For the best experience, open
https://m.punjabitribuneonline.com
on your mobile browser.
Advertisement

ਸਪਰਿੰਗ ਡੇਲ ਸਕੂਲ ’ਚ ਆਜ਼ਾਦੀ ਦਿਵਸ ਸਬੰਧੀ ਸਮਾਗਮ

09:51 AM Aug 14, 2024 IST
ਸਪਰਿੰਗ ਡੇਲ ਸਕੂਲ ’ਚ ਆਜ਼ਾਦੀ ਦਿਵਸ ਸਬੰਧੀ ਸਮਾਗਮ
ਸਮਾਗਮ ਦੌਰਾਨ ਹੱਥਾਂ ’ਚ ਤਿਰੰਗੇ ਝੰਡੇ ਫੜਕੇ ਖੜ੍ਹੇ ਨੰਨ੍ਹੇ ਬੱਚੇ।- ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਅਗਸਤ
ਸਪਰਿੰਗ ਡੇਲ ਪਲੇਅ ਸਕੂਲ ਜੀਕੇ ਅਸਟੇਟ, ਚੰਡੀਗੜ੍ਹ ਰੋਡ ਵਿੱਚ ਬੱਚਿਆਂ ਨੇ ਸੁਤੰਤਰਤਾ ਦਿਵਸ ਸਬੰਧੀ ਕਰਵਾਏ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਜਿੱਥੇ ਬੱਚੇ ਤਿੰਨ ਰੰਗੇ ਪਹਿਰਾਵੇ ਪਾ ਕੇ ਆਏ, ਉੱਥੇ ਉਹ ਆਪਣੇ ਰੋਟੀ ਦੇ ਡੱਬਿਆਂ ਵਿੱਚ ਵੀ ਤਿੰਨ ਰੰਗੇ ਪਕਵਾਨ ਲੈ ਕੇ ਆਏ। ਦੇਸ਼ ਦੀ ਆਜ਼ਾਦੀ ਅਤੇ ਦੇਸ਼ ਭਗਤਾਂ ਨੂੰ ਯਾਦ ਕਰਦਿਆਂ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ ’ਤੇ ਨਾਚ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ। ਇਸ ਮੌਕੇ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਕੀ ਜੈ’ ਦੀ ਗੂੰਜ ਨੇ ਪੂਰੇ ਸਕੂਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਸਮਾਗਮ ਨੂੰ ਲੈ ਕੇ ਸਕੂਲ ਕੈਂਪਸ ਨੂੰ ਤਿਰੰਗੇ ਝੰਡਿਆਂ ਨਾਲ ਸਜਾਇਆ ਹੋਇਆ ਸੀ। ਇਸ ਮੌਕੇ ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਪ੍ਰਿੰਸੀਪਲ ਅਤੇ ਸਟਾਫ ਨੇ ਸਾਰੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ।

Advertisement

Advertisement
Advertisement
Author Image

Advertisement