇਸ਼ ਮੰਤਰੀ ਵਾਂਗ ਮੀਟਿੰਗ ਵਿੱਚ ਸ਼ਾਮਲ ਹੋਏ। ਇੱਥੇ ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਸ਼ਨਿਚਰਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਿਤ ਬਿਆਨ ਵਿੱਚ ਵਾਂਗ ਦੇ ਹਵਾਲੇ ਨਾਲ ਕਿਹਾ ਗਿਆ ਕਿ ਜੈਸ਼ੰਕਰ ਨਾਲ ਮੀਟਿੰਗ ਦੌਰਾਨ ਵਾਂਗ ਨੇ ਆਸ ਜ਼ਾਹਰ ਕੀਤੀ ਕਿ ਭਾਰਤ ਵੱਲੋਂ ਚੀਨ ਨਾਲ ਮੁਲਾਕਾਤ ਕਰ ਕੇ ਸਰਹੱਦੀ ਮੁੱਦੇ ਦਾ ਅਜਿਹਾ ਹੱਲ ਲੱਭਣਾ ਚਾਹੀਦਾ ਹੈ ਜੋ ਦੋਵਾਂ ਮੁਲਕਾਂ ਨੂੰ ਪ੍ਰਵਾਨ ਹੋਵੇ। ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ ਸੀਪੀਸੀ ਦੇ ਵਿਦੇਸ਼ ਮਾਮਲਿਆਂ ਦੇ ਕੇਂਦਰੀ ਕਮਿਸ਼ਨ ਦੇ ਡਾਇਰੈਕਟਰ ਵੱਲੋਂ ਜਾਰੀ ਬਿਆਨ ਵਿੱਚ ਵਾਂਗ ਦੇ ਹਵਾਲੇ ਨਾਲ ਕਿਹਾ ਗਿਆ ਹੈ,‘ਵਿਸ਼ੇਸ਼ ਮੁੱਦਿਆਂ ਦਾ ਅਸਰ ਹੋਰ ਮੁੱਦਿਆਂ ’ਤੇ ਨਹੀਂ ਪੈਣਾ ਚਾਹੀਦਾ। ਸਾਨੂੰ ਆਪਣੀ ਊਰਜਾ ਤੇ ਸੋਮਿਆਂ ਨੂੰ ਇਕ ਦੂਜੇ ਦੇ ਵਿਕਾਸ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ’ਤੇ ਕੇਂਦਰਿਤ ਕਰਨਾ ਚਾਹੀਦਾ ਹੈ। ਵਾਂਗ ਨਾਲ ਹੋਈ ਮੀਟਿੰਗ ਬਾਰੇ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਸੀ ਕਿ ਉਨ੍ਹਾਂ ਨੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਨਾਲ ਸਬੰਧਿਤ ਲੰਬਿਤ ਮੁੱਦਿਆਂ ’ਤੇ ਚਰਚਾ ਕੀਤੀ। -ਪੀਟੀਆਈ

Advertisement

Advertisement
Tags :
ਸਰਹੱਦੀਭਾਰਤ-ਚੀਨਮਸਲਾਵਾਂਗ