For the best experience, open
https://m.punjabitribuneonline.com
on your mobile browser.
Advertisement

ਭਾਰਤ ਸਰਹੱਦ ਪਾਰ ਵੀ ਮਾਰ ਕਰਨ ਦੇ ਸਮਰੱਥ: ਰਾਜਨਾਥ

07:42 AM Apr 16, 2024 IST
ਭਾਰਤ ਸਰਹੱਦ ਪਾਰ ਵੀ ਮਾਰ ਕਰਨ ਦੇ ਸਮਰੱਥ  ਰਾਜਨਾਥ
ਰੈਲੀ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਸਵਾਗਤ ਕਰਦੇ ਹੋਏ ਭਾਜਪਾ ਨੇਤਾ। -ਫੋਟੋ: ਏਐੱਨਆਈ
Advertisement

ਕਠੂਆ, 15 ਅਪਰੈਲ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਉੜੀ ਅਤੇ ਪੁਲਵਾਮਾ ਦਹਿਸ਼ਤੀ ਹਮਲਿਆਂ ਮਗਰੋਂ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਉਨ੍ਹਾਂ ਕੋਲ ਦੇਸ਼ ਅੰਦਰ ਅਤੇ ਸਰਹੱਦ ਪਾਰ ਨਿਸ਼ਾਨੇ ਫੁੰਡਣ ਦੀ ਤਾਕਤ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਰਾਮ ਰਾਜ ਨੇ ਜੜ੍ਹਾਂ ਫੜ ਲਈਆਂ ਅਤੇ ਛੇਤੀ ਹੀ ਇਹ ਹਕੀਕਤ ਬਣਨ ਵਾਲਾ ਹੈ ਜਿਸ ਨੂੰ ਹੁਣ ਕੋਈ ਵੀ ਨਹੀਂ ਰੋਕ ਸਕਦਾ ਹੈ। ਉਨ੍ਹਾਂ ਧਾਰਾ 370 ਹਟਾਉਣ, ਰਾਮ ਮੰਦਰ ਦੀ ਉਸਾਰੀ ਅਤੇ ਸੀਏਏ ਲਾਗੂ ਕਰਨ ਜਿਹੇ ਮੁੱਦਿਆਂ ਦਾ ਵੀ ਜ਼ਿਕਰ ਕੀਤਾ। ਭਾਜਪਾ ਉਮੀਦਵਾਰ ਜਿਤੇਂਦਰ ਸਿੰਘ ਦੀ ਹਮਾਇਤ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਪਹਿਲਾਂ ਭਾਰਤ ਨੂੰ ਨਰਮ ਮੁਲਕ ਸਮਝਿਆ ਜਾਂਦਾ ਸੀ। ਭਾਰਤ ਨੇ ਨਾ ਤਾਂ ਕਿਸੇ ਮੁਲਕ ’ਤੇ ਹਮਲਾ ਅਤੇ ਨਾ ਹੀ ਵਿਦੇਸ਼ੀ ਜ਼ਮੀਨ ’ਤੇ ਕਬਜ਼ਾ ਕੀਤਾ ਸੀ ਜੋ ਉਸ ਦਾ ਹਮੇਸ਼ਾ ਸੁਭਾਅ ਰਿਹਾ ਹੈ। ਪਰ ਉੜੀ ਅਤੇ ਪੁਲਵਾਮਾ ਹਮਲਿਆਂ ਮਗਰੋਂ ਭਾਰਤ ਨੇ ਸਖ਼ਤ ਸੁਨੇਹਾ ਦਿੱਤਾ ਕਿ ਅਸੀਂ ਕਿਸੇ ਨੂੰ ਛੇੜਾਂਗੇ ਨਹੀਂ ਪਰ ਜੇਕਰ ਕਿਸੇ ਨੇ ਛੇੜਿਆ ਤਾਂ ਅਸੀਂ ਉਸ ਨੂੰ ਬਖ਼ਸ਼ਾਂਗੇ ਨਹੀਂ।’’ ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਈਕ ਮਗਰੋਂ ਦੁਨੀਆ ’ਚ ਭਾਰਤ ਦੀ ਤਾਕਤ ਵਧ ਗਈ ਹੈ। ਯੂਕਰੇਨ ਅਤੇ ਰੂਸ ਵਿਚਕਾਰ ਜੰਗ ਦੌਰਾਨ 22500 ਵਿਦਿਆਰਥੀਆਂ ਨੂੰ ਉਥੋਂ ਸੁਰੱਖਿਅਤ ਕੱਢਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਮੋਦੀ ਵੱਲੋਂ ਦੋਵੇਂ ਮੁਲਕਾਂ ਅਤੇ ਅਮਰੀਕਾ ਦੇ ਰਾਸ਼ਟਰਪਤੀਆਂ ਨਾਲ ਸੰਪਰਕ ਬਣਾਉਣ ਮਗਰੋਂ ਚਾਰ ਘੰਟਿਆਂ ਲਈ ਜੰਗ ਰੋਕ ਦਿੱਤੀ ਗਈ ਸੀ। ਰੱਖਿਆ ਮੰਤਰੀ ਨੇ ਜੰਮੂ ਕਸ਼ਮੀਰ ਦੀਆਂ ਸਾਰੀਆਂ ਸੀਟਾਂ ਤੋਂ ਪਾਰਟੀ ਦੀ ਜਿੱਤ ਦਾ ਭਰੋਸਾ ਪ੍ਰਗਟਾਇਆ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਬਾਰੇ ਕੋਈ ਸਿੱਧਾ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੇਸ ਦੀ ਸੁਣਵਾਈ ਅਦਾਲਤ ’ਚ ਚੱਲ ਰਹੀ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×