For the best experience, open
https://m.punjabitribuneonline.com
on your mobile browser.
Advertisement

ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਡੇਵਿਸ ਕੱਪ ਗਰੁੱਪ ਮੁਕਾਬਲੇ ਲਈ 6 ਮੈਂਬਰੀ ਟੀਮ ਐਲਾਨੀ

12:00 PM Dec 17, 2023 IST
ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਡੇਵਿਸ ਕੱਪ ਗਰੁੱਪ ਮੁਕਾਬਲੇ ਲਈ 6 ਮੈਂਬਰੀ ਟੀਮ ਐਲਾਨੀ
Tennis racket lying on a tennis ball near the net and court line
Advertisement

ਨਵੀਂ ਦਿੱਲੀ, 17 ਦਸੰਬਰ

Advertisement

ਭਾਰਤ ਨੇ ਇਸਲਾਮਾਬਾਦ ਵਿੱਚ ਪਾਕਿਸਤਾਨ ਖ਼ਿਲਾਫ਼ ਅਗਲੇ ਸਾਲ 3 ਤੇ 4 ਫਰਵਰੀ ਨੂੰ ਹੋਣ ਵਾਲੇ ਡੇਵਿਸ ਕੱਪ ਵਿਸ਼ਵ ਗਰੁੱਪ-1 ਪਲੇਅਆਫ ਮੁਕਾਬਲੇ ਲਈ ਛੇ ਮੈਂਬਰੀ ਭਾਰਤੀ ਟੈਨਿਸ ਟੀਮ ਦਾ ਐਲਾਨ ਕੀਤਾ ਹੈ। ਟੀਮ ਦੀ ਇਹ ਚੋਣ ਆਲ ਇੰਡੀਆ ਟੈਨਿਸ ਐਸੋਸੀਏਸ਼ਨ (ਏਆਈਟੀਏ) ਦੀ ਮੀਟਿੰਗ ਵਿੱਚ ਕੀਤੀ ਗਈ।
ਅੱਜ ਚੁਣੀ ਗਈ ਟੀਮ ਵਿੱਚ ਰਾਮਕੁਮਾਰ ਰਾਮਨਾਥਨ, ਐੱਨ. ਸ੍ਰੀਰਾਮ ਬਾਲਾਜੀ, ਯੂਕੀ ਭਾਂਬਰੀ, ਨਿਕੀ ਕਲਿਆਂਡਾ ਪੂਨਾਚਾ, ਸਾਕੇਤ ਮਾਇਨੇਨੀ ਅਤੇ ਦਿਗਵਿਜੇ ਪ੍ਰਤਾਪ ਸਿੰਘ (ਰਿਜ਼ਰਵ ਖਿਡਾਰੀ) ਸ਼ਾਮਲ ਹਨ।  ਰੋਹਿਤ ਰਾਜਪਾਲ ਟੀਮ ਦੇ ਗ਼ੈਰ-ਖੇਡਣ ਵਾਲੇ ਕਪਤਾਨ ਹੋਣਗੇ ਅਤੇ ਜ਼ੀਸ਼ਾਨ ਅਲੀ ਕੋਚ ਵਜੋਂ ਸੇਵਾਵਾਂ ਨਿਭਾਉਣਗੇ। ਦੱਸਣਯੋਗ ਹੈ ਕਿ ਭਾਰਤ ਨੇ ਆਖਰੀ ਵਾਰ 1964 ਵਿੱਚ ਪਾਕਿਸਤਾਨ ਦਾ ਦੌਰਾ ਕੀਤਾ ਸੀ ਜਦੋਂ ਉਸ ਨੇ ਮੇਜ਼ਬਾਨ ਨੂੰ 4-0 ਨਾਲ ਹਰਾਇਆ ਸੀ। ਭਾਰਤ ਡੇਵਿਸ ਕੱਪ ’ਚ ਕਦੇ ਵੀ ਪਾਕਿਸਤਾਨ ਤੋਂ ਨਹੀਂ ਹਾਰਿਆ ਹੈ ਅਤੇ ਗੁਆਂਢੀ ਮੁਲਕ ਨੂੰ ਅੱਠ ਵਾਰ ਹਰਾਇਆ ਹੈ। ਭਾਰਤ ਆਖਰੀ ਵਾਰ ਪਾਕਿਸਤਾਨ ਨਾਲ 2019 ਵਿੱਚ ਨਿਰਪੱਖ ਸਥਾਨ ’ਤੇ ਖੇਡਿਆ ਸੀ ਅਤੇ 4-0 ਨਾਲ ਜਿੱਤ ਦਰਜ ਕੀਤੀ ਸੀ। -ਪੀਟੀਆਈ

Advertisement
Author Image

Advertisement
Advertisement
×