ਭਾਰਤ ਤੇ ਚੀਨ ਅਗਲੇ ਗੇੜ ਦੀ ਸੈਨਿਕ ਵਾਰਤਾ ਜਲਦੀ ਕਰਨ ’ਤੇ ਸਹਿਮਤ
11:10 PM Nov 30, 2023 IST
ਨਵੀਂ ਦਿੱਲੀ, 30 ਨਵੰਬਰ
Advertisement
ਭਾਰਤ ਤੇ ਚੀਨ ਨੇ ਅੱਜ ਬਾਕੀ ਰਹਿੰਦੇ ਮੁੱਦਿਆਂ ਨੂੰ ਹੱਲ ਕਰਨ ਦੀਆਂ ਤਜਵੀਜ਼ਾਂ ’ਤੇ ‘ਉਸਾਰੂ’ ਕੂਟਨੀਤਕ ਵਾਰਤਾ ਕੀਤੀ। ਇਹ ਵਾਰਤਾ ਪੂਰਬੀ ਲੱਦਾਖ ਵਿਚ ਸੰਪੂਰਨ ਤੌਰ ’ਤੇ ਸੈਨਾ ਨੂੰ ਪਿੱਛੇ ਸੱਦਣ ਉਤੇ ਕੇਂਦਰਿਤ ਰਹੀ। ਹਾਲਾਂਕਿ ਇਸ ਵਿਚੋਂ ਕੋਈ ਠੋਸ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆਇਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਧਿਰਾਂ ਅਗਲੇ ਗੇੜ ਦੀ ਸੀਨੀਅਰ ਕਮਾਂਡਰ ਪੱਧਰ ਦੀ ਸੈਨਿਕ ਵਾਰਤਾ ਜਲਦੀ ਕਰਨ ਲਈ ਸਹਿਮਤ ਹੋਈਆਂ ਹਨ ਤਾਂ ਕਿ ‘ਟੀਚੇ’ ਨੂੰ ਹਾਸਲ ਕੀਤਾ ਜਾ ਸਕੇ। ਦੋਵੇਂ ਧਿਰਾਂ ਸਥਿਰਤਾ ਕਾਇਮ ਰੱਖਣ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਉਤੇ ਵੀ ਸਹਿਮਤ ਹੋਈਆਂ। ਇਸ ਮੌਕੇ ਸਥਿਤੀ ਦੀ ਸਮੀਖਿਆ ਕੀਤੀ ਗਈ ਤੇ ਬਕਾਇਆ ਮੁੱਦਿਆਂ ਦੇ ਹੱਲ ਉਤੇ ਚਰਚਾ ਹੋਈ। ਗੱਲਬਾਤ ਵਿਚ ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ (ਪੂਰਬੀ ਏਸ਼ੀਆ) ਗੌਰੰਗਾਲਾਲ ਦਾਸ ਨੇ ਕੀਤੀ। -ਪੀਟੀਆਈ
Advertisement
Advertisement