ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਜ਼ਾਦੀ ਦਿਹਾੜਾ: ਪ੍ਰਸ਼ਾਸਕ ਵੱਲੋਂ 25 ਅਧਿਕਾਰੀਆਂ ਤੇ ਸਮਾਜ ਸੇਵੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ

06:12 AM Aug 15, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਗਸਤ
ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਆਜ਼ਾਦੀ ਦਿਹਾੜੇ ਸਬੰਧੀ ਸਮਾਗਮ ਦੌਰਾਨ ਚੰਡੀਗੜ੍ਹ ਵਿੱਚ ਕੌਮੀ ਝੰਡਾ ਲਹਿਰਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਵੱਲੋਂ 25 ਅਧਿਕਾਰੀਆਂ ਤੇ ਮੁਲਾਜ਼ਮਾਂ ਤੋਂ ਇਲਾਵਾ ਸਮਾਜ ਸੇਵੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਚੰਡੀਗੜ੍ਹ ਪੁਲੀਸ ਦੇ 22 ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵਧੀਆ ਸੇਵਾਵਾਂ ਲਈ ਪ੍ਰਸ਼ਾਸਕ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰਸ਼ਾਸਕ ਵੱਲੋਂ ਸਨਮਾਨਿਤ ਕੀਤੇ ਜਾਣ ਵਾਲਿਆਂ ਵਿੱਚ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ, ਸੈਕਟਰ-32 ਦੇ ਸੀਨੀਅਰ ਸਹਾਇਕ ਰੋਸ਼ਨ ਲਾਲ, ਸੈਕਟਰ-31 ਗਰਿੱਡ ਦੀ ਸੀਨੀਅਰ ਵਿਸ਼ੇਸ਼ ਐਜੂਕੇਟਰ ਅਨੀਸ਼ਾ, ਸਿਹਤ ਵਿਭਾਗ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦਿਨੇਸ਼ ਗਰਗ, ਪੈਕ ਦੇ ਡਾ. ਸੰਜੇ ਬਾਤਿਸ਼, ਉੱਚੇਰੀ ਸਿੱਖਿਆ ਵਿਭਾਗ ਦੇ ਸੁਪਰਡੈਂਟ ਸ਼ਿਵ ਪ੍ਰਸਾਦ, ਸਕੂਲ ਸਿੱਖਿਆ ਵਿਭਾਗ ਦੀ ਕੋਮਲ ਸੈਣੀ, ਯੂਟੀ ਸਕੱਤਰੇਤ ਦੀ ਸੀਨੀਅਰ ਸਹਾਇਕ ਲਲਿਤਾ ਦੇਵੀ, ਅਰਬਨ ਪਲਾਨਿੰਗ ਵਿਭਾਗ ਦਾ ਡਰਾਫਟਸਮੈਨ ਅਮਿਤ ਕੁਮਾਰ ਸ਼ਰਮਾ, ਇੰਡਸਟਰੀ ਵਿਭਾਗ ਦਾ ਕਲਰਕ ਇਸ਼ਾਨ ਸ਼ਰਮਾ, ਮਾਡਲ ਜੇਲ੍ਹ ਦਾ ਹੈੱਡ ਵਾਰਡਨ ਨਿਰਮਲ ਕੁਮਾਰ, ਖੁਰਾਕ ਸਪਲਾਈ ਵਿਭਾਗ ਦਾ ਇੰਸਪੈਕਟਰ ਖੁਸ਼ਦੇਵ ਸਿੰਗਲਾ, ਡੀਸੀ ਦਫ਼ਤਰ ਤੋਂ ਸੀਨੀਅਰ ਸਹਾਇਕ ਗੁਰਮੁੱਖ ਸਿੰਘ, ਪੁਲੀਸ ਵਿਭਾਗ ਤੋਂ ਜੂਨੀਅਰ ਸਹਾਇਕ ਨਿਲਮ ਕੁਮਾਰੀ, ਐਸਟੇਟ ਦਫ਼ਤਰ ਤੋਂ ਨਵੀਨ ਮਲਿਕ, ਕਿਰਤ ਵਿਭਾਗ ਦੇ ਸੀਨੀਅਰ ਸਹਾਇਕ ਲਖਵਿੰਦਰਜੀਤ ਸਿੰਘ ਦੇ ਨਾਮ ਸ਼ਾਮਲ ਹਨ। ਸਮਾਜ ਸੇਵਾ ਲਈ ਸੁਮਿਤ ਗੋਇਲ ਤੇ ਸ਼ੀਤਲ ਨੇਗੀ ਨੂੰ ਸਨਮਾਨਿਤ ਕੀਤਾ ਜਾਵੇਗਾ। ਆਰਟ ਐਂਡ ਕਲਚਰ ਵਿੱਚ ਲਲਿਤ ਕਲਾ ਅਕਾਦਮੀ ਦੇ ਵਾਈਸ ਚੇਅਰਮੈਨ ਰਵਿੰਦਰ ਸ਼ਰਮਾ, ਡਾ. ਰਾਹੁਲ ਧੀਮਾਨ, ਖੇਡਾਂ ਦੇ ਖੇਤਰ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਮੈਨੇਜਰ ਦੀਲਸ਼ੇਰ ਖੰਨਾ ਤੇ ਗੁਰਕਰਨ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ। ਜਨਤਕ ਸੇਵਾ ਦੇ ਖੇਤਰ ਵਿੱਚ ਰਮੇਸ਼ ਕੁਮਾਰ ਗੁਪਤਾ ਤੇ ਡਾ. ਅਮਨ ਭਾਟੀਆ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੋਨਾ, ਬੇਬੀ ਗਿਰੀ ਤੇ ਆਦਿੱਤਿਆ ਆਰਿਆ ਦਾ ਸਨਮਾਨਿਤ ਕੀਤਾ ਜਾਵੇਗਾ। ਵਧੀਆ ਸੇਵਾਵਾਂ ਨਿਭਾਉਣ ਲਈ ਡੀਐੱਸਪੀ ਮੰਜੂ ਸ਼ਰਮਾ, ਇੰਸਪੈਕਟਰ ਨੰਦ ਲਾਲ, ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਪਵਨ ਕੁਮਾਰ, ਟਰੈਫਿਕ ਦੀ ਇੰਸੈਪਕਟਰ ਇਰਮ ਰਿਜ਼ਵੀ, ਸਾਈਬਰ ਕ੍ਰਾਈਮ ਦੇ ਏਐੱਸਆਈ ਅਸ਼ੋਕ ਕੁਮਾਰ ਅਤੇ ਥਾਣਾ ਮਨੀਮਾਜਰਾ ਦੇ ਏਐੱਸਆਈ ਸੁਮਨ ਕੁਮਾਰ ਨੂੰ ਸਨਮਾਨਿਤ ਕੀਤਾ ਜਾਵੇਗਾ। ਆਈਆਰਬੀ ਦੇ ਐੱਸਆਈ ਮੇਜਰ ਸਿੰਘ, ਥਾਣਾ ਸੈਕਟਰ-36 ਦੀ ਐੱਸਆਈ ਆਸ਼ਾ ਦੇਵੀ, ਥਾਣਾ ਸੈਕਟਰ-49 ਦੇ ਏਐੱਸਆਈ ਦਵਿੰਦਰ ਕੌਰ, ਪਾਸਪੋਰਟ ਬ੍ਰਾਂਚ ਦੇ ਏਐੱਸਆਈ ਨਰਿੰਦਰ ਪਾਲ, ਸੀਆਈਡੀ ਦੇ ਏਐੱਸਆਈ ਪਰਮਜੀਤ ਸਿੰਘ, ਏਐੱਸਅਈ ਪ੍ਰਦੀਪ ਕੁਮਾਰ, ਥਾਣਾ ਸੈਕਟਰ-26 ਦੇ ਹੌਲਦਾਰ ਅਵਤਾਰ ਸਿੰਘ, ਜ਼ਿਲ੍ਹਾ ਕ੍ਰਾਈਮ ਸੈੱਲ ਦੇ ਹੌਲਦਾਰ ਸਤੀਸ਼ ਕੁਮਾਰ, ਹੌਲਦਾਰ ਅਨਿਤਾ ਰਾਣੀ, ਹੈੱਡ ਕਾਂਸਟੇਬਲ ਪ੍ਰਦੀਪ, ਹੌਲਦਾਰ ਬਲਕਾਰ ਸਿੰਘ, ਹੌਲਦਾਰ ਅਮਿਤ ਕੁਮਾਰ, ਹੌਲਦਾਰ ਵੀਰ ਸਿੰਘ, ਸਿਪਾਹੀ ਸੁਰਿੰਦਰ, ਸੰਦੀਪ ਯਾਦਵ, ਤੇ ਸੁਨੀਲ ਕੁਮਾਰੀ ਦਾ ਸਨਮਾਨਿਤ ਕੀਤਾ ਜਾਵੇਗਾ।

