ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਤੇ ਬੰਗਲਾਦੇਸ਼ ਨੇ ਬੀਐੱਸਐੱਫ ਜਵਾਨਾਂ ’ਤੇ ਹਮਲੇ ਰੋਕਣ ਦਾ ਸੰਕਲਪ ਲਿਆ

08:31 PM Mar 09, 2024 IST

ਨਵੀਂ ਦਿੱਲੀ, 9 ਮਾਰਚ
ਭਾਰਤ ਅਤੇ ਬੰਗਲਾਦੇਸ਼ ਦੇ ਸਰਹੱਦੀ ਸੁਰੱਖਿਆ ਬਲ 4,096 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ’ਤੇ ਗੁਆਂਢੀ ਦੇਸ਼ ਦੇ ਅਪਰਾਧੀਆਂ ਵੱਲੋਂ ਬੀਐੱਸਐੱਫ ਜਵਾਨਾਂ ਉੱਤੇ ਕੀਤੇ ਜਾਂਦੇ ਹਮਲੇ ਦੀਆਂ ਘਟਨਾਵਾਂ ਨੂੰ ‘ਘਟਾਉਣ’ ਲਈ ਸਾਂਝੇ ਯਤਨ ਕਰਨ ’ਤੇ ਅੱਜ ਸਹਿਮਤ ਹੋਏ ਹਨ। ਇੱਕ ਅਧਿਕਾਰਿਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਢਾਕਾ ਵਿੱਚ ਬੀਐੱਸਐੱਫ ਅਤੇ ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਦਰਮਿਆਨ ਡੀਜੀ ਪੱਧਰ ਦੀ ਦੋ-ਸਾਲਾ ਗੱਲਬਾਤ ਸਾਂਝੇ ਰਿਕਾਰਡ ’ਤੇ ਦਸਤਖ਼ਤ ਨਾਲ ਸਮਾਪਤ ਹੋ ਗਈ। ਬੀਐੱਸਐੱਫ ਦੇ ਡੀਜੀ ਨਿਤਿਨ ਅਗਰਵਾਲ ਦੀ ਅਗਵਾਈ ਵਿੱਚ ਭਾਰਤੀ ਵਫ਼ਦ ਨੇ ਢਾਕਾ ਦੇ ਪਿਲਖਾਨਾ ਸਥਿਤ ਬੀਜੀਬੀ ਮੁੱਖ ਦਫ਼ਤਰ ਵਿੱਚ 5 ਤੋਂ 9 ਮਾਰਚ ਤੱਕ ਹੋਈ ਇਸ ਵਾਰਤਾ ਦੇ 54ਵੇਂ ਸੈਸ਼ਨ ਲਈ ਬੰਗਲਾਦੇਸ਼ ਦੀ ਯਾਤਰਾ ਕੀਤੀ। ਬੀਜੀਬੀ ਦੇ ਡੀਜੀ ਮੇਜਰ ਜਨਰਲ ਮੁਹੰਮਦ ਅਸ਼ਰਫੁੱਜ਼ਮਾਂ ਸਿੱਦੀਕੀ ਨੇ ਬੰਗਲਾਦੇਸ਼ੀ ਵਫ਼ਦ ਦੀ ਅਗਵਾਈ ਕੀਤੀ। -ਪੀਟੀਆਈ

Advertisement

Advertisement
Advertisement