For the best experience, open
https://m.punjabitribuneonline.com
on your mobile browser.
Advertisement

ਭੂਟਾਨ ਨਾਲ ਆਪਣੀ ਬਹੁ-ਪੱਖੀ ਭਾਈਵਾਲੀ ਨੂੰ ਮਹੱਤਵ ਦਿੰਦਾ ਹੈ ਭਾਰਤ: ਮੁਰਮੂ

06:59 AM Mar 16, 2024 IST
ਭੂਟਾਨ ਨਾਲ ਆਪਣੀ ਬਹੁ ਪੱਖੀ ਭਾਈਵਾਲੀ ਨੂੰ ਮਹੱਤਵ ਦਿੰਦਾ ਹੈ ਭਾਰਤ  ਮੁਰਮੂ
ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਦੇ ਹੋਏ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 15 ਮਾਰਚ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਕਿਹਾ ਕਿ ਭਾਰਤ, ਭੂਟਾਨ ਨਾਲ ਆਪਣੀ ਬਹੁਪੱਖੀ ਭਾਈਵਾਲੀ ਨੂੰ ਬਹੁਤ ਮਹੱਤਵ ਦਿੰਦਾ ਹੈ ਅਤੇ ਬੁੱਧ ਧਰਮ ਦੀ ਅਧਿਆਤਮਕ ਵਿਰਾਸਤ ਦੋਵਾਂ ਦੇਸ਼ਾਂ ਨੂੰ ਜੋੜਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਭੂਟਾਨ ਭਰੋਸੇਮੰਦ ਦੋਸਤ ਅਤੇ ਭਾਈਵਾਲ ਵਜੋਂ ਭਾਰਤ ’ਤੇ ਭਰੋਸਾ ਕਰ ਸਕਦਾ ਹੈ। ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਨੇ ਇੱਥੇ ਰਾਸ਼ਟਰਪਤੀ ਭਵਨ ਵਿੱਚ ਮੁਰਮੂ ਨਾਲ ਮੁਲਾਕਾਤ ਕੀਤੀ। ਮੁਰਮੂ ਨੇ ਟੋਬਗੇ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਰਤ ਅਤੇ ਭੂਟਾਨ ਨੇੜਲੇ ਅਤੇ ਵਿਲੱਖਣ ਸਬੰਧਾਂ ਦਾ ਆਨੰਦ ਮਾਣਦੇ ਹਨ, ਜੋ ਸਾਰੇ ਪੱਧਰਾਂ ’ਤੇ ਆਪਸੀ ਭਰੋਸੇ, ਸਦਭਾਵਨਾ ਅਤੇ ਸਮਝ ’ਤੇ ਆਧਾਰਿਤ ਹੈ। ਉਨ੍ਹਾਂ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਟੋਬਗੇ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਭਾਰਤ ਨੂੰ ਚੁਣਿਆ। ਮੁਰਮੂ ਨੇ ਕਿਹਾ ਕਿ ਬੁੱਧ ਧਰਮ ਦੀ ਸਾਂਝੀ ਅਧਿਆਤਮਕ ਵਿਰਾਸਤ ਦੋਵਾਂ ਦੇਸ਼ਾਂ ਨੂੰ ਜੋੜਦੀ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਮੁਰਮੂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਭਾਰਤ, ਭੂਟਾਨ ਨਾਲ ਆਪਣੀ ਬਹੁ-ਪੱਖੀ ਭਾਈਵਾਲੀ ਨੂੰ ਬਹੁਤ ਮਹੱਤਵ ਦਿੰਦਾ ਹੈ, ਜੋ ਊਰਜਾ ਸਹਿਯੋਗ, ਵਿਕਾਸ ਭਾਈਵਾਲੀ, ਲੋਕਾਂ ਵਿਚਕਾਰ ਆਪਸੀ ਸਬੰਧ ਅਤੇ ਵਪਾਰ ਤੇ ਨਿਵੇਸ਼ ਵਰਗੇ ਖੇਤਰਾਂ ’ਚ ਫੈਲੀ ਹੈ। ਮੁਰਮੂ ਨੇ ਕਿਹਾ ਕਿ ਹਿਮਾਲੀਅਨ ਦੇਸ਼ ਦੇ ਲੋਕਾਂ ਦੀ ਸਮਾਜਿਕ-ਆਰਥਿਕ ਭਲਾਈ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਅਤੇ ਸਹਿਯੋਗ ਖੇਤਰ ਦੇ ਵਿਕਾਸ ਵਿੱਚ ਭੂਟਾਨ ਨਾਲ ਭਾਈਵਾਲੀ ਕਰਨਾ ਭਾਰਤ ਲਈ ਸਨਮਾਨ ਵਾਲੀ ਗੱਲ ਹੈ। ਮੁਰਮੂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੀ ਵਿਕਾਸ ਭਾਈਵਾਲੀ ਭੂਟਾਨ ਦੀਆਂ ਤਰਜੀਹਾਂ ਅਤੇ ਖਾਸ ਤੌਰ ’ਤੇ ਇਸ ਦੇ ਨੌਜਵਾਨਾਂ ਦੀਆਂ ਇੱਛਾਵਾਂ ਦੇ ਆਧਾਰ ਉੱਤੇ ਬਣੀ ਰਹੇਗੀ। -ਪੀਟੀਆਈ

