For the best experience, open
https://m.punjabitribuneonline.com
on your mobile browser.
Advertisement

ਆਜ਼ਾਦ ਉਮੀਦਵਾਰ ਡਿੰਪਲ ਸਣੇ ਹੋਰ ਕਾਰਕੁਨ ‘ਆਪ’ ਵਿੱਚ ਸ਼ਾਮਲ

11:07 AM May 27, 2024 IST
ਆਜ਼ਾਦ ਉਮੀਦਵਾਰ ਡਿੰਪਲ ਸਣੇ ਹੋਰ ਕਾਰਕੁਨ ‘ਆਪ’ ਵਿੱਚ ਸ਼ਾਮਲ
ਚੋਣ ਰੈਲੀ ਦੌਰਾਨ ‘ਆਪ’ ਆਗੂ ਜੇਤੂ ਨਿਸ਼ਾਨ ਬਣਾਉਂਦੇ ਹੋਏ। -ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 26 ਮਈ
ਅੱਜ ਇਥੇ ਫੈਕਟਰੀ ਏਰੀਆ ਬਣੇ ਪੈਸੀਫਿਕ ਰਿਸੋਰਟ ਵਿੱਚ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਬਰਸਟ ਅਤੇ ਮੁੱਖ ਮੰਰਤੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਦੀ ਦੇਖ-ਰੇਖ ਅਤੇ ਸਾਬਕਾ ਕੌਂਸਲਰ ਹਰਪਾਲ ਜੁਨੇਜਾ ਦੀ ਅਗਵਾਈ ਵਿੱਚ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ’ਚ ਹੋਏ ਭਾਰੀ ਇਕੱਠ ਨੇ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦਿੱਤਾ।
ਇਸ ਮੌਕੇ ਆਜ਼ਾਦ ਉਮੀਦਵਾਰ ਡਿੰਪਲ ਬਿਦੇਸ਼ਾ ਨੇ ਚੋਣ ਲੜਨ ਤੋਂ ਪਿੱਛੇ ਹਟਦਿਆਂ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਮਨਜੋਤ ਚਾਹਲ ਐਮਸੀ, ਇਕਬਾਲ ਸਿੰਘ ਸਾਬਕਾ ਸਰਪੰਚ ਖੇੜੀਗੁੱਜਰਾਂ, ਰਵੀ ਕੁਮਾਰ, ਚਿੰਟੂ ਨਾਸਰਾ, ਜ਼ੋਨੀ ਅਟਵਾਲ, ਰਵੀ ਕੁਮਾਰ, ਰਾਜੇੇਸ਼ ਕਨੋਜੀਆਂ, ਵਿੱਕੀ ਕਨੌਜੀਆਂ, ਹੈਪੀ ਯਾਦਵ, ਜਗਦੇਵ ਢੀਡਸਾ, ਸ਼ੇਰ ਸਿੰਘ ਸ਼ੇਰਾ, ਹਰਸ਼ ਮਦਾਨ, ਰਾਕੇਸ਼ ਕੁਮਾਰ, ਧਾਵਨ, ਬਿੰਦਰਾ, ਨਿਰਪਾਲ ਸਿੰਘ, ਰਮਣੀਕ ਮੈਂਗੀ, ਗੁਰਨੂਰ ਸਿੰਘ, ਰਾਜੀਵ ਅਟਵਾਲ, ਰੋਹਿਤ ਅਟਵਾਲ ਤੇ ਐਡਵੋਕੇਟ ਕੁਨਾਲ ਸਮੇਤ ਕਈ ਹੋਰਾਂ ਨੇ ਵੀ ਹਰਪਾਲ ਜੁਨੇਜਾ ਦੀ ਪ੍ਰੇਰਨਾ ਸਦਕਾ ‘ਆਪ’ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਕਈ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ‘ਆਪ’ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਵਿਧਾਇਕ ਹਰਮੀਤ ਪਠਾਣਮਾਜਰਾ, ਲੋਕ ਸਭਾ ਹਲਕੇ ਦੇ ਇੰਚਾਰਜ ਇੰਦਰਜੀਤ ਸੰਧੂ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘਚੰਦ ਸ਼ੇਰਮਾਜਰਾ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਸਮੇਤ ਮਹਿਲਾ ਆਗੂ ਪ੍ਰੀਤੀ ਮਲਹੋਤਰਾ, ਜੀਪੀ ਸਿੰਘ, ਓਐਸਡੀ ਗੁਰਵਿੰਦਰ ਸਿੰਘ, ਸਮਾਜ ਸੇਵੀ ਭਗਵਾਨ ਦਾਸ ਜੁਨੇਜਾ, ਰਣਜੀਤ ਨਿੱਕੜਾ, ਵਿੱਕੀ ਰਿਵਾਜ, ਹਰਿੰਦਰ ਕੋਹਲੀ ਤੇ ਵੇਦ ਪ੍ਰਕਾਸ਼ ਕਪੂਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×