ਕੋਰੀਆ ਨੂੰ ਹਰਾ ਕੇ ਭਾਰਤ ਫਾਈਨਲ ਵਿੱਚ
06:56 AM Nov 05, 2023 IST
Advertisement
ਰਾਂਚੀ: ਏਸ਼ੀਅਨ ਗੇਮਜ਼ ’ਚ ਚਾਂਦੀ ਦਾ ਤਗਮਾ ਜੇਤੂ ਦੱਖਣੀ ਕੋਰੀਆ ਦੀ ਟੀਮ ਨੂੰ 2-0 ਨਾਲ ਹਰਾ ਕੇ ਭਾਰਤੀ ਮਹਿਲਾ ਟੀਮ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚ ਗਈ ਹੈ। ਰਾਊਂਡ ਰੋਬਿਨ ਮੈਚ ’ਚ ਭਾਰਤੀ ਲੜਕੀਆਂ ਨੇ ਦੱਖਣੀ ਕੋਰੀਆ ਨੂੰ 5-0 ਨਾਲ ਹਰਾਇਆ ਸੀ। ਭਾਰਤ ਵੱਲੋਂ ਸਲੀਮਾ ਟੇਟੇ ਨੇ 11ਵੇਂ ਮਿੰਟ ’ਚ ਮੈਦਾਨੀ ਗੋਲ ਕਰਕੇ ਟੀਮ ਲਈ ਖਾਤਾ ਖੋਲ੍ਹਿਆ। ਇਸ ਮਗਰੋਂ ਵੈਸ਼ਨਵੀ ਵਿੱਠਲ ਫਾਲਕੇ ਨੇ 19ਵੇਂ ਮਿੰਟ ’ਚ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਿਆ। ਏਸ਼ੀਅਨ ਗੇਮਜ਼ ਦੀ ਕਾਂਸੀ ਦਾ ਤਗਮਾ ਜੇਤੂ ਭਾਰਤ ਦਾ ਐਤਵਾਰ ਨੂੰ ਫਾਈਨਲ ’ਚ ਜਪਾਨ ਨਾਲ ਮੁਕਾਬਲਾ ਹੋਵੇਗਾ। ਜਪਾਨ ਨੇ ਦੂਜੇ ਸੈਮੀਫਾਈਨਲ ’ਚ ਚੀਨ ਨੂੰ 2-1 ਗੋਲਾਂ ਨਾਲ ਹਰਾਇਆ। -ਪੀਟੀਆਈ
Advertisement
Advertisement