ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਆਸੀ ਆਗੂਆਂ ਲਈ ਦਿੱਕਤ ਬਣੀ ਵਧੀ ਹੋਈ ਗਰਮੀ

08:01 AM May 21, 2024 IST

ਪੱਤਰ ਪ੍ਰੇਰਕ
ਮਾਨਸਾ, 20 ਮਈ
ਪੰਜਾਬ ਵਿੱਚ ਹੋ ਰਹੀਆਂ ਰਾਜਸੀ ਰੈਲੀਆਂ ਦੌਰਾਨ 44 ਡਿਗਰੀ ਤੋਂ ਵੱਧ ਦਾ ਪਾਰਾ ਸਿਆਸੀ ਨੇਤਾਵਾਂ ਸਣੇ ਵਰਕਰਾਂ ਨੂੰ ਤਰੇਲੀਆਂ ਲਿਆਉਣ ਲੱਗਿਆ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁੰਦੀਆਂ ਚੋਣ ਰੈਲੀਆਂ ਦੌਰਾਨ ਤਪਦੇ ਸੂਰਜ ਪਾਰਟੀ ਵਰਕਰਾਂ ਦੇ ਬੈਠਣ ਅਤੇ ਰਾਜਸੀ ਨੇਤਾਵਾਂ ਦੇ ਬੋਲਣ ਦੌਰਾਨ ਮੂੰਹ ਸੁੱਕਣ ਲੱਗ ਪਏ ਹਨ। ਰਾਜਨੀਤਿਕ ਪਾਰਟੀਆਂ ਨੂੰ ਰੈਲੀਆਂ ਦੌਰਾਨ ਪਾਣੀ ਅਤੇ ਠੰਢਿਆਂ ਦੀਆਂ ਬੋਤਲਾਂ ਦੇ ਬੰਦੋਬਸਤ ਕਰਨੇ ਪੈਣ ਲੱਗੇ ਹਨ। ਭਾਵੇਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਦਿਨਾਂ ਕਾਰਨ ਰਾਜਨੀਤਕ ਤੌਰ ’ਤੇ ਗਹਿਮਾ-ਗਹਿਮੀ ਹੋਈ ਪਈ ਹੈ, ਪਰ ਮਾਲਵਾ ਖੇਤਰ ਵਿੱਚ ਪਾਰਾ 44 ਡਿਗਰੀ ਤੋਂ ਵੱਧ ਹੋਣ ਕਾਰਨ ਗਰਮੀ ਦੇ ਕਹਿਰ ਨੇ ਲੋਕਾਂ ਦੇ ਕੰਮਾਂ-ਕਾਰਾਂ ਅਤੇ ਤੋਰੇ-ਫੇਰੇ ਉੱਪਰ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਮਾਨਸਾ ਦੇ ਬਾਜ਼ਾਰ ਵਿੱਚ 1 ਤੋਂ ਸ਼ਾਮ ਦੇ 5 ਵਜੇ ਤੱਕ ਪਹਿਲਾਂ ਦੇ ਮੁਕਾਬਲੇ ਲੋਕਾਂ ਦੀ ਆਵਾਜਾਈ ਲਗਪਗ ਅੱਧੀ ਰਹੀ।
ਸਿਖਰ ਦੁਪਹਿਰੇ ਬਾਜ਼ਾਰ ਵਿਚ ਜਾ ਕੇ ਦੇਖਿਆ ਤਾਂ ਕਿਸਾਨਾਂ ਤੇ ਦਿਹਾੜੀਦਾਰਾਂ ਤੋਂ ਇਲਾਵਾ ਇਸ ਗਰਮ ਮੌਸਮ ਨੇ ਦੁਕਾਨਦਾਰਾਂ ਅਤੇ ਹੋਰ ਨਿੱਜੀ ਸੇਵਾਵਾਂ ਉੱਪਰ ਵੀ ਮਾੜਾ ਅਸਰ ਪਾਇਆ ਹੈ। ਜੇ ਕਿਤੇ ਚਾਰ ਵਿਅਕਤੀ ਮਿਲਦੇ ਹਨ ਤਾਂ ਹਰ ਥਾਂ ਲੋਕ ਸਭਾ ਚੋਣਾਂ ਨਾਲੋਂ ਮੌਸਮ ਦੀ ਸਖ਼ਤੀ, ਗੱਲਬਾਤ ਦਾ ਪਹਿਲਾ ਵਿਸ਼ਾ ਹੁੰਦੀ ਹੈ ਅਤੇ ਲੋਕਾਂ ਦੀ ਚਰਚਾ ਵਿੱਚੋਂ ਮਾਨਸੂਨ ਦੂਰ ਹੋਣ ਕਰ ਕੇ ਅਜੇ ਹੋਰ ਗਰਮੀ ਦਾ ਡਰ ਵੀ ਸਾਹਮਣੇ ਆਉਂਦਾ ਹੈ। ਇਸ ਅਚਾਨਕ ਹੀ ਵਧੀ ਗਰਮੀ ਕਾਰਨ ਔਰਤਾਂ ਅਤੇ ਛੋਟੇ ਬੱਚਿਆਂ ਦਾ ਵਿਸ਼ੇਸ ਤੌਰ ਉੱਤੇ ਬੁਰਾ ਹਾਲ ਹੋ ਰਿਹਾ ਹੈ। ਜ਼ਿਆਦਾਤਰ ਬੱਚੇ ਘਰਾਂ ਅੰਦਰ ਹੀ ਰਹਿਣ ਲਈ ਮਜਬੂਰ ਹਨ।

Advertisement

Advertisement