For the best experience, open
https://m.punjabitribuneonline.com
on your mobile browser.
Advertisement

ਭਾਰਤ ਨੇ ਨੈਦਰਲੈਂਡਜ਼ ਦੇ ਵਾਨ ਡੀ ਪੋਲ ਨੂੰ ਗੋਲਕੀਪਿੰਗ ਕੋਚ ਨਿਯੁਕਤ ਕੀਤਾ

07:50 AM Mar 18, 2024 IST
ਭਾਰਤ ਨੇ ਨੈਦਰਲੈਂਡਜ਼ ਦੇ ਵਾਨ ਡੀ ਪੋਲ ਨੂੰ ਗੋਲਕੀਪਿੰਗ ਕੋਚ ਨਿਯੁਕਤ ਕੀਤਾ
Advertisement

ਨਵੀਂ ਦਿੱਲੀ: ਭਾਰਤ ਨੇ ਪੈਰਿਸ ਓਲੰਪਿਕ ਲਈ ਪੁਰਸ਼ ਹਾਕੀ ਟੀਮ ਦੀਆਂ ਤਿਆਰੀਆਂ ਵਿੱਚ ਮਦਦ ਲਈ ਨੈਦਰਲੈਂਡਜ਼ ਦੇ ਗੋਲਕੀਪਿੰਗ ਮਾਹਿਰ ਡੈਨਿਸ ਵਾਨ ਡੀ ਪੋਲ ਨੂੰ ਮੁੜ ਤੋਂ ਆਪਣੇ ਸਹਿਯੋਗੀ ਸਟਾਫ਼ ਵਿੱਚ ਸ਼ਾਮਲ ਕੀਤਾ ਹੈ। ਵਾਨ ਡੀ ਪੋਲ ਇਸ ਤੋਂ ਪਹਿਲਾਂ ਵੀ ਕਰੀਬ ਚਾਰ ਸਾਲ ਭਾਰਤੀ ਗੋਲੀਕਪਰਾਂ ਨਾਲ ਕੰਮ ਕਰ ਚੁੱਕੇ ਹਨ। ਉਹ ਪਹਿਲੀ ਵਾਰ 2019 ਵਿੱਚ ਭਾਰਤੀ ਟੀਮ ਨਾਲ ਜੁੜੇ ਸਨ। ਭਾਰਤੀ ਟੀਮ ਅਜੇ ਭੁਬਨੇਸ਼ਵਰ ਦੇ ਕਾਲਿੰਗਾ ਸਟੇਡੀਅਮ ਵਿੱਚ ਕੌਮੀ ਕੋਚਿੰਗ ਕੈਂਪ ਵਿੱਚ ਭਾਗ ਲੈ ਰਹੀ ਹੈ। ਵਾਨ ਡੀ ਪੋਲ ਕੈਂਪ ਨਾਲ ਜੁੜ ਕੇ ਤਿੰਨੋਂ ਗੋਲੀਕੀਪਰਾਂ ਪੀ.ਆਰ. ਸ੍ਰੀਜੇਸ਼, ਕ੍ਰਿਸ਼ਨ ਪਾਠਕ ਅਤੇ ਸੂਰਜਾ ਕਰਕੇਰਾ ਨਾਲ ਮਿਲ ਕੇ ਕੰਮ ਕਰਨਗੇ। ਮੁੱਖ ਕੋਚ ਕਰੈਗ ਫੁਲਟਨ ਦੀ ਦੇਖਰੇਖ ਵਿੱਚ 10 ਰੋਜ਼ਾ ਵਿਸ਼ੇਸ਼ ਗੋਲਕੀਪਿੰਗ ਕੈਂਪ ਆਸਟਰੇਲੀਆ ਦੌਰੇ ਲਈ ਟੀਮ ਰਵਾਨਾ ਹੋਣ ਤੋਂ ਇਕ ਹਫ਼ਤੇ ਪਹਿਲਾਂ 26 ਮਾਰਚ ਨੂੰ ਸਮਾਪਤ ਹੋਵੇਗਾ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ, ‘‘ਭਾਰਤੀ ਪੁਰਸ਼ ਹਾਕੀ ਟੀਮ ਲਈ ਇਹ ਬੇਹੱਦ ਮਹੱਤਵਪੂਰਨ ਪੜਾਅ ਹੈ। ਓਲੰਪਿਕ ਵਿੱਚ ਮੁੜ ਤੋਂ ਪੋਡੀਅਮ ’ਤੇ ਪਹੁੰਚਣ ਦੀ ਉਨ੍ਹਾਂ ਦੀ ਕੋਸ਼ਿਸ਼ ਵਿੱਚ ਹਾਕੀ ਇੰਡੀਆ ਯਕੀਨੀ ਬਣਾ ਰਿਹਾ ਹੈ ਕਿ ਉਨ੍ਹਾਂ ਨੂੰ ਸਾਰੀਆਂ ਤਰ੍ਹਾਂ ਦੀਆਂ ਜ਼ਰੂਰੀ ਸਹੂਲਤਾਂ ਮਿਲਣ।’’ ਵਾਨ ਡੀ ਪੋਲ ਨੇ ਪਿਛਲੇ ਸਾਲ ਏਸ਼ਿਆਈ ਖੇਡਾਂ ਤੋਂ ਪਹਿਲਾਂ ਭਾਰਤੀ ਟੀਮ ਲਈ ਜੁਲਾਈ ਅਤੇ ਸਤੰਬਰ ਵਿੱਚ ਦੋ ਵਿਸ਼ੇਸ਼ ਕੈਂਪ ਲਗਾਏ ਸਨ। ਟਿਰਕੀ ਨੇ ਕਿਹਾ, ‘‘ਸਾਨੂੰ ਡੈਨਿਸ ਨੂੰ ਟੀਮ ਨਾਲ ਜੋੜ ਕੇ ਖੁਸ਼ੀ ਹੋ ਰਹੀ ਹੈ ਜੋ ਲਗਪਗ ਚਾਰ ਸਾਲਾਂ ਤੋਂ ਗੋਲਕੀਪਰਾਂ ਦੇ ਇਸ ਸਮੂਹ ਨਾਲ ਕੰਮ ਕਰ ਰਹੇ ਹਨ ਅਤੇ ਜਾਣਦੇ ਹਨ ਕਿ ਉਨ੍ਹਾਂ ਨੂੰ ਬਿਹਤਰ ਬਣਾਉਣ ਲਈ ਕਿਸ ਤਰ੍ਹਾਂ ਦੇ ਬਦਲਾਅ ਕਰਨ ਦੀ ਲੋੜ ਹੈ।’’ -ਪੀਟੀਆਈ

Advertisement

Advertisement
Author Image

Advertisement
Advertisement
×