ਆਜ਼ਾਦ ਉਮੀਦਵਾਰ ਦਿਲਬਾਗ ਸਿੰਘ ਨੂੰ ਮਿਲੀਆਂ 391 ਵੋਟਾਂ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 4 ਜੂਨ
ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਵਾਸਤੇ ਲਗਭਗ 30 ਉਮੀਦਵਾਰ ਮੈਦਾਨ ਵਿੱਚ ਸਨ। ਇਨ੍ਹਾਂ ਵਿੱਚੋਂ ਸਭ ਤੋਂ ਘੱਟ ਵੋਟ ਆਜ਼ਾਦ ਉਮੀਦਵਾਰ ਦਿਲਬਾਗ ਸਿੰਘ ਨੇ ਪ੍ਰਾਪਤ ਕੀਤੇ ਹਨ ਜੋ ਸਿਰਫ 391 ਹਨ। ਪ੍ਰਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਤੋਂ ਇਲਾਵਾ ਇਸ ਵਾਰ ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਚਾਰ ਮਹਿਲਾ ਉਮੀਦਵਾਰ ਅਤੇ 18 ਆਜ਼ਾਦ ਉਮੀਦਵਾਰਾ ਸਮੇਤ ਕੁਲ ਦੀ ਉਮੀਦਵਾਰ ਮੈਦਾਨ ਵਿੱਚ ਸਨ। ਇਨ੍ਹਾਂ ਵਿੱਚੋਂ ਸਭ ਤੋਂ ਘੱਟ ਵੋਟ ਦਿਲਬਾਗ ਸਿੰਘ ਨੇ 391, ਨੀਲਮ ਨੇ 409, ਪ੍ਰਿਥਵੀ ਪਾਲ ਨੇ 434, ਗਗਨਦੀਪ ਨੇ 610 , ਰਮੇਸ਼ ਕੁਮਾਰ ਨੇ 652 ਅਤੇ ਗੁਰਪ੍ਰੀਤ ਸਿੰਘ ਰਤਨ ਨੇ 738, ਬਲਵਿੰਦਰ ਸਿੰਘ ਨੇ 857 ਤੇ ਰਾਜਿੰਦਰ ਕੁਮਾਰ ਸ਼ਰਮਾ ਨੇ 900 ਵੋਟਾਂ ਪ੍ਰਾਪਤ ਕੀਤੀਆਂ ਹਨ। ਜਦੋਂ ਕਿ ਬਾਕੀ ਉਮੀਦਵਾਰਾਂ ਨੇ 1000 ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਹਨ। ਆਜ਼ਾਦ ਉਮੀਦਵਾਰਾਂ ਵਿੱਚ ਸ਼ਾਮਿਲ ਸ਼ਾਮ ਲਾਲ ਗਾਂਧੀ ਜੋ ਪਹਿਲਾਂ ਵੀ ਕਈ ਵਾਰ ਕਈ ਚੋਣਾਂ ਲੜ ਚੁੱਕੇ ਹਨ, ਨੇ ਸਿਰਫ 1487 ਵੋਟਾਂ ਹਾਸਲ ਕੀਤੀਆਂ ਹਨ।