ਭਾਰਤ ਸੰਯੁਕਤ ਰਾਸ਼ਟਰ ਸ਼ਾਂਤੀ ਸਥਾਪਨਾ ਕਮਿਸ਼ਨ ਦਾ ਮੁੜ ਮੈਂਬਰ ਬਣਿਆ
06:30 AM Nov 30, 2024 IST
ਨਿਊਯਾਰਕ:
Advertisement
ਭਾਰਤ ਨੂੰ ਸਾਲ 2025-26 ਲਈ ਸੰਯੁਕਤ ਰਾਸ਼ਟਰ ਸ਼ਾਂਤੀ ਸਥਾਪਨਾ ਕਮਿਸ਼ਨ ਦੇ ਮੈਂਬਰ ਵਜੋਂ ਮੁੜ ਚੁਣਿਆ ਗਿਆ ਹੈ। ਕਮਿਸ਼ਨ ’ਚ ਭਾਰਤ ਦਾ ਮੌਜੂਦਾ ਕਾਰਜਕਾਲ 31 ਦਸੰਬਰ ਨੂੰ ਖਤਮ ਹੋ ਰਿਹਾ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਨੇ ਅੱਜ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ’ਚ ਕਿਹਾ, ‘ਭਾਰਤ ਨੂੰ 2025-26 ਲਈ ਸੰਯੁਕਤ ਰਾਸ਼ਟਰ ਸ਼ਾਂਤੀ ਸਥਾਪਨਾ ਕਮਿਸ਼ਨ (ਪੀਬੀਸੀ) ਲਈ ਮੁੜ ਚੁਣਿਆ ਗਿਆ ਹੈ। ਬਾਨੀ ਮੈਂਬਰ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਸਥਾਪਨਾ ’ਚ ਪ੍ਰਮੁੱਖ ਯੋਗਦਾਨ ਦੇਣ ਵਾਲੇ ਮੁਲਕ ਦੇ ਰੂਪ ’ਚ ਭਾਰਤ ਆਲਮੀ ਸ਼ਾਂਤੀ ਤੇ ਸਥਿਰਤਾ ਦੀ ਦਿਸ਼ਾ ’ਚ ਕੰਮ ਕਰਨ ਲਈ ਪੀਬੀਸੀ ਨਾਲ ਜੁੜੇ ਰਹਿਣ ਲਈ ਵਚਨਬੱਧ ਹੈ।’ ਪੀਬੀਸੀ ’ਚ 31 ਮੈਂਬਰ ਮੁਲਕ ਹਨ ਜੋ ਸੰਯੁਕਤ ਰਾਸ਼ਟਰ ਮਹਾਸਭਾ, ਸੁਰੱਖਿਆ ਕੌਂਸਲ ਅਤੇ ਆਰਥਿਕ ਤੇ ਸਮਾਜਿਕ ਕੌਂਸਲ ਤੋਂ ਚੁਣੇ ਜਾਂਦੇ ਹਨ। -ਪੀਟੀਆਈ
Advertisement
Advertisement