ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਇੰਡੀਆ’ ਘਪਲੇਬਾਜ਼ਾਂ ਦਾ ਗੱਠਜੋੜ: ਨਰਿੰਦਰ ਮੋਦੀ

06:48 AM May 22, 2024 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਵਾਨ ਜ਼ਿਲ੍ਹੇ ਦੇ ਮਹਾਰਾਜਗੰਜ ਵਿੱਚ ਲੋਕਾਂ ਦਾ ਪਿਆਰ ਕਬੂਲਦੇ ਹੋਏ। -ਫੋਟੋ: ਪੀਟੀਆਈ

* ਪ੍ਰਧਾਨ ਮੰਤਰੀ ਨੇ ਵਿਰੋਧੀਆਂ ’ਤੇ ਫਿਰਕੂਵਾਦ, ਜਾਤੀਵਾਦ ਅਤੇ ਪਰਿਵਾਰਵਾਦ ਦਾ ਦੋਸ਼ ਲਾਇਆ
* ਦੇਸ਼ ਦੇ ਲੋਕਾਂ ਨੂੰ ਦੱਸਿਆ ਆਪਣੇ ਵਾਰਸ

Advertisement

ਮਹਾਰਾਜਗੰਜ/ਮੋਤੀਹਾਰੀ, 21 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਇੰਡੀਆ’ ਗੱਠਜੋੜ ਨੂੰ ‘ਘਪਲੇਬਾਜ਼ਾਂ ਦੀ ਮੰਡਲੀ’ ਦੱਸਦਿਆਂ ਉਸ ਉੱਤੇ ਫਿਰਕੂਵਾਦ, ਜਾਤੀਵਾਦ ਅਤੇ ਪਰਿਵਾਰਵਾਦ ਦਾ ਦੋਸ਼ ਲਾਇਆ। ਮੋਦੀ ਨੇ ਬਿਹਾਰ ਦੇ ਮਹਾਰਾਜਗੰਜ ਅਤੇ ਪੂਰਬੀ ਚੰਪਾਰਨ ਲੋਕ ਸਭਾ ਹਲਕਿਆਂ ਵਿੱਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ 4 ਜੂਨ ਨੂੰ ਤੁਸ਼ਟੀਕਰਨ ਦੀ ਸਿਆਸਤ ਕਰਨ ਵਾਲੇ ਅਤੇ ਸਨਾਤਨ ਵਿਰੋਧੀ ਮਾਨਸਿਕਤਾ ਵਾਲੇ ਗੱਠਜੋੜ ਦੀ ਹਾਰ ਯਕੀਨੀ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਆਪਣੀ ਕੋਈ ਵਿਰਾਸਤ ਨਹੀਂ ਹੈ, ਦੇਸ਼ ਦੇ ਲੋਕ ਹੀ ਉਨ੍ਹਾਂ ਦੇ ਵਾਰਸ ਹਨ।
ਉਨ੍ਹਾਂ ਬਿਹਾਰ ਵਿੱਚ ਪਹਿਲਾਂ ਸੱਤਾ ’ਚ ਰਹੇ ਆਰਜੇਡੀ-ਕਾਂਗਰਸ ਗੱਠਜੋੜ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਉਸ ਧਰਤੀ ਨੂੰ ਬਦਨਾਮ ਕੀਤਾ ਹੈ ਜਿਸ ਨੇ ਪਹਿਲੇ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਨੂੰ ਜਨਮ ਦਿੱਤਾ ਸੀ। ਉਨ੍ਹਾਂ ਪੰਜਾਬ, ਤਿਲੰਗਾਨਾ ਅਤੇ ਤਾਮਿਲਨਾਡੂ ਵਰਗੇ ਸੂਬਿਆਂ ਵਿੱਚ ਕਾਂਗਰਸ ਦੇ ਆਗੂਆਂ ਅਤੇ ਸਹਿਯੋਗੀਆਂ ਵੱਲੋਂ ਬਿਹਾਰ ਦੇ ਲੋਕਾਂ ਖ਼ਿਲਾਫ਼ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਲਈ ਚੁੱਪ ਰਹਿਣ ’ਤੇ ਨਹਿਰੂ-ਗਾਂਧੀ ਪਰਿਵਾਰ ਦੀ ਨਿਖੇਧੀ ਕੀਤੀ। ਮੋਦੀ ਨੇ ਕਿਹਾ, ‘‘ਤੁਹਾਡੀ ਵੋਟ ਸਿਰਫ ਸਥਾਨਕ ਸੰਸਦ ਮੈਂਬਰ ਚੁਣਨ ਲਈ ਨਹੀਂ ਹੈ ਸਗੋਂ ਤੁਹਾਡੇ ਆਪਣੇ ਪ੍ਰਧਾਨ ਮੰਤਰੀ ਨੂੰ ਮਜ਼ਬੂਤ ਕਰਨ ਲਈ ਵੀ ਹੈ।’’ ਉਨ੍ਹਾਂ ਕਿਹਾ ਕਿ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਥੇ ਬਿਹਾਰ ਦੇ ਲੋਕਾਂ ਨਾਲ ਚੰਗਾ ਵਿਹਾਰ ਕੀਤਾ ਗਿਆ ਸੀ। ਉਨ੍ਹਾਂ ਰਾਹੁਲ ਗਾਂਧੀ, ਅਖਿਲੇਸ਼ ਯਾਦਵ ਅਤੇ ਤੇਜਸਵੀ ਯਾਦਵ ਵਰਗੇ ਆਗੂਆਂ ’ਤੇ ਵੀ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਉਹ ‘ਚਾਂਦੀ ਦੇ ਚਮਚੇ ਨਾਲ ਪੈਦਾ ਹੋਏ ਹਨ।’ ਉਨ੍ਹਾਂ ਕਿਹਾ ਕਿ ਦੇਸ਼ ਇੰਡੀਆ ਗੱਠਜੋੜ ਨਾਲ ਅੱਗੇ ਨਹੀਂ ਵਧ ਸਕਦਾ। ਇਹ ਗੱਠਜੋੜ ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਦੀ ਸਿਆਸਤ ਲਈ ਖੜ੍ਹਾ ਹੈ, ‘ਟੁਕੜੇ-ਟੁਕੜੇ’ ਗੈਂਗ ਦੀ ਨੁਮਾਇੰਦਗੀ ਕਰਦਾ ਹੈ ਅਤੇ ਸਨਾਤਨ ਧਰਮ ਨੂੰ ਅਪਮਾਨਿਤ ਕਰਦਾ ਹੈ।ਮੋਦੀ ਨੇ ਕਿਹਾ, ‘‘ਵਿਰੋਧੀ ਗੱਠਜੋੜ ਸਿਆਸੀ ਫਰੰਟ ਜਾਪਦਾ ਹੀ ਨਹੀਂ ਹੈ। ਇਹ ਘੁਟਾਲੇਬਾਜ਼ਾਂ ਦੀ ਮੰਡਲੀ ਜਾਪਦੀ ਹੈ ਜੋ 20 ਲੱਖ ਕਰੋੜ ਰੁਪਏ ਦੇ ਘੁਟਾਲਿਆਂ ਲਈ ਜ਼ਿੰਮੇਵਾਰ ਹੈ।’’ ਮੋਦੀ ਨੇ ਦਾਅਵਾ ਕੀਤਾ ਕਿ ਵਿਰੋਧੀ ਗੱਠਜੋੜ ਦੀਆਂ ਪਾਰਟੀਆਂ ਵਿੱਚ ‘ਫਿਰਕੂਵਾਦ, ਜਾਤੀਵਾਦ ਅਤੇ ਪਰਿਵਾਰਵਾਦ’ ਸਾਂਝੀਆਂ ਬੁਰਾਈਆਂ ਹਨ।
ਇਸ ਦੌਰਾਨ ਮੋਦੀ ਨੇ ਕਿਹਾ ਕਿ ਜੇ ਡਾਕਟਰ ਅੰਬੇਡਕਰ ਨਾ ਹੁੰਦੇ ਤਾਂ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਨੁਸੂਚਿਤ ਜਾਤੀਆਂ (ਐੱਸਸੀ), ਅਨੁਸੂਚਿਤ ਜਨਜਾਤੀਆਂ (ਐੱਸਟੀ) ਅਤੇ ਓਬੀਸੀ ਦੇ ਕੋਟੇ ਲਈ ਸਹਿਮਤ ਨਾ ਹੁੰਦੇ। ਉਸ ਵੇਲੇ ਦੇ ਮੁੱਖ ਮੰਤਰੀਆਂ ਨੂੰ ਲਿਖੇ ਪੱਤਰਾਂ ਵਿੱਚ ਨਹਿਰੂ ਨੇ ਇਸ ਮੁੱਦੇ ’ਤੇ ਆਪਣਾ ਸਟੈਂਡ ਸਪੱਸ਼ਟ ਕੀਤਾ ਸੀ। ਉਨ੍ਹਾਂ ਕਿਹਾ, ‘‘ਕਾਂਗਰਸ ਦੇ ਹਰ ਪ੍ਰਧਾਨ ਮੰਤਰੀ ਨੇ ਕੋਟਿਆਂ ਦਾ ਵਿਰੋਧ ਕੀਤਾ। ਕਾਂਗਰਸ ਨੇ ਕਦੇ ਐੱਸਸੀ, ਐੱਸਟੀ ਅਤੇ ਓਬੀਸੀ ਵਰਗ ਦੀ ਇੱਜ਼ਤ ਨਹੀਂ ਕੀਤੀ।’’ -ਪੀਟੀਆਈ

