ਭਾਰਤ ਤੇ ਆਸਟਰੇਲੀਆ ਖੇਡਣਗੇ ਪੰਜ ਮੈਚਾਂ ਦੀ ਟੈਸਟ ਲੜੀ
06:50 AM Mar 27, 2024 IST
ਮੈਲਬਰਨ, 26 ਮਾਰਚ
ਭਾਰਤ ਤੇ ਆਸਟਰੇਲੀਆ ਦਰਮਿਆਨ ਪੰਜ ਮੈਚਾਂ ਦੀ ਟੈਸਟ ਲੜੀ 22 ਨਵੰਬਰ ਨੂੰ ਪਰਥ ਦੇ ਆਪਟਸ ਸਟੇਡੀਅਮ ਵਿੱਚ ਸ਼ੁਰੂ ਹੋਵੇਗੀ। 1991-92 ਮਗਰੋਂ ਇਹ ਪਹਿਲਾ ਮੌਕਾ ਹੋਵੇਗਾ ਜਦ ਭਾਰਤ ਤੇ ਆਸਟਰੇਲੀਆ ਦਰਮਿਆਨ ਪੰਜ ਟੈਸਟ ਮੈਚਾਂ ਦੀ ਲੜੀ ਖੇਡੀ ਜਾਵੇਗੀ। ਆਸਟਰੇਲੀਆ ਆਪਣੇ ਸੈਸ਼ਨ ਦਾ ਪਹਿਲਾ ਟੈਸਟ ਮੈਚ ਐਡੀਲੇਡ ਓਵਲ ਵਿੱਚ ਖੇਡਦਾ ਰਿਹਾ ਹੈ ਪਰ ਭਾਰਤ ਖਿਲਾਫ਼ ਉੱਥੇ ਦੂਸਰਾ ਟੈਸਟ ਮੈਚ ਖੇਡਿਆ ਜਾਵੇਗਾ ਜੋ 6 ਤੋਂ 10 ਦਸੰਬਰ ਤੱਕ ਚੱਲੇਗਾ। ਇਹ ਮੈਚ ਦਿਨ-ਰਾਤ ਦਾ ਹੋਵੇਗਾ। ਤੀਸਰਾ ਟੈਸਟ ਮੈਚ 14 ਤੋਂ 18 ਦਸੰਬਰ ਤੱਕ ਬ੍ਰਿਸਬਨ ਵਿੱਚ ਖੇਡਿਆ ਜਾਵੇਗਾ ਜਦਕਿ ਮੈਲਬਰਨ ਵੱਲੋਂ ਹਮੇਸ਼ਾ ਵਾਂਗ 26 ਤੋਂ 30 ਦਸੰਬਰ ਦਰਮਿਆਨ ‘ਬਾਕਸਿੰਗ ਡੇਅ’ ਟੈਸਟ ਮੈਚ ਦੀ ਮੇਜ਼ਬਾਨੀ ਕੀਤੀ ਜਾਵੇਗੀ। -ਪੀਟੀਆਈ
Advertisement
Advertisement