ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੋਪੜ-ਚੰਡੀਗੜ੍ਹ ਸੜਕ ’ਤੇ ਵਧ ਰਿਹਾ ਜਾਮ; ਹੋਰ ਰਸਤਿਆਂ ਦੀ ਚੋਣ ਲਈ ਸਲਾਹ ਜਾਰੀ

05:50 PM May 28, 2025 IST
featuredImage featuredImage
ਰੋਪੜ ਚੰਡੀਗੜ੍ਹ ਹਾਈਵੇਅ ਤੇ ਲੱਗਿਆ ਜਾਮ।

ਲਲਿਤ ਮੋਹਨ
ਰੋਪੜ, 28 ਮਈ

Advertisement

ਭੌਰਾ ਪਿੰਡ ਦੇ ਨੇੜੇ ਭਾਖੜਾ ਮੇਨ ਲਾਈਨ ਨਹਿਰ ’ਤੇ ਇੱਕ ਫਲਾਈਓਵਰ ਦੇ ਨਿਰਮਾਣ ਦੇ ਚਲਦਿਆਂ ਪੁਲੀਸ ਨੇ ਰੋਪੜ-ਚੰਡੀਗੜ੍ਹ ਸੜਕ ’ਤੇ ਸਫਰ ਕਰਨ ਵਾਲਿਆ ਲਈ ਇੱਕ ਸਲਾਹ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਹੋਰ ਰਸਤਿਆਂ ਦੀ ਚੋਣ ਕਰਨ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਫਲਾਈਓਵਰ ਦੇ ਨਿਰਮਾਣ ਕਾਰਜ ਕਾਰਨ ਇਨ੍ਹਾਂ ਦਿਨਾਂ ਵਿੱਚ ਰੋਪੜ-ਚੰਡੀਗੜ੍ਹ ਸੜਕ ’ਤੇ ਯਾਤਰੀਆਂ ਨੂੰ ਲੰਬੇ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰੋਪੜ ਪੁਲੀਸ ਵੱਲੋਂ ਜਾਰੀ ਸਲਾਹ ਵਿਚ ਯਾਤਰੀਆਂ ਨੂੰ ਕਿਹਾ ਗਿਆ ਹੈ ਕਿ ਨੰਗਲ ਤੋਂ ਚੰਡੀਗੜ੍ਹ ਜਾਣ ਵਾਲੇ ਲੋਕਾਂ ਨੂੰ ਯੂਟੀ ਪਹੁੰਚਣ ਦੀ ਬਜਾਏ ਨਾਲਾਗੜ੍ਹ-ਬੱਦੀ ਸੜਕ ਦੀ ਚੋਣ ਕਰਨੀ ਚਾਹੀਦੀ ਹੈ। ਹਿਮਾਚਲ ਦੇ ਮੰਡੀ, ਕੁੱਲੂ, ਊਨਾ, ਹਮੀਰਪੁਰ ਅਤੇ ਕਾਂਗੜਾ ਜ਼ਿਲ੍ਹੇ ਤੋਂ ਆਉਣ ਵਾਲੇ ਜ਼ਿਆਦਾਤਰ ਯਾਤਰੀ ਨੰਗਲ-ਚੰਡੀਗੜ੍ਹ ਸੜਕ ਦੀ ਵਰਤੋਂ ਕਰਦੇ ਹਨ। ਇਨ੍ਹਾਂ ਯਾਤਰੀਆਂ ਨੂੰ ਚੰਡੀਗੜ੍ਹ ਪਹੁੰਚਣ ਲਈ ਨਾਲਾਗੜ੍ਹ-ਬੱਦੀ ਸੜਕ ਤੋਂ ਆਉਣ ਲਈ ਕਿਹਾ ਗਿਆ ਹੈ।

Advertisement

ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ (ਨਵਾਂਸ਼ਹਿਰ) ਤੋਂ ਆਉਣ ਵਾਲੇ ਯਾਤਰੀਆਂ ਨੂੰ ਚਮਕੌਰ ਸਾਹਿਬ ਸੜਕ ਰਾਹੀਂ ਚੰਡੀਗੜ੍ਹ ਪਹੁੰਚਣ ਦੀ ਸਲਾਹ ਦਿੱਤੀ ਗਈ ਹੈ। ਰੋਪੜ ਪੁਲੀਸ ਦੀ ਸਲਾਹ ਅਨੁਸਾਰ ਭਾਖੜਾ ਮੇਨ ਲਾਈਨ ਨਹਿਰ ’ਤੇ ਫਲਾਈਓਵਰ ਦਾ ਨਿਰਮਾਣ ਅਗਲੇ ਤਿੰਨ ਮਹੀਨਿਆਂ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਯਾਤਰੀਆਂ ਨੂੰ ਰੋਪੜ-ਚੰਡੀਗੜ੍ਹ ਸੜਕ ’ਤੇ ਰੋਪੜ ਸ਼ਹਿਰ ਨੂੰ ਪਾਰ ਕਰਨ ਲਈ ਵਿਕਲਪਿਕ ਸੜਕਾਂ ਲੈਣ ਦੀ ਸਲਾਹ ਦਿੱਤੀ ਗਈ ਹੈ।

ਗ਼ੌਰਤਲਬ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਕਾਰਨ ਮਨਾਲੀ ਅਤੇ ਧਰਮਸ਼ਾਲਾ ਜਾਣ ਵਾਲੇ ਸੈਲਾਨੀਆਂ ਦੀ ਭਾਰੀ ਭੀੜ ਹੋਣ ਦੀ ਉਮੀਦ ਹੈ। ਇਨ੍ਹਾਂ ਪਹਾੜੀ ਸਟੇਸ਼ਨਾਂ ’ਤੇ ਜਾਣ ਵਾਲੇ ਜ਼ਿਆਦਾਤਰ ਸੈਲਾਨੀਆਂ ਨੂੰ ਰੋਪੜ ਵਿੱਚੋਂ ਲੰਘਣਾ ਪੈਂਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਰੋਪੜ-ਚੰਡੀਗੜ੍ਹ ਸੜਕ ’ਤੇ ਰੋਪੜ ਸ਼ਹਿਰ ਤੋਂ 6 ਕਿਲੋਮੀਟਰ ਤੱਕ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਪੁਲੀਸ ਨੇ ਉਨ੍ਹਾਂ ਨੂੰ ਵਿਕਲਪਕ ਸੜਕਾਂ ਲੈਣ ਦੀ ਸਲਾਹ ਦਿੱਤੀ ਹੈ।

Advertisement