‘ਕਾਂਗਰਸ ਅਤੇ ਸਪਾ ਨੂੰ ਕੁੰਭ ਨਾਲੋਂ ਜ਼ਿਆਦਾ ਆਪਣੇ ਵੋਟ ਬੈਂਕ ਦੀ ਚਿੰਤਾ’

ਪ੍ਰਯਾਗਰਾਜ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੂੰ ‘ਵਿਕਾਸ ਵਿਰੋਧੀ’ ਦੱਸਿਆ। ਕੁੰਭ ਮੇਲੇ ਅਤੇ ‘ਤ੍ਰਿਵੇਣੀ ਸੰਗਮ’ ਲਈ ਜਾਣੇ ਜਾਂਦੇ ਖੇਤਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਸਪਾ ਅਤੇ ਕਾਂਗਰਸ ਨੂੰ ਕੁੰਭ (ਮੇਲੇ) ਨਾਲੋਂ ਆਪਣੇ ਵੋਟ ਬੈਂਕ ਦੀ ਜ਼ਿਆਦਾ ਚਿੰਤਾ ਹੈ। 2024 ਦੀਆਂ ਇਹ ਚੋਣਾਂ ਭਾਰਤ ਦੇ ਭਵਿੱਖ ਦੀ ਤ੍ਰਿਵੇਣੀ ਦੀ ਦਿਸ਼ਾ ਤੈਅ ਕਰਨਗੀਆਂ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੇ ਮੈਂਬਰ ਵਿਦੇਸ਼ਾਂ ਵਿੱਚ ਭਾਰਤ ਦੀ ਹੋ ਰਹੀ ਸ਼ਲਾਘਾ ਨੂੰ ਹਜ਼ਮ ਨਹੀਂ ਕਰ ਸਕਦੇ। -ਪੀਟੀਆਈ

Advertisement

Advertisement