ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਜ਼ਾਰਾਂ ਫ਼ੌਜੀਆਂ ਦੀਆਂ ਵੋਟਾਂ ਤੋਂ ਵਾਂਝੇ ਰਹਿ ਗਏ ਆਜ਼ਾਦ ਉਮੀਦਵਾਰ

08:50 AM Jun 03, 2024 IST

ਜਸਵੰਤ ਜੱਸ
ਫ਼ਰੀਦਕੋਟ, 2 ਜੂਨ
ਲੋਕ ਸਭਾ ਚੋਣਾਂ ਦੌਰਾਨ ਇੱਥੋਂ ਦੀ ਫ਼ੌਜੀ ਛਾਉਣੀ ਦੇ ਹਜ਼ਾਰਾਂ ਫ਼ੌਜੀਆਂ ਦੀਆਂ ਵੋਟਾਂ ਬਣਾਈਆਂ ਗਈਆਂ ਸਨ। ਉਨ੍ਹਾਂ ਨੂੰ ਇਹ ਵੋਟਾਂ ਫਰੀਦਕੋਟ ਹੀ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ, ਪਰ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਫ਼ੌਜੀ ਛਾਉਣੀ ਅੰਦਰ ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਉਮੀਦਵਾਰ ਚੋਣ ਪ੍ਰਚਾਰ ਕਰਨ ਲਈ ਛਾਉਣੀ ਵਿੱਚ ਗਿਆ। ਸੂਚਨਾ ਅਨੁਸਾਰ ਫ਼ੌਜੀਆਂ ਨੇ ਆਪਣੀ ਵੋਟ ਉਮੀਦਵਾਰ ਦਾ ਨਾਮ ਪੜ੍ਹ ਕੇ ਨਹੀਂ ਬਲਕਿ ਚੋਣ ਨਿਸ਼ਾਨ ਦੇਖ ਕੇ ਪਾਈ ਹੈ। ਜਿਹੜੇ ਫ਼ੌਜੀਆਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਉਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਸੀ, ਜਿਸ ਕਰਕੇ ਉਨ੍ਹਾਂ ਨੇ ਚੋਣ ਨਿਸ਼ਾਨ ਦੇਖ ਕੇ ਹੀ ਵੋਟ ਪਾਈ।
ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਨੇ ਕਿਹਾ ਕਿ ਫ਼ੌਜੀ ਕੌਮੀ ਪਾਰਟੀਆਂ ਦੇ ਚੋਣ ਨਿਸ਼ਾਨਾਂ ਦੀ ਪਛਾਣ ਤਾਂ ਕਰ ਸਕਦੇ ਹਨ ਪਰ ਖੇਤਰੀ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਦੇ ਚੋਣ ਨਿਸ਼ਾਨ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਉਮੀਦਵਾਰਾਂ ਨੂੰ ਇਨ੍ਹਾਂ ਵੋਟਰਾਂ ਬਾਰੇ ਕੋਈ ਜਾਣਕਾਰੀ ਵੀ ਨਹੀਂ ਦਿੱਤੀ। ਜ਼ਿਲ੍ਹੇ ਦੇ ਮੁੱਖ ਚੋਣ ਅਫਸਰ ਵਨੀਤ ਕੁਮਾਰ ਨੇ ਕਿਹਾ ਕਿ ਫ਼ੌਜੀਆਂ ਦੀਆਂ ਵੋਟਾਂ ਵੀ ਨਿਯਮਾਂ ਅਨੁਸਾਰ ਪਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਫੌਜੀਆਂ ਨੇ ਚੋਣ ਨਿਸ਼ਾਨ ਦੀ ਪਛਾਣ ਕਰਕੇ ਹੀ ਵੋਟਾਂ ਪਾਈਆਂ ਹਨ। ਇੱਕ ਦਰਜਨ ਬੂਥਾਂ ’ਤੇ ਫ਼ੌਜੀਆਂ ਦੀਆਂ ਵੋਟਾਂ ਬਣਾਈਆਂ ਗਈਆਂ ਸਨ ਅਤੇ ਇਨ੍ਹਾਂ ਫ਼ੌਜੀਆਂ ਨੇ ਕਰੀਬ 52 ਫੀਸਦੀ ਵੋਟਾਂ ਪਾਈਆਂ ਹਨ। ਫ਼ੌਜੀਆਂ ਦੀ ਕੁੱਲ ਵੋਟ ਬਾਰੇ ਜਾਣਕਾਰੀ ਹਾਸਲ ਨਹੀਂ ਹੋ ਸਕੀ ਪਰ ਸੂਤਰਾਂ ਅਨੁਸਾਰ ਛਾਉਣੀ ਵਿੱਚ ਹਜ਼ਾਰਾਂ ਦੇ ਕਰੀਬ ਫ਼ੌਜੀਆਂ ਦੀ ਵੋਟ ਬਣਾਈ ਗਈ ਸੀ। ਫ਼ੌਜੀਆਂ ਨੂੰ ਚੋਣ ਬੂਥਾਂ ’ਤੇ ਲਿਆਉਣ ਲਈ ਫ਼ੌਜੀ ਅਧਿਕਾਰੀਆਂ ਨੇ ਵਿਸ਼ੇਸ਼ ਪ੍ਰਬੰਧ ਕੀਤੇ ਸਨ।

Advertisement

Advertisement
Advertisement