India-China border tension: ਭਾਰਤ-ਚੀਨ ਸਰਹੱਦ ’ਤੇ ਤਣਾਅ ਘਟਣ ਦਾ ਸਵਾਗਤ ਕਰਦੇ ਹਾਂ: ਅਮਰੀਕਾ
10:04 AM Oct 30, 2024 IST
Advertisement
ਵਾਸ਼ਿੰਗਟਨ, 30 ਅਕਤੂਬਰ
Advertisement
India-China border tension: ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ-ਚੀਨ ਸੀਮਾ ’ਤੇ ਤਣਾਅ ਦੀ ਸਥਿਤੀ ਘੱਟ ਹੋਣ ਦਾ ਸਵਾਗਤ ਕਰਦਾ ਹੈ। ਅਮਰੀਕਾ ਨੇ ਦੱਸਿਆ ਕਿ ਨਵੀਂ ਦਿੱਲੀ ਨੇ ਉਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।
Advertisement
ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਭਾਰਤ ਅਤੇ ਚੀਨ ਦੇ ਵਿਚਕਾਰ ਘਟਨਾਕ੍ਰਮ ’ਤੇ ਨਜ਼ਦੀਕੀ ਨਜ਼ਰ ਰੱਖ ਰਹੇ ਹਾਂ, ਦੋਹਾਂ ਦੇਸ਼ਾਂ ਨੇ ਅਸਲ ਕੰਟਰੋਲ ਰੇਖਾ ’ਤੇ ਟਕਰਾਅ ਵਾਲੇ ਬਿੰਦੂਆਂ ਤੋਂ ਸੈਨਿਕ ਵਾਪਿਸ ਬੁਲਾਉਣ ਦੇ ਸ਼ੁਰੂਆਤੀ ਕਦਮ ਉਠਾਏ ਹਨ। ਸੀਮਾ ’ਤੇ ਤਣਾਅ ਦੀ ਸਥਿਤੀ ਘਟਣ ਦਾ ਅਸੀਂ ਸਵਾਗਤ ਕਰਦੇ ਹਾਂ। ਮਿਲਰ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਮਰੀਕਾ ਦੀ ਇਸ ਵਿਚ ਕੋਈ ਭੂਮੀਕਾ ਨਹੀਂ ਹੈ। ਅਸੀਂ ਆਪਣੇ ਭਾਰਤੀ ਸਾਂਝੇਦਾਰਾਂ ਨਾਲ ਗੱਲ ਕੀਤੀ ਅਤੇ ਸਾਨੂੰ ਜਾਣਕਾਰੀ ਮਿਲੀ ਹੈ। ਪੀਟੀਆਈ
Advertisement