Advertisement

ਦੋ ਪੁਲੀਸ ਅਧਿਕਾਰੀਆਂ ਦਾ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਹੋਵੇਗਾ ਸਨਮਾਨ

ਇੰਸਪੈਕਟਰ ਰੀਨਾ ਯਾਦਵ

ਚੰਡੀਗੜ੍ਹ (ਟਨਸ): ਚੰਡੀਗੜ੍ਹ ਪੁਲੀਸ ਦੇ ਦੋ ਇੰਸਪੈਕਟਰਾਂ ਨੂੰ ਡਿਊਟੀ ਸਮੇਂ ਵਧੀਆ ਸੇਵਾਵਾਂ ਨਿਭਾਉਣ ਲਈ ਆਜ਼ਾਦੀ ਦਿਹਾੜੇ ਮੌਕੇ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਐਲਾਨ ਅੱਜ ਦੇਰ ਰਾਤ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕੀਤਾ ਗਿਆ ਹੈ। ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨੇ ਜਾਣ ਵਾਲਿਆਂ ਵਿੱਚ ਇੰਸਪੈਕਟਰ ਰੀਨਾ ਯਾਦਵ ਅਤੇ ਇੰਸਪੈਕਟਰ ਨੰਦ ਲਾਲ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇੰਸਪੈਕਟਰ ਰੀਨਾ ਯਾਦਵ ਮੌਜੂਦਾ ਸਮੇਂ ਕਮਿਊਨਿਟੀ ਪੁਲੀਸਿੰਗ ਡਿਵੀਜ਼ਨ ਦੀ ਇੰਚਾਰਜ ਵਜੋਂ ਸੇਵਾਵਾਂ ਨਿਭਾਅ ਰਹੀ ਹੈ। ਉਨ੍ਹਾਂ ਨੇ ਸਾਲ 1992 ਵਿੱਚ ਬਤੌਰ ਏਐੱਸਆਈ ਨੌਕਰੀ ਸ਼ੁਰੂ ਕੀਤੀ ਸੀ। ਇਸੇ ਤਰ੍ਹਾਂ ਇੰਸਪੈਕਟਰ ਨੰਦ ਲਾਲ ਸੰਚਾਰ ਵਿਭਾਗ ਵਿੱਚ ਤਾਇਨਾਤ ਹਨ, ਜਿਨ੍ਹਾਂ ਨੇ ਸਾਲ 1985 ਵਿੱਚ ਬਤੌਰ ਕਾਂਸਟੇਬਲ ਚੰਡੀਗੜ੍ਹ ਪੁਲੀਸ ਵਿੱਚ ਨੌਕਰੀ ਦੀ ਸ਼ੁਰੂਆਤ ਕੀਤੀ ਸੀ।

ਇੰਸਪੈਕਟਰ ਨੰਦ ਲਾਲ
Advertisement
Advertisement
Advertisement