Advertisement

ਭੂਟਾਨ ਦਾ ਭਰੋਸੇਮੰਦ ਭਾਈਵਾਲ ਹੈ ਭਾਰਤ: ਟੋਬਗੇ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਨੇ ਆਪਣੇ ਦੇਸ਼ ਦੀਆਂ ਵਿਕਾਸ ਤਰਜੀਹਾਂ ਵਿੱਚ ਇੱਕ ਭਰੋਸੇਮੰਦ ਅਤੇ ਵਡਮੁੱਲੇ ਭਾਈਵਾਲ ਵਜੋਂ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਭਾਰਤ ਦੀ ਪੰਜ ਰੋਜ਼ਾ ਯਾਤਰਾ ’ਤੇ ਆਏ ਟੋਬਗੇ ਨੇ ਅੱਜ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਦੌਰਰਾਨ ਭਾਰਤ ਦੀ ਭੂਮਿਕਾ ਨੂੰ ਸਰਾਹਿਆ। ਮੋਦੀ ਅਗਲੇ ਹਫ਼ਤੇ ਭੂਟਾਨ ਦਾ ਦੌਰਾ ਕਰਨਗੇ। ਇੱਕ ਸਰਕਾਰੀ ਜਾਣਕਾਰੀ ਅਨੁਸਾਰ ਦੋਵਾਂ ਨੇਤਾਵਾਂ ਨੇ ਆਪਣੀ ਗੱਲਬਾਤ ਦੌਰਾਨ ਬੁਨਿਆਦੀ ਢਾਂਚੇ ਦੇ ਵਿਕਾਸ, ਸੰਪਰਕ ਸਹੂਲਤਾਂ, ਊਰਜਾ, ਪਣ-ਬਿਜਲੀ ਸਹਿਯੋਗ, ਲੋਕਾਂ ਵਿਚਾਲੇ ਆਪਸੀ ਸਬੰਧਾਂ ਅਤੇ ਵਿਕਾਸ ਸਬੰਧੀ ਸਹਿਯੋਗ ਸਣੇ ਵੱਖ ਵੱਖ ਖੇਤਰਾਂ ਵਿੱਚ ਦੁਵੱਲ ਸਬੰਧਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਉਨ੍ਹਾਂ (ਮੋਦੀ ਅਤੇ ਟੋਬਗੇ ਨੇ) ਭਾਰਤ ਅਤੇ ਭੂਟਾਨ ਦੀ ਵਿਸ਼ੇਸ਼ ਅਤੇ ਵਿਲੱਖਣ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।’’ ਇਸ ਵਿੱਚ ਕਿਹਾ ਗਿਆ, ‘‘ਭੂਟਾਨ ਦੇ ਪ੍ਰਧਾਨ ਮੰਤਰੀ ਨੇ ਭੂਟਾਨ ਦੀਆਂ ਵਿਕਾਸ ਤਰਜੀਹਾਂ ਵਿੱਚ ਇੱਕ ਭਰੋਸੇਮੰਦ ਅਤੇ ਕੀਮਤੀ ਹਿੱਸੇਦਾਰ ਵਜੋਂ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕੀਤੀ।’’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਟੋਬਗੇ ਨੇ ਭੂਟਾਨ ਨਰੇਸ਼ ਤਰਫ਼ੋਂ ਮੋਦੀ ਨੂੰ ਅਗਲੇ ਹਫ਼ਤੇ ਭੂਟਾਨ ਆਉਣ ਦਾ ਸੱਦਾ ਦਿੱਤਾ। ਇਸ ਵਿੱਚ ਕਿਹਾ ਗਿਆ, ‘‘ਪ੍ਰਧਾਨ ਮੰਤਰੀ ਨੇ ਸੱਦਾ ਸਵੀਕਾਰ ਲਿਆ ਹੈ।’’ -ਪੀਟੀਆਈ

Advertisement
Author Image

joginder kumar

View all posts

Advertisement
Advertisement
×