ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੇਲਗੂ ਦੇਸਮ ਪਾਰਟੀ ਵੱਲੋਂ ਲੋਕ ਸਭਾ ਸਪੀਕਰ ਅਹੁਦੇ ਦੀ ਚੋਣ ਲੜਨ ’ਤੇ ਸਮਰਥਨ ਦੇਵੇਗਾ ‘ਇੰਡੀਆ’ ਗੱਠਜੋੜ: ਸੰਜੈ ਰਾਊਤ

01:14 PM Jun 16, 2024 IST

ਮੁੰਬਈ, 16 ਜੂਨ
ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਨੇਤਾ ਸੰਜੇ ਰਾਉਤ ਨੇ ਅੱਜ ਕਿਹਾ ਕਿ ਜੇਕਰ ਕੇਂਦਰ ਵਿੱਚ ਸੱਤਾਧਾਰੀ ਗੱਠਜੋੜ ’ਚ ਸ਼ਾਮਲ ਤੇਲਗੂ ਦੇਸਮ ਪਾਰਟੀ (ਟੀਡੀਪੀ) ਲੋਕ ਸਭਾ ਸਪੀਕਰ ਦੇ ਅਹੁਦੇ ਲਈ ਉਮੀਦਵਾਰ ਖੜ੍ਹਾ ਕਰਦੀ ਹੈ ਤਾਂ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਦੇ ਸਾਰੇ ਸਹਿਯੋਗੀ ਦਲ ਉਸ ਨੂੰ ਸਮਰਥਨ ਦੇਣਾ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਰਾਊਤ ਨੇ ਦਾਅਵਾ ਕੀਤਾ ਕਿ ਲੋਕ ਸਭਾ ਸਪੀਕਰ ਦੀ ਚੋਣ ਅਹਿਮ ਹੋਵੇਗੀ ਅਤੇ ਜੇਕਰ ਭਾਜਪਾ ਨੂੰ ਇਹ ਅਹੁਦਾ ਮਿਲਦਾ ਹੈ ਤਾਂ ਉਹ ਸਰਕਾਰ ਦਾ ਸਮਰਥਨ ਕਰਨ ਵਾਲੀਆਂ ਪਾਰਟੀਆਂ ਟੀਡੀਪੀ, ਜਨਤਾ ਦਲ ਯੂਨਾਈਟਿਡ (ਜੇਡੀਯੂ) ਤੋਂ ਇਲਾਵਾ ਚਿਰਾਗ ਪਾਸਵਾਨ ਅਤੇ ਜੈਅੰਤ ਚੌਧਰੀ ਦੇ ਸਿਆਸੀ ਸੰਗਠਨਾਂ ਨੂੰ ਤੋੜ ਦੇਵੇਗੀ। ਉਨ੍ਹਾਂ ਇਹ ਦਾਅਵਾ ਵੀ ਕੀਤਾ, ‘‘ਸਾਨੂੰ ਤਜਰਬਾ ਹੈ ਕਿ ਭਾਜਪਾ ਉਨ੍ਹਾਂ ਲੋਕਾਂ ਨੂੰ ਧੋਖਾ ਦਿੰਦੀ ਹੈ ਜਿਹੜੇ ਉਸ ਦਾ ਸਮਰਥਨ ਕਰਦੇ ਹਨ।’’ ਰਾਊਤ ਨੇ ਇਹ ਆਖਿਆ ਵੀ ਕੀਤਾ ਕਿ ਐੱਨਡੀਏ ਸਰਕਾਰ ਸਥਿਰ ਨਹੀਂ ਹੈ। ਲੋਕ ਸਭਾ ਚੋਣਾਂ ਮਗਰੋਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕੁਝ ਨੇਤਾਵਾਂ ਵੱਲੋਂ ਭਾਜਪਾ ਬਾਰੇ ਦਿੱਤੇ ਹਾਲੀਆ ਬਿਆਨਾਂ ਸਬੰਧੀ ਸਵਾਲ ’ਤੇ ਰਾਊਤ ਨੇ ਕਿਹਾ, ‘‘ਜੇਕਰ ਆਰਐੱਸਐੱਸ ਅਤੀਤ ਦੀਆਂ ‘ਗਲਤੀਆਂ’ ਨੂੰ ਸੁਧਾਰਨਾ ਚਾਹੁੰਦਾ ਹੈ ਤਾਂ ਇਹ ਚੰਗੀ ਗੱਲ ਹੈ।’’ -ਪੀਟੀਆਈ

Advertisement

Advertisement
Advertisement