ਉਗਰਾਹਾਂ ਵੱਲੋਂ ਗੰਨੇ ਦੇ ਭਾਅ ’ਚ ਵਾਧਾ ਨਿਗੂਣਾ ਕਰਾਰ
07:12 AM Nov 28, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਨਵੰਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ ਵਿੱਚ 10 ਰੁਪਏ ਪ੍ਰਤੀ ਕੁਇੰਟਲ ਦੇ ਕੀਤੇ ਵਾਅਦੇ ਨੂੰ ਨਿਗੂਣਾ ਕਰਾਰ ਦਿੱਤਾ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਗੰਨੇ ਦੇ ਭਾਅ ਵਿੱਚ ਵਾਧੇ ਨੂੰ ਕਿਸਾਨਾਂ ਨਾਲ ਮਜ਼ਾਕ ਦੱਸਦਿਆਂ ਗੰਨੇ ਦਾ ਭਾਅ ਸੀ 2+50 ਫ਼ੀਸਦ ਫਾਰਮੂਲੇ ਮੁਤਾਬਕ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਫਾਰਮੂਲੇ ਤਹਿਤ ਗੰਨੇ ਦਾ ਭਾਅ 600 ਰੁਪਏ ਪ੍ਰਤੀ ਬਣਦਾ ਹੈ ਜੋ ਦਿੱਤਾ ਜਾਣਾ ਚਾਹੀਦਾ ਹੈ। ਹਾਲਾਂਕਿ ਇਸ ਵਿੱਚ ਜ਼ਮੀਨੀ ਠੇਕਾ 45,800 ਰੁਪਏ ਪ੍ਰਤੀ ਏਕੜ ਹੀ ਗਿਣਿਆ ਗਿਆ ਹੈ। ਅਸਲ ਵਿੱਚ ਔਸਤ ਜ਼ਮੀਨੀ ਠੇਕਾ 70 ਹਜ਼ਾਰ ਰੁਪਏ ਪ੍ਰਤੀ ਏਕੜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਵਾਧੇ ਮਗਰੋਂ ਗੰਨੇ ਦਾ ਭਾਅ 401 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ, ਜੋ ਕਿਸਾਨਾਂ ਦੇ ਬਣਦੇ ਹੱਕ ਨਾਲੋਂ 33 ਫ਼ੀਸਦ ਘੱਟ ਹੀ ਬਣਦਾ ਹੈ।
Advertisement
Advertisement
Advertisement