ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਪੀ ਵਿੱਚ ਸਭ ਤੋਂ ਵੱਧ ਸੀਟਾਂ ਜਿੱਤੇਗਾ ਇੰਡੀਆ ਗੱਠਜੋੜ: ਅਖਿਲੇਸ਼

06:57 AM Jun 04, 2024 IST
ਸਮਾਜਵਾਦੀ ਪਾਰਟੀ ਪ੍ਰਮੁੱਖ ਅਖਿਲੇਸ਼ ਯਾਦਵ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

ਲਖਨਊ, 3 ਜੂਨ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਐਗਜ਼ਿਟ ਪੋਲ ਦੀ ਭਰੋਸੇਯੋਗਤਾ ’ਤੇ ਸੁਆਲ ਚੁੱਕਦਿਆਂ ਦਾਅਵਾ ਕੀਤਾ ਕਿ ਐਗਜ਼ਿਟ ਪੋਲ ਕਰਨ ਵਾਲੀਆਂ ਏਜੰਸੀਆਂ ਸਿਰਫ਼ ਭਾਜਪਾ ਦੇ ਪੱਖ ਵਿੱਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇੱਥੇ ਅੱਜ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਖਿਲੇਸ਼ ਨੇ ਕਿਹਾ, ‘‘ਸਾਡਾ ਐਗਜ਼ਿਟ ਪੋਲ ਕਹਿੰਦਾ ਹੈ ਕਿ ਇੰਡੀਆ ਗੱਠਜੋੜ ਉੱਤਰ ਪ੍ਰਦੇਸ਼ ਵਿੱਚ ਵੱਧ ਤੋਂ ਵੱਧ ਸੀਟਾਂ ਨਾਲ ਜਿੱਤ ਰਿਹਾ ਹੈ। ਮੈਂ ਇੱਕ ਅੰਦਰੂਨੀ ਸਰਵੇ ਕਰਵਾਇਆ ਹੈ, ਜੋ ਸਾਡੇ ਲਈ ਚੰਗੇ ਨੰਬਰ ਵੀ ਦਰਸਾਉਂਦਾ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਤੇ ਤੁਸੀਂ (ਮੀਡੀਆ) ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਲੋਕਾਂ ਵਿਚਕਾਰ ਸੀ। ਅਸੀਂ ਸਭ ਨੇ ਦੇਖਿਆ ਹੈ ਕਿ ਉਨ੍ਹਾਂ (ਭਾਜਪਾ) ਦੀਆਂ ਰੈਲੀਆਂ ਵਿੱਚ ਲੋਕ ਨਹੀਂ ਸਨ, ਉਨ੍ਹਾਂ ਦੇ ਟੈਂਟ ਖਾਲੀ ਸਨ। ਉਨ੍ਹਾਂ ਦੇ ਪੱਖ ਵਿੱਚ ਕੁਝ ਵੀ ਨਹੀਂ ਸੀ।’’ ਐਗਜ਼ਿਟ ਪੋਲ ’ਤੇ ਸੁਆਲ ਚੁੱਕਦਿਆਂ ਅਖਿਲੇਸ਼ ਨੇ ਕਿਹਾ ਕਿ ਐਗਜ਼ਿਟ ਪੋਲ ਕਰਵਾਉਣ ਵਾਲੀਆਂ ਏਜੰਸੀਆਂ ਉਹੀ ਹਨ, ਜੋ ਭਾਜਪਾ ਲਈ ਬੂਥ ਪ੍ਰਬੰਧਨ ਦਾ ਕੰਮ ਕਰਦੀਆਂ ਸੀ। ਉਨ੍ਹਾਂ ਕਿਹਾ, ‘‘ਉਹ (ਐਗਜ਼ਿਟ ਪੋਲ ਏਜੰਸੀਆਂ) ਭਾਜਪਾ ਦੇ ਪੱਖ ਵਿੱਚ ਮਾਹੌਲ ਬਣਾ ਰਹੀਆਂ ਹਨ।’’ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਨੇ ਕਿਹਾ, ‘‘ਚੋਣਾਂ ਖ਼ਤਮ ਹੋ ਚੁੱਕੀਆਂ ਹਨ। ਐਗਜ਼ਿਟ ਪੋਲ ਕਈ ਚੀਜ਼ਾਂ ਦਿਖਾ ਰਹੇ ਹਨ। ਭਾਜਪਾ ਕਈ ਚੀਜ਼ਾਂ ਲਈ ਜ਼ਿੰਮੇਵਾਰ ਹੈ। ਉਨ੍ਹਾਂ ਸ਼ਾਂਤੀ ਅਤੇ ਭਾਈਚਾਰੇ ਨੂੰ ਵਿਗਾੜਿਆ। ਉਨ੍ਹਾਂ ਰਾਖਵਾਂਕਰਨ ਖ਼ਤਮ ਕਰਨ ਦੀ ਸਾਜ਼ਿਸ਼ ਰਚੀ। ਉਨ੍ਹਾਂ ਮਹਿਲਾਵਾਂ ਖ਼ਿਲਾਫ਼ ਅਪਰਾਧ ਵਧਾਏ। ਉਨ੍ਹਾਂ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਵਧਾਇਆ। ਗਰੀਬ ਹੋਰ ਗਰੀਬ ਹੋ ਗਏ।’’ -ਪੀਟੀਆਈ

Advertisement

Advertisement