For the best experience, open
https://m.punjabitribuneonline.com
on your mobile browser.
Advertisement

ਔਰਤਾਂ ਖ਼ਿਲਾਫ ਵਧ ਰਿਹਾ ਜਬਰ ਹਕੂਮਤ ਦੀ ਔਰਤ ਵਿਰੋਧੀ ਸੋਚ ਦੀ ਪੈਦਾਵਾਰ: ਭਾਸ਼ਾ ਸਿੰਘ

07:20 AM Aug 13, 2024 IST
ਔਰਤਾਂ ਖ਼ਿਲਾਫ ਵਧ ਰਿਹਾ ਜਬਰ ਹਕੂਮਤ ਦੀ ਔਰਤ ਵਿਰੋਧੀ ਸੋਚ ਦੀ ਪੈਦਾਵਾਰ  ਭਾਸ਼ਾ ਸਿੰਘ
ਕਿਰਨਜੀਤ ਕੌਰ ਦੀ ਯਾਦ ਵਿੱਚ ਕਰਵਾਏ ਸਮਾਗਮ ਵਿੱਚ ਹਾਜ਼ਰ ਲੋਕ।
Advertisement

ਨਵਕਿਰਨ ਸਿੰਘ
ਮਹਿਲ ਕਲਾਂ, 12 ਅਗਸਤ
ਇੱਥੇ ਅੱਜ ਸ਼ਹੀਦ ਕਿਰਨਜੀਤ ਕੌਰ ਦੇ 27ਵੇਂ ਯਾਦਗਾਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੱਤਰਕਾਰ ਭਾਸ਼ਾ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਖ਼ਿਲਾਫ਼ ਵਧ ਰਿਹਾ ਜਬਰ ਕੇਂਦਰੀ ਹਕੂਮਤ ਦੀ ਔਰਤ ਵਿਰੋਧੀ ਸੋਚ ਦੀ ਪੈਦਾਵਾਰ ਹੈ। ਕੇਂਦਰੀ ਹਕੂਮਤ ਨੇ ਫਿਰਕੂ ਏਜੰਡੇ ਤਹਿਤ ਔਰਤਾਂ ਸਣੇ ਹਰ ਤਬਕੇ ਨੂੰ ਆਪਣੀ ਮਾਰ ਹੇਠ ਲਿਆਂਦਾ ਹੋਇਆ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥੀ ਆਗੂ ਸ਼ਰੈਆ ਘੋਸ਼ ਨੇ ਕਿਹਾ ਕਿ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਦੀ ਮਾਰ ਦਲਿਤ, ਮਜ਼ਦੂਰ, ਘੱਟ ਗਿਣਤੀਆਂ, ਔਰਤਾਂ ਨੂੰ ਸਭ ਤੋਂ ਵੱਧ ਸਹਿਣੀ ਪੈ ਰਹੀ ਹੈ। ਔਰਤਾਂ ’ਤੇ ਜਬਰ ਦਾ ਜ਼ਿੰਮੇਵਾਰ ਲੁਟੇਰਾ ਅਤੇ ਜਾਬਰ ਰਾਜ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਚੇਤੰਨ ਅਗਵਾਈ ਅਧੀਨ ਨਵਾਂ ਸਮਾਜ ਸਿਰਜਣ ਲਈ ਅੱਗੇ ਆਉਣਾ ਹੋਵੇਗਾ।
ਇਸ ਮੌਕੇ ਯਾਦਗਾਰ ਕਮੇਟੀ ਦੇ ਕਨਵੀਨਰ ਨਰੈਣ ਦੱਤ ਨੇ ਮਹਿਲ ਕਲਾਂ ਦੇ ਸਮੁੱਚੇ ਲੋਕ ਸੰਘਰਸ਼ ਤੋਂ ਜਾਣੂ ਕਰਵਾਇਆ। ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਅਤੇ ਭਾਰਤੀ ਮਾਰਕਸਵਾਦੀ ਇਨਕਲਾਬੀ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮਹਿਲ ਕਲਾਂ ਦੀ ਧਰਤੀ ਦੇ ਵਾਰਸਾਂ ਵੱਲੋਂ ਸ਼ੁਰੂ ਕੀਤੀ ਸਾਂਝੇ ਸੰਘਰਸ਼ਾਂ ਦੀ ਵਿਰਾਸਤ ਦੀ ਗੂੰਜ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਵੀ ਗੂੰਜਦੀ ਰਹੀ ਹੈ। ਬੀਕੇਯੂ (ਡਕੌਂਦਾ) ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਕਿਸਾਨਾਂ ਨੂੰ ਲਾਮਬੰਦ ਹੋਣ ਦਾ ਸੁਨੇਹਾ ਦਿੱਤਾ। ਇਸ ਮੌਕੇ ਔਰਤ ਆਗੂ ਪ੍ਰੇਮਪਾਲ ਕੌਰ, ਇਨਕਲਾਬੀ ਕੇਂਦਰ ਪੰਜਾਬ ਦੇ ਨੌਜਵਾਨ ਆਗੂ ਹਰਪ੍ਰੀਤ, ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਾਜੀਵ ਕੁਮਾਰ, ਟੀਐੱਸਯੂ ਦੇ ਆਗੂ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਕੁਲਵੀਰ ਔਲਖ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਆਗੂ ਧੰਨਾ ਮੱਲ ਗੋਇਲ, ਇਨਕਲਾਬੀ ਮਜ਼ਦੂਰ ਕੇਂਦਰ ਦੇ ਆਗੂ ਕਾਮਰੇਡ ਸੁਰਿੰਦਰ, ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ ਨੇ ਸੰਬੋਧਨ ਕੀਤਾ।
ਇਸ ਮੌਕੇ ਲੋਕ ਪੱਖੀ ਸਾਹਿਤ ਦੀਆਂ ਸਟਾਲਾਂ ਖਾਸ ਕਰ 27 ਸਾਲ ਦੇ ਮਹਿਲ ਕਲਾਂ ਲੋਕ ਘੋਲ ਦਾ ਸੰਗਰਾਮੀ ਸਫ਼ਰ ‘ਲਾਲ ਪਰਚਮ’ ਦਾ ਵਿਸ਼ੇਸ਼ ਅੰਕ ਖਿੱਚ ਦਾ ਕੇਂਦਰ ਰਿਹਾ। ਸਟੇਜ ਸਕੱਤਰ ਦੀ ਭੂਮਿਕਾ ਯਾਦਗਾਰ ਕਮੇਟੀ ਦੇ ਆਗੂਆਂ ਮਨਜੀਤ ਸਿੰਘ ਧਨੇਰ, ਮਲਕੀਤ ਸਿੰਘ ਵਜੀਦਕੇ ਅਤੇ ਪ੍ਰੇਮ ਕੁਮਾਰ ਨੇ ਨਿਭਾਈ।

Advertisement

Advertisement
Advertisement
Author Image

sukhwinder singh

View all posts

Advertisement