ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਦੀ ‘ਨਿਰਪੱਖ’ ਤੇ ਮਜ਼ਬੂਤ ਇਰਾਦਿਆਂ ਵਾਲੇ ਮੁਲਕ ਵਜੋਂ ਪਛਾਣ ਬਣੀ: ਜੈਸ਼ੰਕਰ

07:19 AM May 08, 2024 IST

ਨਵੀਂ ਦਿੱਲੀ, 7 ਮਈ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਨੂੰ ਅੱਜ ਆਲਮੀ ਪੱਧਰ ’ਤੇ ਨਾ ਸਿਰਫ਼ ‘ਮਿੱਤਰ ਤੇ ਨਿਰਪੱਖ’, ਸਗੋਂ ‘ਦ੍ਰਿੜ੍ਹ ਤੇ ਮਜ਼ਬੂਤ’ ਇਰਾਦਿਆਂ ਵਾਲੇ ਦੇਸ਼ ਵਜੋਂ ਵੀ ਦੇਖਿਆ ਜਾਂਦਾ ਹੈ ਜੋ ਸੰਕਟ ਦੀ ਸਥਿਤੀ ਵਿੱਚ ਆਪਣੇ ਲੋਕਾਂ ਦਾ ਖਿਆਲ ਰੱਖਦਾ ਹੈ ਅਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ।
ਜੈਸ਼ੰਕਰ ਨੇ ਦਿੱਲੀ ਯੂਨੀਵਰਸਿਟੀ ਦੇ ਹੰਸਰਾਜ ਕਾਲਜ ਵਿੱਚ ਇੱਕ ਸਮਾਗਮ ਦੌਰਾਨ ‘ਵਿਕਸਿਤ ਭਾਰਤ-2047- ਨੌਜਵਾਨਾਂ ਦੀ ਆਵਾਜ਼’ ਵਿਸ਼ੇ ’ਤੇ ਬੋਲਦਿਆਂ ਇਹ ਟਿੱਪਣੀ ਕੀਤੀ। ਉਹ ਯੂਕਰੇਨ ਵਰਗੇ ਯੁੱਧ ਪ੍ਰਭਾਵਿਤ ਦੇਸ਼ਾਂ ਵਿੱਚੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਭਾਰਤ ਵੱਲੋਂ ਚਲਾਈ ਗਈ ਬਚਾਅ ਮੁਹਿੰਮ ਦਾ ਜ਼ਿਕਰ ਕਰ ਰਹੇ ਸਨ। ਜੈਸ਼ੰਕਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਕਸਿਤ ਭਾਰਤ ਸਿਰਫ਼ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਨਾਅਰਾ ਨਹੀਂ ਹੈ, ਸਗੋਂ ਇਹ ਪਿਛਲੇ 10 ਸਾਲਾਂ ਵਿੱਚ ਬਣਾਈ ਗਈ ਨੀਂਹ ਹੈ, ਜਿਸ ’ਤੇ ਭਾਰਤ ਦਾ ਅਗਲੇ 25 ਸਾਲਾਂ ਦਾ ਭਵਿੱਖ ਉਸਾਰਿਆ ਜਾਵੇਗਾ। ਉਨ੍ਹਾਂ ਕਿਹਾ, “ਅੰਮ੍ਰਿਤ ਕਾਲ ਦੇ ਅਗਲੇ 25 ਸਾਲ ਤੁਹਾਡਾ ਭਵਿੱਖ ਹਨ। ਇਹ ਵਿਕਸਿਤ ਭਾਰਤ ਤਰਫ਼ ਯਾਤਰਾ ਹੈ ਅਤੇ ਤੁਸੀਂ ਹੀ ਇਸ ਯਾਤਰਾ ਨੂੰ ਸੰਭਵ ਬਣਾਉਂਗੇ।’’ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਇਨ੍ਹਾਂ 25 ਸਾਲਾਂ ਨੂੰ ‘ਮੌਕੇ ਤੇ ਨਵੀਂ ਚੁਣੌਤੀ’ ਦੇ ਦੌਰ ਵਜੋਂ ਦੇਖਦੇ ਹਨ। ਜੈਸ਼ੰਕਰ ਨੇ ਅਰਥਵਿਵਸਥਾ ਅਤੇ ਟੈਕਨਾਲੋਜੀ ਦੇ ਖੇਤਰ ਵਿੱਚ ਹੋਏ ਵਿਕਾਸ ਅਤੇ ਵਿਸ਼ਵ ਪੱਧਰ ’ਤੇ ਭਾਰਤ ਦੇ ਵਧਦੇ ਕੱਦ ਬਾਰੇ ਕਿਹਾ, ‘‘ਇਹ ਇੱਕ ਅਜਿਹਾ ਬਦਲਾਅ ਹੈ ਜੋ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ।’’ ਜੈਸ਼ੰਕਰ ਨੇ ਦੇਸ਼ ਦੇ ਚੰਦਰਮਾ ਮਿਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਵਿਸ਼ਵ ਪੱਧਰ ’ਤੇ ਟੈਕਨੋਲੋਜੀ ਲੀਡਰ ਵਜੋਂ ਉਭਰਿਆ ਹੈ ਅਤੇ ਦੁਨੀਆ ’ਤੇ ਇਸਦੀ ਪਹਿਲੀ ਛਾਪ ਚੰਦਰਯਾਨ-3 ਦੀ ਸਫਲਤਾ ਨਾਲ ਬਣੀ, ਜਿਸ ’ਤੇ ਇੱਕ ਫਿਲਮ ਬਣਾਉਣ ਦੀ ਲਾਗਤ ਤੋਂ ਵੀ ਘੱਟ ਖਰਚ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਹਰ ਮਹੀਨੇ 12 ਅਰਬ ਕੈਸ਼ਲੈੱਸ ਲੈਣ-ਦੇਣ ਦੇ ਨਾਲ ਇੱਕ ਡਿਜੀਟਲ ਅਰਥਵਿਵਸਥਾ ਵਜੋਂ ਵਧ ਰਿਹਾ ਹੈ, ਜੋ ਕਿ ਅਮਰੀਕਾ ਤੋਂ ਵੱਧ ਹੈ ਜਿੱਥੇ ਇੱਕ ਸਾਲ ਵਿੱਚ ਅਜਿਹੇ ਚਾਰ ਅਰਬ ਦੇ ਲੈਣ-ਦੇਣ ਹੁੰਦੇ ਹਨ। ਜੈਸ਼ੰਕਰ ਨੇ ਸਰਹੱਦ ਪਾਰ ਅਤਿਵਾਦ ਪ੍ਰਤੀ ਭਾਰਤ ਦੀ ਬਿਲਕੁਲ ਬਰਦਾਸ਼ਤ ਨਾ ਕਰਨ ਨੀਤੀ ਬਾਰੇ ਵੀ ਗੱਲ ਕੀਤੀ ਅਤੇ ਬਾਲਾਕੋਟ ਹਵਾਈ ਹਮਲੇ ਦੀ ਵੀ ਮਿਸਾਲ ਦਿੱਤੀ। -ਪੀਟੀਆਈ

Advertisement

Advertisement
Advertisement