For the best experience, open
https://m.punjabitribuneonline.com
on your mobile browser.
Advertisement

ਭਾਰਤ ਤੇ ਕਜ਼ਾਖਸਤਾਨ ਵੱਲੋਂ ਦੁਵੱਲੇ ਸਹਿਯੋਗ ਬਾਰੇ ਚਰਚਾ

06:58 AM Apr 10, 2024 IST
ਭਾਰਤ ਤੇ ਕਜ਼ਾਖਸਤਾਨ ਵੱਲੋਂ ਦੁਵੱਲੇ ਸਹਿਯੋਗ ਬਾਰੇ ਚਰਚਾ
Advertisement

ਨਵੀਂ ਦਿੱਲੀ: ਭਾਰਤ ਤੇ ਕਜ਼ਾਖਸਤਾਨ ਨੇ ਸਰਹੱਦ ਪਾਰ ਤੇ ਸਰਕਾਰੀ ਸ਼ਹਿ ਪ੍ਰਾਪਤ ਅਤਿਵਾਦ ਸਮੇਤ ਅਤਿਵਾਦੀ ਗਤੀਵਿਧੀਆਂ ਨਾਲ ਨਜਿੱਠਣ ਵਿੱਚ ਆਪਣਾ ਦੁਵੱਲਾ ਸਹਿਯੋਗ ਵਧਾਉਣ ਦੇ ਤਰੀਕਿਆਂ ਬਾਰੇ ਗੱਲਬਾਤ ਕੀਤੀ। ਬੀਤੇ ਦਿਨ ਅਸਤਾਨਾ ’ਚ ਅਤਿਵਾਦ ਵਿਰੋਧੀ ਭਾਰਤ-ਕਜ਼ਾਖਸਤਾਨ ਸੰਯੁਕਤ ਕਾਰਜ ਸਮੂਹ ਦੀ ਪੰਜਵੀਂ ਮੀਟਿੰਗ ’ਚ ਦੋਵਾਂ ਧਿਰਾਂ ਨੇ ਇਸ ਮੁੱਦੇ ’ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ, ‘ਦੋਵੇਂ ਧਿਰਾਂ ਨੇ ਆਪੋ-ਆਪਣੇ ਖੇਤਰ ’ਚ ਅਤਿਵਾਦੀ ਖਤਰਿਆਂ ਬਾਰੇ ਵਿਚਾਰ ਚਰਚਾ ਕੀਤੀ ਜਿਨ੍ਹਾਂ ’ਚ ਦੱਖਣੀ ਏਸ਼ੀਆ ’ਚ ਸਰਕਾਰ ਦੀ ਸ਼ਹਿ ਪ੍ਰਾਪਤ, ਸਰਹੱਦ ਪਾਰ ਅਤਿਵਾਦ ਤੋਂ ਇਲਾਵਾ ਅਫਗਾਨਿਸਤਾਨ-ਪਾਕਿਸਤਾਨ ਖੇਤਰ ’ਚ ਅਤਿਵਾਦੀਆਂ ਗਤੀਵਿਧੀਆਂ ਵੀ ਸ਼ਾਮਲ ਹਨ।’ ਇੱਕ ਬਿਆਨ ’ਚ ਕਿਹਾ ਗਿਆ, ‘ਦੋਵੇਂ ਧਿਰਾਂ ਨੇ ਅਤਿਵਾਦ ਵਿਰੋਧੀ ਚੁਣੌਤੀਆਂ ਦੀ ਸਮੀਖਿਆ ਕੀਤੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×