ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਆਲਮੀ ਵਿਵਾਦਾਂ ਨੂੰ ਖਤਮ ਕਰਨ ਦੇ ਸਮਰੱਥ: ਜੈਸ਼ੰਕਰ

06:22 AM Jan 15, 2025 IST
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਮੈਡ੍ਰਿਡ ’ਚ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

ਮੈਡ੍ਰਿਡ, 14 ਜਨਵਰੀ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਲਮੀ ਵਿਵਾਦਾਂ ਨੂੰ ਖਤਮ ਕਰਨ ਵਿੱਚ ਭਾਰਤ ਦੀ ਸਮਰੱਥ ਭੂਮਿਕਾ ਨੂੰ ਉਭਾਰਦਿਆਂ ਕਿਹਾ ਕਿ ਇਹ (ਭਾਰਤ) ਉਨ੍ਹਾਂ ਕੁਝ ਮੁਲਕਾਂ ’ਚ ਸ਼ਾਮਲ ਹੈ ਜੋ ਰੂਸ ਤੇ ਯੂਕਰੇਨ ਅਤੇ ਇਜ਼ਰਾਈਲ ਤੇ ਇਰਾਨ ਦੋਵਾਂ ਨਾਲ ਗੱਲ ਕਰਨ ਦੀ ਸਥਿਤੀ ਵਿਚ ਹੈ। ਸਪੇਨ ਦੀ ਦੋ ਰੋਜ਼ਾ ਯਾਤਰਾ ’ਤੇ ਆਏ ਜੈਸ਼ੰਕਰ ਇੱਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ। ਉਹ ਇੱਥੇ ਯੂਕਰੇਨ ਜੰਗ ਤੇ ਪੱਛਮੀ ਏਸ਼ੀਆ ’ਚ ਚੱਲ ਰਹੀ ਜੰਗ ਬਾਰੇ ਗੱਲ ਕਰ ਰਹੇ ਸਨ।
ਮੰਤਰੀ ਨੇ ਕਿਹਾ ਕਿ ਭਾਰਤ ਨੂੰ ਅੱਜ ਆਲਮੀ ਗੱਲਬਾਤ ’ਚ ਯੋਗਦਾਨ ਦੇਣ ਵਾਲੇ ਮੁਲਕ ਵਜੋਂ ਦੇਖਿਆ ਜਾਂਦਾ ਹੈ ਜਦੋਂ ‘ਦੁਨੀਆ ਕਈ ਚੁਣੌਤੀਆਂ, ਵੱਖ ਵੱਖ ਮੁੱਦਿਆਂ ਨੂੰ ਦੇਖ ਰਹੀ ਹੈ ਤਾਂ ਅਸੀਂ ਵੀ ਵਿਚਾਰ ਤੇ ਤਰਜੀਹਾਂ ਨਾਲ ਆਉਂਦੇ ਹਾਂ।’ ਉਨ੍ਹਾਂ ਕਿਹਾ, ‘ਅੱਜ ਬਹੁਤ ਥੋੜੇ ਮੁਲਕ ਹਨ ਜੋ ਰੂਸ ਤੇ ਯੂਕਰੇਨ ਦੋਵਾਂ ਨਾਲ ਗੱਲ ਕਰਨ ਦੀ ਸਥਿਤੀ ਵਿੱਚ ਹਨ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਸਾਲ ਦੋ ਵਾਰ ਰੂਸ ਦਾ ਦੌਰਾ ਕਰਕੇ ਆਏ ਹਨ ਅਤੇ ਉਹ ਯੂਕਰੇਨ ਦੇ ਕੀਵ ਵੀ ਗਏ ਸਨ। ਭਾਰਤ ਉਨ੍ਹਾਂ ਕੁਝ ਮੁਲਕਾਂ ’ਚ ਸ਼ੁਮਾਰ ਹੈ ਜੋ ਇਜ਼ਰਾਈਲ ਤੇ ਨਾਲ ਨਾਲ ਇਰਾਨ ਨਾਲ ਵੀ ਗੱਲ ਕਰ ਸਕਦਾ ਹੈ। -ਪੀਟੀਆਈ

Advertisement

ਬੰਗਲੂਰੂ ’ਚ ਕੌਂਸੁਲੇਟ ਖੋਲ੍ਹੇਗਾ ਸਪੇਨ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਸਪੇਨ ਜਲਦੀ ਹੀ ਬੰਗਲੂਰੂ ’ਚ ਇੱਕ ਕੌਂਸੁਲੇਟ ਖੋਲ੍ਹੇਗਾ। ਉਨ੍ਹਾਂ ਇਸ ਨੂੰ ਦੋਵਾਂ ਮੁਲਕਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਚੰਗਾ ਸੰਕੇਤ ਦੱਸਿਆ। ਉਨ੍ਹਾਂ ਕਿਹਾ, ‘ਦੋਵਾਂ ਮੁਲਕਾਂ ਦੀ ਜਨਤਾ ਦੇ ਪੱਧਰ ’ਤੇ ਸਬੰਧਾਂ ਦੇ ਸੰਦਰਭ ’ਚ ਮੈਨੂੰ ਆਸ ਹੈ ਕਿ ਬਾਰਸੀਲੋਨਾ ਦੇ ਲੋਕ ਇਸ ਗੱਲ ਦਾ ਸਵਾਗਤ ਕਰਨਗੇ ਕਿ ਸਾਡਾ ਉੱਥੇ ਇੱਕ ਕੌਂਸੁਲੇਟ ਹੈ।’

Advertisement
Advertisement