ਭਾਰਤ-ਚੀਨ ਨੇ ਐੱਲਏਸੀ ਤੋਂ ਫ਼ੌਜਾਂ ਹਟਾਉਣ ਤੇ ਹੋਰ ਮਸਲਿਆਂ ’ਤੇ ਚਰਚਾ ਕੀਤੀ
12:23 PM Mar 28, 2024 IST
Advertisement
ਨਵੀਂ ਦਿੱਲੀ, 28 ਮਾਰਚ
ਭਾਰਤ-ਚੀਨ ਸਰਹੱਦੀ ਮਾਮਲਿਆਂ 'ਤੇ ਵਿਚਾਰ ਵਟਾਂਦਰੇ ਅਤੇ ਤਾਲਮੇਲ ਲਈ 29ਵੀਂ ਮੀਟਿੰਗ ਹੋਈ ਅਤੇ ਦੋਵਾਂ ਧਿਰਾਂ ਨੇ ਅਸਲ ਕੰਟਰੋਲ ਰੇਖਾ (ਐੱਲਏਸੀ) ਤੋਂ ਫੌਜਾਂ ਨੂੰ ਪੂਰੀ ਤਰ੍ਹਾਂ ਹਟਾਉਣ ਅਤੇ ਬਾਕੀ ਮੁੱਦਿਆਂ ਦੇ ਹੱਲ 'ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਨੇ ਬਿਆਨ 'ਚ ਕਿਹਾ ਕਿ ਇਹ ਮਹੱਤਵਪੂਰਨ ਬੈਠਕ 27 ਮਾਰਚ ਨੂੰ ਪੇਈਚਿੰਗ 'ਚ ਹੋਈ। ਦੋਵਾਂ ਧਿਰਾਂ ਨੇ ਇਸ ਗੱਲ ’ਤੇ ਚਰਚਾ ਕੀਤੀ ਕਿ ਭਾਰਤ-ਚੀਨ ਸਰਹੱਦੀ ਖੇਤਰਾਂ ਦੇ ਪੱਛਮੀ ਸੈਕਟਰ ਵਿੱਚ ਐੱਲਏਸੀ ਤੋਂ ਫ਼ੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਤੇ ਬਕਾਇਆ ਮੁੱਦਿਆਂ ਦਾ ਕਿਵੇਂ ਹੋਵੇ।
Advertisement
Advertisement
Advertisement